ਫ਼ਿਰੋਜ਼ਪੁਰ: ਅੱਜ ਫਿਰੋਜ਼ਪੁਰ ਦੇ ਮੋਗਾ ਰੋਡ 'ਤੇ ਸਥਿਤ ਇੱਕ ਪੈਟਰੋਲ ਪੰਪ 'ਤੇ ਕੰਮ ਕਰ ਰਹੇ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮਾਲੀ ਮਦਦ ਦੀ ਮੰਗ ਕੀਤੀ ਹੈ।
ਸਰਪੰਚ ਰਵਿੰਦਰ ਸਿੰਘ ਨੇ ਕਿਹਾ ਕਿ ਅੱਜ ਫਿਰੋਜ਼ਪੁਰ ਦੇ ਮੋਗਾ ਰੋਡ ਉੱਤੇ ਸਥਿਤ ਇੱਕ ਪੈਟਰੋਲ ਪੰਪ ਉੱਤੇ ਉਸ ਵੇਲੇ ਹਾਦਸਾ ਵਾਪਰ ਗਿਆ ਜਦੋਂ ਪੈਟਰੋਲ ਪੰਪ ਦੇ ਤਿੰਨ ਮੁਲਾਜ਼ਮ ਪੋੜੀ ਲਗਾ ਕੇ ਬਿਜਲੀ ਦਾ ਕੰਮ ਕਰ ਰਹੇ ਸੀ ਕਿ ਅਚਾਨਕ ਪੋੜੀ ਉਪਰੋਂ ਦੀ ਲੰਘ ਰਹੀ ਬਿਜਲੀ ਦੀਆਂ ਤਾਰਾ ਨਾਲ ਲੱਗ ਗਈ ਜਿਸ ਨਾਲ ਤਿੰਨ ਮੁਲਾਜ਼ਮ ਕਰੰਟ ਦੀ ਲਪੇਟ ਵਿੱਚ ਆ ਗਏ ਜਿਸ ਵਿੱਚੋਂ 2 ਵਿਅਕਤੀ ਫ਼ਿਰੋਜ਼ਪੁਰ ਦੇ ਹਸਪਤਾਲ ਵਿੱਚ ਜੇਰੇ ਇਲਾਜ ਹਨ ਪਰ ਇੱਕ ਦੀ ਮੌਤ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਮ੍ਰਿਤਕ ਦਾ ਨਾਂਅ ਜਗਮੀਤ ਹੈ ਤੇ ਉਹ ਪਿੰਡ ਤੂਤ ਦਾ ਰਹਿਣ ਵਾਲਾ ਹੈ। ਉਨ੍ਹਾਂ ਜਗਮੀਤ ਸਿੰਘ ਪੈਟਰੋਲ ਪੰਪ ਉੱਤੇ ਡਰਾਇਵਰੀ ਦਾ ਕੰਮ ਕਰਦਾ ਸੀ। ਉਸ ਨੂੰ ਬਿਜਲੀ ਬਾਰੇ ਕੋਈ ਗਿਆਨ ਨਹੀਂ ਸੀ ਇਸ ਦੇ ਬਾਵਜੂਦ ਵੀ ਪੈਟਰੋਲ ਪੰਪ ਨੇ ਜਗਮੀਤ ਸਿੰਘ ਨੂੰ ਬਿਜਲੀ ਦੀਆਂ ਤਾਰਾਂ ਠੀਕ ਕਰਨ ਲਈ ਲਗਾਇਆ ਹੋਇਆ ਸੀ।
ਉਨ੍ਹਾਂ ਕਿਹਾ ਕਿ ਜਗਮੀਤ ਸਿੰਘ ਦੇ ਦੋ ਛੋਟੇ-ਛੋਟੇ ਬੱਚੇ ਹਨ ਤੇ ਉਹ ਬਹੁਤ ਹੀ ਗਰੀਬ ਪਰਿਵਾਰ ਹੈ। ਜਗਮੀਤ ਸਿੰਘ ਹੀ ਉਨ੍ਹਾਂ ਦੇ ਘਰ ਕਮਾਉਣ ਵਾਲਾ ਸੀ ਜੋ ਕਿ ਹੁਣ ਉਹ ਵੀ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਉਸ ਦਾ ਇੱਕ ਭਰਾ ਵੀ ਹੈ ਜਿਸ ਦੀ ਰੀਡ ਦੀ ਟੁੱਟੀ ਹੋਈ ਹੈ ਤੇ ਜਗਮੀਤ ਦੇ ਮਾ ਪਿਉ ਦੀ ਮੌਤ ਹੋਈ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਮੰਗ ਕੀਤੀ ਜਗਮੀਤ ਸਿੰਘ ਦੇ ਪਰਿਵਾਰ ਨੂੰ ਮਾਲੀ ਮਦਦ ਦਿੱਤੀ ਜਾਵੇ ਤੇ ਪੈਟਰੋਲ ਪੰਪ ਵਿਰੁੱਧ ਕਾਰਵਾਈ ਕੀਤੀ ਜਾਵੇ।
ਡਾਕਟਰ ਰਾਜਿੰਦਰ ਨੇ ਕਿਹਾ ਕਿ ਦੋ ਵਿਅਕਤੀ ਜ਼ੇਰੇ ਹਨ ਤੇ ਇੱਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ। ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜਿਆ ਜਾ ਰਿਹਾ ਹੈ।