ਨਵੀਂ ਦਿੱਲੀ: ਟਵਿਟਰ ਵਲੋਂ ਇੱਕ ਨਵਾਂ ਸੇਫਟੀ ਟੂਲ Safey Mode ਪੇਸ਼ ਕਰ ਦਿੱਤਾ ਗਿਆ ਹੈ ਜਿਸ ਨਾਲ ਨਫ਼ਰਤ ਭਰੇ ਭਾਸ਼ਣ ਅਤੇ ਟ੍ਰੋਲਿੰਗ ਦੀਆਂ ਘਟਨਾਵਾਂ 'ਤੇ ਕਾਬੂ ਪਾਇਆ ਜਾ ਸਕੇਗਾ। ਮੌਜੂਦਾ ਸਮੇਂ 'ਚ ਲੱਖਾਂ ਟਵਿਟਰ ਯੂਜ਼ਰਸ ਨਵੇਂ ਸੇਫਟੀ ਮੋਡ ਦੀ ਵਰਤੋਂ ਕਰ ਰਹੇ ਹਨ।
ਇਸ ਸੇਫਟੀ ਮੋਡ ਫੀਚਰ ਨੂੰ ਸਭ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ 'ਚ ਯੂਜ਼ਰਸ ਦੇ ਇੱਕ ਛੋਟੇ ਸਮੂਹ ਲਈ ਪੇਸ਼ ਕੀਤਾ ਗਿਆ ਸੀ। ਪਰ ਹੁਣ ਸੇਫਟੀ ਮੋਡ ਟੂਲ ਨੂੰ ਬੀਟਾ ਯੂਜ਼ਰਸ ਲਈ ਰੋਲਆਊਟ ਕਰ ਦਿੱਤਾ ਗਿਆ ਹੈ। ਨਾਲ ਹੀ, ਇੱਕ ਨਵਾਂ ਸੁਰੱਖਿਆ ਮੋਡ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਜਿਵੇਂ ਕਿ ਯੂਐਸ, ਯੂਕੇ, ਕੈਨੇਡਾ, ਆਸਟ੍ਰੇਲੀਆ ਅਤੇ ਆਇਰਲੈਂਡ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।
ਇੰਝ ਕਰੇਗਾ ਕੰਮ
ਟਵਿਟਰ ਦਾ ਨਵਾਂ ਸੇਫਟੀ ਮੋਡ (Safety Mode) ਅਜਿਹੇ ਟਵਿਟਰ ਅਕਾਊਂਟਸ ਦੀ ਪਛਾਣ ਕਰੇਗਾ, ਜੋ ਟਵਿੱਟਰ 'ਤੇ ਮਾੜੀ ਭਾਸ਼ਾ, ਨਫ਼ਰਤ ਭਰੀ ਸਮੱਗਰੀ ਅਤੇ ਫਰਜ਼ੀ ਖਬਰਾਂ ਦੀ ਵਰਤੋਂ ਕਰਦੇ ਹਨ, ਅਜਿਹੇ ਸਾਰੇ ਟਵਿਟਰ ਅਕਾਊਂਟ ਪਹਿਲੇ 7 ਦਿਨਾਂ ਲਈ ਬਲੌਕ ਕਰ ਦਿੱਤੇ ਜਾਣਗੇ। ਉਹੀ ਅਕਾਊਂਟ ਜੇਕਰ ਲਗਾਤਾਰ ਫਰਜ਼ੀ ਖਬਰਾਂ ਅਤੇ ਨਫ਼ਰਤ ਭਰੀ ਸਮੱਗਰੀ ਫੈਲਾਉਂਦਾ ਹੈ, ਨੂੰ ਲੰਬੇ ਸਮੇਂ ਲਈ ਬਲੌਕ ਕੀਤਾ ਜਾ ਸਕਦਾ ਹੈ।
ਇਸ ਫੀਚਰ ਦੇ ਰੋਲਆਊਟ ਤੋਂ ਬਾਅਦ ਟਵੀਟ ਕਰਨ ਵਾਲੇ ਯੂਜ਼ਰਸ ਅਤੇ ਰਿਪਲਾਈ ਕਰਨ ਵਾਲੇ ਯੂਜ਼ਰਸ ਦੀ ਕੰਟੈਂਟ 'ਤੇ ਨਜ਼ਰ ਰੱਖੀ ਜਾਵੇਗੀ। ਅਜਿਹੇ 'ਚ ਜੇਕਰ ਕਿਸੇ ਵਿਅਕਤੀ ਨੇ ਟਵਿਟਰ 'ਤੇ ਖ਼ਤਰਨਾਕ ਜਾਂ ਬੇਲੋੜੀ ਸਮੱਗਰੀ ਸ਼ੇਅਰ ਕੀਤੀ ਹੈ, ਤਾਂ ਟਵਿਟਰ ਅਕਾਊਂਟ ਆਟੋ ਬਲਾਕ ਹੋ ਜਾਵੇਗਾ।
ਅਜਿਹੇ ਟਵੀਟ ਖਾਤੇ ਵੀ ਸਥਾਈ ਫਾਲੋਇੰਗ ਲਈ ਉਪਲਬਧ ਨਹੀਂ ਹੋਣਗੇ। ਨਾਲ ਹੀ, ਉਹ ਕਿਸੇ ਹੋਰ ਖਾਤੇ ਨੂੰ ਫਾਲੋ ਕਰਨ ਦੇ ਯੋਗ ਨਹੀਂ ਹੋਣਗੇ। ਇਸ ਤੋਂ ਇਲਾਵਾ ਅਜਿਹੇ ਉਪਭੋਗਤਾਵਾਂ ਦੇ ਸਿੱਧੇ ਸੰਦੇਸ਼ ਭੇਜਣ 'ਤੇ ਪਾਬੰਦੀ ਲਗਾਈ ਜਾਵੇਗੀ।ਉਸੇ ਸੁਰੱਖਿਆ ਮੋਡ ਦੀ ਮਿਆਦ ਦੇ ਖ਼ਤਮ ਹੋਣ ਤੋਂ ਪਹਿਲਾਂ, ਤੁਹਾਨੂੰ ਇੱਕ ਨੋਟੀਫਿਕੇਸ਼ਨ ਮਿਲੇਗਾ, ਜਿਸ ਵਿੱਚ ਤੁਹਾਡੇ ਖਾਤੇ ਨੂੰ ਮੁੜ ਸ਼ੁਰੂ ਕਰਨ ਬਾਰੇ ਸੂਚਿਤ ਕੀਤਾ ਜਾਵੇਗਾ। ਟਵਿੱਟਰ ਦਾ ਸੇਫਟੀ ਮੋਡ ਤੁਹਾਡੇ ਟਵਿੱਟਰ ਅਕਾਊਂਟ ਦੇ ਸੈਟਿੰਗਜ਼ ਵਿਕਲਪ ਵਿੱਚ ਮੌਜੂਦ ਹੋਵੇਗਾ। ਜਿਸ ਨੂੰ ਕਿਸੇ ਵੀ ਸਮੇਂ ਚਾਲੂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਐਪਲ ਨੇ ਆਈਫੋਨ 6 ਪਲੱਸ ਨੂੰ 'ਵਿੰਟੇਜ ਉਤਪਾਦ' ਸੂਚੀ ਵਿੱਚ ਕੀਤਾ ਸ਼ਾਮਿਲ