ETV Bharat / jagte-raho

ਘਰ 'ਚ ਦਾਖ਼ਲ ਹੋ ਕੇ ਸੁਹਰਿਆਂ ਨੇ ਜਵਾਈ 'ਤੇ ਚਲਾਈਆਂ ਗੋਲੀਆਂ, ਪੀੜਤ ਜ਼ੇਰੇ ਇਲਾਜ - ਪਿੰਡ ਭਲਾਈਆਣਾ ਵਿੱਚ ਸੁਹਿਰਿਆਂ ਨੇ ਘਰ 'ਚ ਦਾਖ਼ਲ ਹੋ ਕੇ ਜਵਾਈ 'ਤੇ ਗੋਲੀਆਂ ਚਲਾ ਦਿੱਤੀ

ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ 'ਤੇ ਪਿੰਡ ਭਲਾਈਆਣਾ ਵਿੱਚ ਅੱਜ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਸਹੁਰਿਆਂ ਨੇ ਘਰ 'ਚ ਦਾਖ਼ਲ ਹੋ ਕੇ ਜਵਾਈ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਵਾਰਦਾਤ ਵਿੱਚ 25 ਸਾਲਾ ਜਿਓਣ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

In-laws enter home, shoot at son-in-law in sri mukatsar saihb
ਘਰ 'ਚ ਦਾਖ਼ਲ ਹੋ ਕੇ ਸੁਹਰਿਆਂ ਨੇ ਜਵਾਈ 'ਤੇ ਚਲਾਈਆਂ ਗੋਲੀਆਂ, ਪੀੜਤ ਜ਼ੇਰੇ ਇਲਾਜ
author img

By

Published : Aug 23, 2020, 11:22 AM IST

Updated : Aug 23, 2020, 2:04 PM IST

ਸ੍ਰੀ ਮੁਕਤਸਰ ਸਾਹਿਬ: ਬਠਿੰਡਾ ਰੋਡ 'ਤੇ ਪਿੰਡ ਭਲਾਈਆਣਾ ਵਿੱਚ ਅੱਜ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਸਹੁਰਿਆਂ ਨੇ ਘਰ 'ਚ ਦਾਖ਼ਲ ਹੋ ਕੇ ਜਵਾਈ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਵਾਰਦਾਤ ਵਿੱਚ 25 ਸਾਲਾ ਜਿਓਣ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਘਰ 'ਚ ਦਾਖ਼ਲ ਹੋ ਕੇ ਸੁਹਰਿਆਂ ਨੇ ਜਵਾਈ 'ਤੇ ਚਲਾਈਆਂ ਗੋਲੀਆਂ, ਪੀੜਤ ਜ਼ੇਰੇ ਇਲਾਜ

ਇਸ ਬਾਰੇ ਲੜਕੇ ਦੇ ਪਿਤਾ ਜੀਤ ਸਿੰਘ ਅਤੇ ਮਾਤਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਜਿਓਣ ਸਿੰਘ ਦਾ ਵਿਆਹ ਗੁਰਪਿੰਦਰ ਕੌਰ ਪੁੱਤਰੀ ਗੁਰਦੀਪ ਸਿੰਘ ਵਾਸੀ ਗੰਗਾ ਜ਼ਿਲ੍ਹਾ ਬਠਿੰਡਾ ਨਾਲ ਹੋਇਆ ਸੀ। ਪਤੀ-ਪਤਨੀ ਦਰਮਿਆਨ ਪਿੱਛਲੇ ਚਾਰ ਸਾਲਾਂ ਤੋਂ ਅਣਬਣ ਚੱਲ ਰਹੀ ਸੀ ਅਤੇ ਇਸੇ ਰੰਜ਼ਿਸ ਤਹਿਤ ਜਿਓਣ ਸਿੰਘ ਦੇ ਸਹੁਰਾ ਪਰਿਵਾਰ ਵੱਲੋਂ ਲੜਕੀ ਨੂੰ ਘਰ ਛੱਡਣ ਦਾ ਬਹਾਨਾ ਬਣਾ ਕੇ ਸ਼ਰੇਆਮ ਗੋਲੀਆਂ ਚਲਾ ਕੇ ਸਾਡੇ ਪਰਿਵਾਰ 'ਤੇ ਹਮਲਾ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਹਮਲੇ ਦੌਰਾਨ ਉਨ੍ਹਾਂ ਦੇ ਪੁੱਤਰ ਦੇ ਗੋਲੀਆਂ ਵੱਜੀਆਂ ਹਨ। ਜਿਸ ਨੂੰ ਮੁੱਢਲੇ ਸਿਹਤ ਕੇਂਦਰ 'ਚ ਭਰਤੀ ਕਰਵਾਇਆ ਗਿਆ, ਜਿੱਥੋਂ ਉਸ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਗੋਲੀਆਂ ਚੱਲਣ ਤੋਂ ਪਿੰਡ 'ਚ ਰੌਲਾ ਪੈ ਗਿਆ ਅਤੇ ਲੜਕੀ ਪਰਿਵਾਰ ਆਪਣੀ ਕਾਰ ਛੱਡ ਮੌਕੇ ਤੋਂ ਫਰਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਸਗੋਂ ਇਸ ਤੋਂ ਪਹਿਲਾਂ ਵੀ 2-3 ਵਾਰ ਲੜਕੀ ਵਾਲੇ ਉਨ੍ਹਾਂ ਦੇ ਪੁੱਤਰ 'ਤੇ ਹਮਲਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਹਿਲਾ ਵੀ ਮੁੰਡੇ ਦੀਆਂ ਬਾਵਾਂ ਵੱਡ ਗਏ ਸੀ।

ਇਸ ਸਬੰਧੀ ਜਦੋਂ ਮਰੀਜ਼ ਦਾ ਇਲਾਜ ਕਰ ਰਹੇ ਬਠਿੰਡਾ ਦੇ ਨਿੱਜੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜਿਓਣ ਸਿੰਘ ਨਾਮ ਦਾ ਇੱਕ ਨੌਜਵਾਨ ਜੋ ਜਿਸ ਦੀ ਉਮਰ ਕੇ ਪੱਚੀ ਸਾਲ ਹੈ। ਸਾਡੇ ਕੋਲ ਦਾਖਲ ਹੋਇਆ ਹੈ। ਉਨ੍ਹਾਂ ਦੇ ਕਹਿਣ ਅਨੁਸਾਰ ਉਸ ਦੇ ਗੋਲੀਆਂ ਵੱਜੀਆਂ ਹਨ। ਸਾਡੇ ਵੱਲੋਂ ਇਸ ਮਰੀਜ਼ ਦੇ ਐਕਸਰੇ ਸਕੈਨ ਵਗੈਰਾ ਕਰਾਏ ਜਾ ਰਹੇ ਹਨ ਉਸ ਤੋਂ ਬਾਅਦ ਹੀ ਪੂਰੀ ਜਾਣਕਾਰੀ ਦੇ ਸਕਦੇ ਹਾਂ।

ਇਸ ਮਾਮਲੇ 'ਚ ਥਾਣਾ ਕੋਟਭਾਈ ਦੇ ਐਸਐਚਓ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾਵੇਗੀ।

Last Updated : Aug 23, 2020, 2:04 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.