ਹੈਦਰਾਬਾਦ: ਫਲਿੱਪਕਾਰਟ 'ਤੇ Android Premier League ਸੇਲ ਚੱਲ ਰਹੀ ਹੈ। ਇਹ ਸੇਲ 31 ਦਸੰਬਰ ਤੱਕ ਚਲੇਗੀ। ਇਸ ਸੇਲ 'ਚ ਤੁਸੀਂ Samsung Galaxy S23 5G ਅਤੇ Google pixel 7 ਸਮਾਰਟਫੋਨ ਨੂੰ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਇਸ ਤੋਂ ਇਲਾਵਾ, ਫੋਨ 'ਤੇ ਐਕਸਚੇਜ਼ ਬੋਨਸ ਵੀ ਦਿੱਤਾ ਜਾ ਰਿਹਾ ਹੈ। ਇਨ੍ਹਾਂ ਦੋਨੋ ਸਮਾਰਟਫੋਨਾਂ 'ਚ ਸ਼ਾਨਦਾਰ ਫੀਚਰਸ ਮਿਲਦੇ ਹਨ। ਹੁਣ ਇਸ ਸੇਲ ਦੌਰਾਨ ਤੁਸੀਂ ਸ਼ਾਨਦਾਰ ਫੀਚਰਸ ਵਾਲੇ ਇਨ੍ਹਾਂ ਦੋਨੋ ਸਮਾਰਟਫੋਨਾਂ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ।
-
Witness the ultimate smartphone face-off in the #AndroidPremierLeague on Flipkart! Artistry or Agility? Snapshots or Speed? You decide the fate of Premium Android Phones. Vote and Pick your hero and stand a chance to win a Premium Android Phone for yourself! May the best Android…
— Flipkart (@Flipkart) December 19, 2023 " class="align-text-top noRightClick twitterSection" data="
">Witness the ultimate smartphone face-off in the #AndroidPremierLeague on Flipkart! Artistry or Agility? Snapshots or Speed? You decide the fate of Premium Android Phones. Vote and Pick your hero and stand a chance to win a Premium Android Phone for yourself! May the best Android…
— Flipkart (@Flipkart) December 19, 2023Witness the ultimate smartphone face-off in the #AndroidPremierLeague on Flipkart! Artistry or Agility? Snapshots or Speed? You decide the fate of Premium Android Phones. Vote and Pick your hero and stand a chance to win a Premium Android Phone for yourself! May the best Android…
— Flipkart (@Flipkart) December 19, 2023
Flipkart ਸੇਲ 'ਚ ਇਨ੍ਹਾਂ ਸਮਾਰਟਫੋਨਾਂ 'ਤੇ ਮਿਲ ਰਿਹਾ ਡਿਸਕਾਊਂਟ:
Google pixel 7 'ਤੇ ਮਿਲ ਰਿਹਾ ਡਿਸਕਾਊਂਟ: Google pixel 7 ਦੇ 8GB ਰੈਮ ਅਤੇ 128GB ਸਟੋਰੇਜ ਵਾਲੇ ਮਾਡਲ ਦੀ ਅਸਲੀ ਕੀਮਤ 59,999 ਰੁਪਏ ਹੈ। ਹੁਣ ਸੇਲ ਦੌਰਾਨ ਤੁਸੀਂ ਇਸ ਫੋਨ 'ਤੇ 20 ਹਜ਼ਾਰ ਰੁਪਏ ਦੀ ਛੋਟ ਪਾ ਸਕਦੇ ਹੋ। ਇਸ ਛੋਟ ਤੋਂ ਬਾਅਦ Google pixel 7 ਸਮਾਰਟਫੋਨ ਦੀ ਕੀਮਤ 39,999 ਰੁਪਏ ਰਹਿ ਜਾਵੇਗੀ। ਬੈਂਕ ਆਫ਼ਰਸ ਰਾਹੀ Google pixel 7 ਸਮਾਰਟਫੋਨ 10 ਫੀਸਦੀ ਤੱਕ ਹੋਰ ਸਸਤਾ ਹੋ ਜਾਵੇਗਾ। ਕ੍ਰੇਡਿਟ ਕਾਰਡ ਅਤੇ ਡੇਬਿਟ ਕਾਰਡ ਰਾਹੀ ਖਰੀਦਦਾਰੀ ਕਰਨ ਵਾਲੇ ਯੂਜ਼ਰਸ ਨੂੰ 2 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਮਿਲੇਗਾ। ਜੇਕਰ ਤੁਹਾਡੇ ਕੋਲ ਫਲਿੱਪਕਾਰਟ ਐਕਸਿਸ ਬੈਂਕ ਦਾ ਕਾਰਡ ਹੈ, ਤਾਂ ਤੁਹਾਨੂੰ 5 ਫੀਸਦੀ ਦਾ ਕੈਸ਼ਬੈਕ ਵੀ ਮਿਲੇਗਾ। ਇਸਦੇ ਨਾਲ ਹੀ ਤੁਸੀਂ ਐਕਸਚੇਜ਼ ਆਫ਼ਰ ਦਾ ਲਾਭ ਵੀ ਲੈ ਸਕਦੇ ਹੋ।
Google pixel 7 ਸਮਾਰਟਫੋਨ ਦੇ ਫੀਚਰਸ: Google pixel 7 ਸਮਾਰਟਫੋਨ ਦੇ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਕੰਪਨੀ ਇਸ ਫੋਨ 'ਚ 6.3 ਇੰਚ ਦੀ ਫੁੱਲ HD+ ਡਿਸਪਲੇ ਆਫ਼ਰ ਕਰ ਰਹੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਗੂਗਲ Tensor G2 ਚਿਪਸੈੱਟ ਮਿਲਦੀ ਹੈ। ਇਸ ਸਮਾਰਟਫੋਨ ਨੂੰ 8GB ਰੈਮ ਅਤੇ 128GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ LED ਫਲੈਸ਼ ਦੇ ਨਾਲ ਦੋ ਕੈਮਰੇ ਦਿੱਤੇ ਗਏ ਹਨ, ਜਿਸ 'ਚ 50MP ਦੇ ਮੇਨ ਲੈਂਸ ਦੇ ਨਾਲ ਇੱਕ 12MP ਦਾ ਸੈਕੰਡਰੀ ਕੈਮਰਾ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 10.8MP ਦਾ ਫਰੰਟ ਕੈਮਰਾ ਮਿਲਦਾ ਹੈ। Google pixel 7 ਸਮਾਰਟਫੋਨ 'ਚ 4,270mAh ਦੀ ਬੈਟਰੀ ਦਿੱਤੀ ਗਈ ਹੈ।
Samsung Galaxy S23 5G ਸਮਾਰਟਫੋਨ 'ਤੇ ਮਿਲ ਰਿਹਾ ਡਿਸਕਾਊਂਟ: Samsung Galaxy S23 5G ਸਮਾਰਟਫੋਨ ਦੇ 8GB ਅਤੇ 256GB ਸਟੋਰੇਜ ਵਾਲੇ ਮਾਡਲ ਦੀ ਅਸਲੀ ਕੀਮਤ 95,999 ਰੁਪਏ ਹੈ। ਸੇਲ 'ਚ ਤੁਸੀਂ ਡਿਸਕਾਊਂਟ ਤੋਂ ਬਾਅਦ ਇਸ ਫੋਨ ਨੂੰ 79,999 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ ਨੂੰ ਖਰੀਦਣ ਲਈ ਜੇਕਰ ਤੁਸੀਂ HDFC ਬੈਂਕ ਦੇ ਕਾਰਡ ਦਾ ਇਸਤੇਮਾਲ ਕਰਦੇ ਹੋ, ਤਾਂ ਤੁਹਾਨੂੰ 8 ਹਜ਼ਾਰ ਰੁਪਏ ਦਾ ਵਾਧੂ ਡਿਸਕਾਊਂਟ ਮਿਲੇਗਾ। ਇਸ ਫੋਨ 'ਤੇ ਐਕਸਚੇਜ਼ ਆਫ਼ਰ ਵੀ ਦਿੱਤਾ ਜਾ ਰਿਹਾ ਹੈ।
Samsung Galaxy S23 5G ਸਮਾਰਟਫੋਨ ਦੇ ਫੀਚਰਸ: Samsung Galaxy S23 5G ਸਮਾਰਟਫੋਨ 'ਚ 6.1 ਇੰਚ ਦੀ ਫੁੱਲ HD+ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 2 ਚਿਪਸੈੱਟ ਮਿਲਦੀ ਹੈ। ਫੋਟੋਗ੍ਰਾਫ਼ੀ ਲਈ ਫੋਨ ਦੇ ਰਿਅਰ 'ਚ 50MP ਦਾ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 12MP ਦਾ ਫਰੰਟ ਕੈਮਰਾ ਮਿਲਦਾ ਹੈ। Samsung Galaxy S23 5G ਸਮਾਰਟਫੋਨ 'ਚ 3,900mAh ਦੀ ਬੈਟਰੀ ਦਿੱਤੀ ਗਈ ਹੈ।