ਹੈਦਰਾਬਾਦ: ਫਲਿੱਪਕਾਰਟ ਦੀ ਬਿੱਗ ਦੁਸਹਿਰਾ ਸੇਲ ਦਾ ਅੱਜ ਆਖਰੀ ਦਿਨ ਹੈ। ਸੇਲ ਦੇ ਆਖਰੀ ਦਿਨ ਆਈਫੋਨ 13 ਦੇ ਨਾਲ ਆਈਫੋਨ 14 ਅਤੇ 14 ਪਲੱਸ 'ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਨ੍ਹਾਂ ਆਈਫੋਨਾਂ 'ਤੇ ਕਈ ਬੈਂਕ ਆਫ਼ਰਸ ਵੀ ਦਿੱਤੇ ਜਾ ਰਹੇ ਹਨ। ਐਕਸਚੇਜ਼ ਆਫ਼ਰ ਰਾਹੀ ਤੁਸੀਂ ਆਈਫੋਨ ਨੂੰ 39,150 ਰੁਪਏ ਹੋਰ ਸਸਤੇ 'ਚ ਖਰੀਦ ਸਕਦੇ ਹੋ। ਇਸਦੇ ਨਾਲ ਹੀ ਤੁਸੀਂ ਆਈਫੋਨ ਨੂੰ EMI 'ਤੇ ਵੀ ਖਰੀਦ ਸਕਦੇ ਹੋ।
iPhone 13 'ਤੇ ਮਿਲ ਰਿਹਾ ਡਿਸਕਾਊਂਟ: ਆਈਫੋਨ 13 ਦੇ 512GB ਦੀ ਅਸਲੀ ਕੀਮਤ 89,900 ਰੁਪਏ ਹੈ, ਪਰ ਫਲਿੱਪਕਾਰਟ ਦੀ ਬਿੱਗ ਦੁਸਹਿਰਾ ਸੇਲ ਦੇ ਆਖਰੀ ਦਿਨ ਤੁਸੀਂ ਆਈਫੋਨ 13 ਨੂੰ 22 ਫੀਸਦੀ ਦੇ ਡਿਸਕਾਊਂਟ ਤੋਂ ਬਾਅਦ 69,499 ਰੁਪਏ 'ਚ ਖਰੀਦ ਸਕਦੇ ਹੋ। ਬੈਂਕ ਆਫ਼ਰ ਰਾਹੀ ਆਈਫੋਨ 13 ਖਰੀਦਣ 'ਤੇ ਤੁਸੀਂ ਇਸ ਫੋਨ ਦੀ ਕੀਮਤ ਨੂੰ 1250 ਰੁਪਏ ਤੱਕ ਹੋਰ ਘਟ ਕਰ ਸਕਦੇ ਹੋ। ਇਸਦੇ ਨਾਲ ਹੀ ਇਹ ਫੋਨ 39,150 ਤੱਕ ਦੇ ਐਕਸਚੇਜ਼ ਬੋਨਸ ਦੇ ਨਾਲ ਵੀ ਖਰੀਦਿਆ ਜਾ ਸਕਦਾ ਹੈ।
iPhone 13 ਦੇ ਫੀਚਰਸ: ਇਸ ਫੋਨ 'ਚ 6.1 ਇੰਚ ਦੀ ਸੂਪਰ ਰੇਟਿਨਾ XDR ਡਿਸਪਲੇ ਮਿਲਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 12MP ਦਾ ਦੋਹਰਾ ਕੈਮਰਾ ਸੈਟਅੱਪ ਮਿਲਦਾ ਹੈ। ਇਹ ਫੋਨ A15 ਚਿਪਸੈੱਟ 'ਤੇ ਕੰਮ ਕਰਦਾ ਹੈ।
iPhone 14 'ਤੇ ਮਿਲ ਰਿਹਾ ਡਿਸਕਾਊਂਟ: ਆਈਫੋਨ 14 ਦੇ 512GB ਵਾਲੇ ਸਟੋਰੇਜ ਦੀ ਅਸਲੀ ਕੀਮਤ 99,900 ਰੁਪਏ ਹੈ। ਸੇਲ 'ਚ ਇਹ ਫੋਨ 12 ਫੀਸਦੀ ਦੇ ਡਿਸਕਾਊਂਟ ਤੋਂ ਬਾਅਦ 86,999 ਰੁਪਏ 'ਚ ਮਿਲ ਰਿਹਾ ਹੈ। ਬੈਂਕ ਆਫ਼ਰ ਰਾਹੀ ਇਸ ਫੋਨ ਨੂੰ ਖਰੀਦਣ 'ਤੇ 1250 ਰੁਪਏ ਤੱਕ ਦਾ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਇਸ ਫੋਨ ਨੂੰ ਤੁਸੀਂ 39,150 ਰੁਪਏ ਤੱਕ ਦੇ ਐਕਸਚੇਜ਼ ਆਫ਼ਰ ਰਾਹੀ ਵੀ ਖਰੀਦ ਸਕਦੇ ਹੋ।
iPhone 14 ਦੇ ਫੀਚਰਸ: ਆਈਫੋਨ 14 'ਚ 6.1 ਇੰਚ ਦੀ ਸੂਪਰ ਰੇਟਿਨਾ XDR ਡਿਸਪਲੇ ਦਿੱਤੀ ਗਈ ਹੈ। ਇਸ ਫੋਨ 'ਚ 12MP ਦਾ ਦੋਹਰਾ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸਦੇ ਨਾਲ ਹੀ 12MP ਦਾ ਫਰੰਟ ਕੈਮਰਾ ਮਿਲਦਾ ਹੈ।
iPhone 14 Plus 'ਤੇ ਮਿਲ ਰਿਹਾ ਡਿਸਕਾਊਂਟ: ਆਈਫੋਨ 14 ਪਲੱਸ ਦੇ 128GB ਸਟੋਰੇਜ ਵਾਲੇ ਫੋਨ ਦੀ ਅਸਲੀ ਕੀਮਤ 79,900 ਰੁਪਏ ਹੈ। ਪਰ ਦੁਸਹਿਰਾ ਸੇਲ 'ਚ ਇਸਦੀ ਕੀਮਤ ਘਟ ਕੇ 64,999 ਰੁਪਏ ਹੋ ਗਈ ਹੈ। ਬੈਂਕ ਆਫ਼ਰਸ ਰਾਹੀ ਖਰੀਦਦਾਰੀ ਕਰਨ 'ਤੇ ਤੁਸੀਂ ਇਸ ਫੋਨ ਦੀ ਕੀਮਤ 1250 ਰੁਪਏ ਤੱਕ ਹੋਰ ਘਟ ਕਰ ਸਕਦੇ ਹੋ। ਕੰਪਨੀ ਇਸ ਫੋਨ 'ਤੇ 39,150 ਰੁਪਏ ਤੱਕ ਦਾ ਐਕਸਚੇਜ਼ ਆਫ਼ਰ ਵੀ ਦੇ ਰਹੀ ਹੈ।
iPhone 14 Plus ਦੇ ਫੀਚਰਸ: ਆਈਫੋਨ 14 ਪਲੱਸ 'ਚ 6.7 ਇੰਚ ਦੀ ਸੂਪਰ ਰੇਟਿਨਾ XDR ਡਿਸਪਲੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ ਫੋਨ 'ਚ A15 ਚਿਪਸੈੱਟ ਦਿੱਤੀ ਹੈ। ਆਈਫੋਨ 14 ਪਲੱਸ 'ਚ 12MP ਦਾ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ।