ਨਵੀਂ ਦਿੱਲੀ : ਵਰਲਡ ਵਾਇਡ ਵੈੱਬ ਭਾਵ www ਦੇ ਪਿਤਾਮਾਹ ਮਸ਼ਹੂਰ ਟਿਮ ਬਰਨਜ਼ ਨੇ 30 ਸਾਲ ਪੂਰੇ ਹੋਣ 'ਤੇ ਵਰਲਡ ਵਾਇਡ ਫ਼ਾਊਡੇਸ਼ਨ ਦੇ ਬਲਾਗ ਰਾਹੀਂ ਇੰਟਰਨੈੱਟ ਤੋਂ ਹੋਣ ਵਾਲੇ ਖ਼ਤਰਿਆ ਬਾਰੇ ਦੱਸਿਆ।
ਟਿੱਮ ਬਰਨਰਜ਼ ਲੀ ਨੂੰ ਸਰ ਟਿੱਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਬਲਾਗ ਵਿੱਚ ਇੰਟਰਨੈੱਟ ਦੇ 3 ਸਭ ਤੋਂ ਵੱਡੇ ਖ਼ਤਰਿਆਂ ਬਾਰੇ ਲਿਖਿਆ ਹੈ। ਜੇ ਆਮ ਭਾਸ਼ਾ ਵਿੱਚ ਗੱਲ ਕਰੀਏ ਤਾਂ ਇੰਟਰਨੈੱਟ ਦੀ ਵਰਤੋਂ ਅੱਜ ਦੇ ਦੌਰ ਵਿੱਚ ਡਾਇਨਾਮਾਇਟ ਦੀ ਹੋ ਗਿਆ ਹੈ।
ਡਾਇਨਾਮਾਇਟ ਦੀ ਖੋਜ਼ ਮਾਇਨਿੰਗ ਨੂੰ ਸੌਖਾ ਬਣਾਉਣ ਲਈ ਕੀਤਾ ਗਿਆ ਸੀ, ਪਰ ਅੱਜ ਦੇ ਦੌਰ ਵਿੱਚ ਇਸਦੀ ਵਰਤੋਂ ਭਾਰੀ ਮਾਤਰਾ ਵਿੱਚ ਗਲਤ ਕੰਮ ਕਰਨ ਲਈ ਕੀਤੀ ਜਾ ਰਹੀ ਹੈ। ਠੀਕ ਉਸੇ ਤਰ੍ਹਾਂ ਇੰਟਰਨੈੱਟ ਦੀ ਵਰਤੋਂ ਦੀ ਖੋਜ਼ ਸੂਚਨਾਵਾਂ ਨੂੰ ਆਦਾਨ-ਪ੍ਰਦਾਨ ਕਰਨ ਲਈ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਾਇਬਰ ਕ੍ਰਾਇਮ ਦੇ ਤੌਰ ਤੇ ਗਲਤ ਵਰਤੋਂ ਹੋ ਰਹੀ ਹੈ।
ਸਰ ਟਿੱਮ ਬਰਨਰਜ਼ ਲੀ ਨੇ ਆਪਣੇ ਬਲਾਗ ਤੋਂ ਤਿੰਨ ਤਰੀਕੇ ਦੱਸੇ ਹਨ, ਜੋ ਮੁੱਖ ਤੌਰ ਤੇ ਤੁਹਾਨੂੰ ਪ੍ਰਭਾਵਿਤ ਕਰ ਰਹੇ ਹਨ
* ਸਟੇਟ ਸਪਾਨਸਰਡ ਹੈਕਿੰਗ ਅਤੇ ਹਮਲੇ
* ਕ੍ਰਿਮੀਨਲ ਵਿਹਾਰ
* ਆਨਲਾਇਨ ਹਰਾਸਮੈਂਟ