ਨਵੀਂ ਦਿੱਲੀ: ਦੇਸ਼ ਭਰ 'ਚ ਸ਼ੁੱਕਰਵਾਰ ਨੂੰ ਧਨਤੇਰਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਧਨਤੇਰਸ, ਮਹਾਲਕਸ਼ਮੀ, ਰਿੱਧੀ-ਸਿੱਧੀ, ਕੁਬੇਰ ਆਦਿ ਦੀ ਵਿਸ਼ੇਸ਼ ਪੂਜਾ ਅਰਚਨਾ ਦੀ ਤਿਆਰੀ ਘਰ ਤੋਂ ਲੈ ਕੇ ਬਜ਼ਾਰਾਂ ਤੱਕ ਚੱਲ ਰਹੀ ਹੈ। ਵੱਖ-ਵੱਖ ਥਾਵਾਂ 'ਤੇ ਸਜਾਵਟ ਖਿੱਚ ਦਾ ਕੇਂਦਰ ਬਣੀ ਹੋਈ ਹੈ। ਧਨਤੇਰਸ ਪੂਜਨ ਦਾ ਮੁਹਰਤ ਸ਼ਾਮ 6 ਤੋਂ ਲੈ ਕੇ ਰਾਤ 8:34 ਵੱਜੇ ਤੱਕ ਰਹੇਗਾ।
ਧਨਤੇਰਸ ਪੂਜਾ ਦਾ ਮਹੱਤਵ
ਧਨਤੇਰਸ ਪੂਜਾ ਨੂੰ ਧਨਤ੍ਰਯੋਦਸ਼ੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਹ ਕਾਰਤਿਕ ਮਾਸ ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਾਸ਼ੀ ਤਾਰੀਖ਼ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਆਯੁਰਵੇਦ ਦੇ ਦੇਵਤਾ ਧਨਵੰਤਰੀ ਦਾ ਜਨਮ ਹੋਇਆ ਸੀ। ਅਜਿਹੀ ਮਾਨਤਾ ਵੀ ਹੈ ਕਿ ਸਮੁੰਦਰ ਮੰਥਨ ਵੇਲੇ ਭਗਵਾਨ ਧਨਵੰਤਰੀ ਆਪਣੇ ਹੱਥ 'ਚ ਅਮ੍ਰਿਤ ਦੇ ਨਾਲ ਭਰਿਆ ਹੋਇਆ ਕਲਸ਼ ਲੈ ਕੇ ਪ੍ਰਗਟ ਹੋਏ ਸਨ। ਇਸ ਕਰਕੇ ਮਾਂ ਲਕਸ਼ਮੀ, ਕੁਬੇਰ ਦੇਵਤਾ ਤੇ ਮੌਤ ਦੇ ਦੇਵਤਾ ਯਮਰਾਜ਼ ਦੀ ਪੂਜਾ ਵੀ ਕੀਤੀ ਜਾਂਦੀ ਹੈ। ਇਸ ਦਿਨ ਭਾਂਡੇ ਖ਼ਰੀਦਨਾ ਦਾ ਰਿਵਾਜ਼ ਹੈ।
ਧਨਤੇਰਸ ਪੂਜਾ
ਕਾਰਤਿਕ ਕ੍ਰਿਸ਼ਨ ਤ੍ਰਯੋਦਸ਼ੀ ਨੂੰ ਪ੍ਰਦੋਸ਼ਕਾਲ 'ਚ ਧਨਤੇਰਸ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਦਿਨ ਪੂਰੇ ਵਿੱਧੀ-ਵਿਧਾਨ ਦੇ ਮੁਤਾਬਿਕ ਲਕਸ਼ਮੀ ਅਤੇ ਧਨ ਦੇ ਦੇਵਤਾ ਕੁਬੇਰ ਦੇ ਨਾਲ ਭਗਵਾਨ ਧਨਵਾਂਤਰੀ ਦੀ ਪੂਜਾ ਕੀਤੀ ਜਾਣੀ ਚਾਹੀਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਪ੍ਰਦੋਸ਼ਕਾਲ 'ਚ ਲਕਸ਼ਮੀ ਜੀ ਦੀ ਪੂਜਾ ਕਰਨ ਦੇ ਨਾਲ ਘਰ 'ਚ ਲਕਸ਼ਮੀ ਆਉਂਦੀ ਹੈ।