ETV Bharat / jagte-raho

ਪੋਤੇ ਦੀ ਇੱਛਾ ਰੱਖਣ ਵਾਲੀ ਦਾਦੀ ਨੇ 2 ਸਾਲਾ ਮਾਸੂਮ ਪੋਤੀ ਦਾ ਸਾੜਿਆ ਹੱਥ, ਦਾਦੀ ਗ੍ਰਿਫ਼ਤਾਰ - ludhiana police news

ਲੁਧਿਆਣਾ ਨੂਰਵਾਲਾ ਰੋਡ 'ਤੇ ਸਥਿਤ ਪੰਚਸ਼ੀਲ ਕਲੌਨੀ 'ਚ ਇੱਕ ਦਾਦੀ ਨੇ ਆਪਣੀ ਹੀ 2 ਸਾਲਾ ਪੋਤੀ ਦੇ ਹੱਥ 'ਚ ਉਬਲਦਾ ਤੇਲ ਪਾ ਦਿੱਤਾ। ਇਸ ਘਟਨਾ 'ਚ ਮਾਸੂਮ ਬੱਚੀ ਦਾ ਹੱਥ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਹੈ।

ਹੈਵਾਨ ਦਾਦੀ ਨੇ ਪੋਤੇ ਦੀ ਚਾਹ 'ਚ 2 ਸਾਲਾਂ ਬੱਚੀ ਦੇ ਹੱਥ 'ਚ ਪਾਇਆ ਉੱਬਲਦਾ ਤੇਲ, ਗ੍ਰਿਫਤਾਰ

author img

By

Published : Mar 15, 2020, 3:24 PM IST

ਲੁਧਿਆਣਾ: ਨੂਰਵਾਲਾ ਰੋਡ 'ਤੇ ਸਥਿਤ ਪੰਚਸ਼ੀਲ ਕਲੌਨੀ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕ ਦਾਦੀ ਨੇ ਆਪਣੀ 2 ਵਰ੍ਹਿਆਂ ਦੀ ਪੋਤੀ ਦੇ ਹੱਥ 'ਤੇ ਜਲਦਾ ਜਲਦਾ ਤੇਲ ਪਾ ਦਿੱਤਾ। ਇਸ ਘਟਨਾ 'ਚ ਮਾਸੂਮ ਬੱਚੀ ਦਾ ਹੱਥ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਹੈ। ਪੀੜਤ ਬੱਚੀ ਦੀ ਮਾਤਾ ਦੇ ਮੁਤਾਬਕ ਦਾਦੀ ਨੇ ਇਸ ਤੋਂ ਪਹਿਲਾ ਵੀ ਬੱਚੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੀ ਦਾਦੀ ਅਜਿਹਾ ਇਸ ਲਈ ਕਰਦੀ ਹੈ ਕਿਉਂਕਿ ਉਸ ਨੂੰ ਪੋਤਾ ਚਾਹੀਦਾ ਹੈ।

ਹੈਵਾਨ ਦਾਦੀ ਨੇ ਪੋਤੇ ਦੀ ਚਾਹ 'ਚ 2 ਸਾਲਾਂ ਬੱਚੀ ਦੇ ਹੱਥ 'ਚ ਪਾਇਆ ਉੱਬਲਦਾ ਤੇਲ, ਗ੍ਰਿਫਤਾਰ

ਬੱਚੀ ਦੀ ਮਾਂ ਸੰਗੀਤਾ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦੀ ਸੱਸ ਦਰਸ਼ਨਾ ਨੇ ਹੀ ਉਨ੍ਹਾਂ ਦੀ 2 ਸਾਲ ਦੀ ਧੀਅ ਦੇ ਹੱਥ ਕੜ੍ਹਦੇ ਤੇਲ ਵਿੱਚ ਪਾ ਦਿੱਤੇ। ਬੱਚੀ ਦਾ ਇੱਕ ਹੱਥ ਝੁਲਸ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ। ਉਨ੍ਹਾਂ ਕਿਹਾ ਕਿ ਉਸ ਦੀ ਸੱਸ ਦਰਸ਼ਨਾ ਉਸ ਦੀ ਧੀ ਨੂੰ ਜਨਮ ਵੇਲੇ ਤੋਂ ਹੀ ਪਸੰਦ ਨਹੀਂ ਸੀ ਕਰਦੀ ਕਿਉਂਕਿ ਉਹ ਦੂਜਾ ਵੀ ਮੁੰਡਾ ਹੀ ਚਾਹੁੰਦੀ ਸੀ।

ਉਨ੍ਹਾਂ ਕਿਹਾ ਕਿ ਸਾਲ 2018 ਵਿੱਚ ਵੀ ਉਸ ਦੀ ਸੱਸ ਨੇ ਉਨ੍ਹਾਂ ਦੀ ਧੀ ਨੂੰ ਅੰਦਰ ਬੰਦ ਕਰ ਦਿੱਤਾ ਸੀ ਤੇ ਉਸ ਨੂੰ ਜਾਨੋ ਮਾਰਨ ਦੀ ਗੱਲ ਕਹੀ ਸੀ ਪਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਬੜੀ ਮੁਸ਼ੱਕਤ ਦੇ ਨਾਲ ਦਰਵਾਜ਼ਾ ਤੋੜ ਕੇ ਉਨ੍ਹਾਂ ਦੀ ਧੀ ਨੂੰ ਬਚਾਇਆ ਸੀ। ਬੱਚੀ ਦੀ ਮਾਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਬਸਤੀ ਜੋਧੇਵਾਲ ਥਾਣੇ ਦੇ ਸਬ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਇਹ ਮਾਮਲਾ ਦੋ ਦਿਨ ਪਹਿਲਾਂ ਆਇਆ ਸੀ ਅਤੇ ਤੁਰੰਤ ਕਾਰਵਾਈ ਕਰਦਿਆਂ ਬੱਚੀ ਦੀ ਦਾਦੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.