ਚੰਡੀਗੜ੍ਹ: ਅਮਰੀਕਾ ਵਿੱਚ ਪੜ੍ਹ ਰਹੇ ਸਿੱਖ ਵਿਦਿਆਰਥੀ ਦੇ ਲਈ ਅਮਰੀਕੀ ਯੂਨੀਵਰਸਿਟੀ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ। ਦੱਸ ਦਈਏ ਕਿ ਹੁਣ ਸਿੱਖ ਵਿਦਿਆਰਥੀ ਕੈਂਪਸ ਦੇ ਅੰਦਰ ਕਿਰਪਾਨ ਪਹਿਣ ਸਕਣਗੇ। ਅਮਰੀਕੀ ਯੂਨੀਵਰਸਿਟੀ ਨੇ ਆਪਣੀ ਵੈਪਨਸ ਆਨ ਕੈਂਪਸ ਪਾਲਿਸੀ ਵਿੱਚ ਕੁਝ ਬਦਲਾਅ ਕੀਤਾ ਹੈ। ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਇਸ ਕਾਰਨ ਲਿਆ ਗਿਆ ਇਹ ਫੈਸਲਾ: ਦੱਸ ਦਈਏ ਕਿ ਅਮਰੀਕਾ ਵਿੱਚ ਪੜ੍ਹ ਰਹੇ ਸਿੱਖ ਵਿਦਿਆਰਥੀ ਦੇ ਲਈ ਅਮਰੀਕੀ ਯੂਨੀਵਰਸਿਟੀ ਨੇ ਕਾਫੀ ਬਦਲਾਅ ਕੀਤਾ ਹੈ। ਨਾਲ ਹੀ ਨਿਯਮਾਂ ਵਿੱਚ ਬਦਲਾਅ ਕਰਨ ਦਾ ਕਾਰਨ ਵੀ ਇੱਕ ਸਿੱਖ ਵਿਦਿਆਰਥੀ ਹੀ ਹੈ। ਦੱਸ ਦਈਏ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਨਾਰਸ਼ ਕੈਰੋਲਿਨਾ ਯੂਨੀਵਰਸਿਟੀ ਵਿੱਚ ਇੱਕ ਸਿੱਖ ਵਿਦਿਆਰਥੀ ਕਿਰਪਾਨ ਪਾ ਕੇ ਪਹੁੰਚਿਆ ਸੀ ਜਿਸ ਨੂੰ ਉਸ ਨੂੰ ਲਾਹੁਣ ਲਈ ਕਿਹਾ ਗਿਆ ਸੀ ਜਿਸ ਨੂੰ ਉਸਨੇ ਉਤਾਰਿਆ ਨਹੀਂ ਜਿਸ ਤੋੰ ਬਾਅਦ ਸਿੱਖ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ।
ਇਹ ਹੈ ਯੂਨੀਵਰਸਿਟੀ ਦੀ ਨਵੀਂ ਪਾਲਿਸੀ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਿੱਖ ਵਿਦਿਆਰਥੀਆਂ ਦੇ ਲਈ ਕਿਰਪਾਨ ਨੂੰ ਪਾ ਕੇ ਰੱਖਣ ਦੇ ਲਈ ਨਵੀਂ ਪਾਲਿਸੀ ਬਣਾਈ ਹੈ। ਜਿਸ ਮੁਤਾਬਿਕ ਕਿਰਪਾਨ ਦੀ ਲੰਬਾਈ 3 ਇੰਚ ਤੋਂ ਘੱਟ ਹੋਣੀ ਚਾਹੀਦੀ ਹੈ। ਯੂਨੀਵਰਸਿਟੀ ਨੇ ਕਿਹਾ ਹੈ ਕਿ ਇਸ ਪਾਲਿਸੀ ਨੂੰ ਤੁਰੰਤ ਲਾਗੂ ਕੀਤਾ ਜਾਵੇਗਾ।
ਕਈ ਸਿੱਖ ਆਗੂਆਂ ਨਾਲ ਕੀਤੀ ਗਈ ਚਰਚਾ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਯੂਨੀਵਰਸਿਟੀ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੇ ਇਹ ਫੈਸਲਾ ਦਿ ਸਿੱਖ ਕੋਏਲਿਸ਼ਨ ਅਤੇ ਗਲੋਬਲ ਸਿੱਖ ਕਾਊਂਸਲ ਸਣੇ ਕਈ ਸਿੱਖ ਆਗੂਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਹੈ। ਨਾਲ ਹੀ ਸਿੱਖ ਵਿਦਿਆਰਥੀ ਦੀ ਗ੍ਰਿਫਤਾਰ ਉੱਤੇ ਉਨ੍ਹਾਂ ਵੱਲੋਂ ਮੁਆਫੀ ਵੀ ਮੰਗੀ ਗਈ।
ਇਹ ਵੀ ਪੜੋ: ਪਹਿਲੀ ਵਾਰ ਦਸਤਾਰਧਾਰੀ ਸਿੱਖ ਕੈਨੇਡਾ ਵਿੱਚ ਬਣੇ ਡਿਪਟੀ ਮੇਅਰ