ਲਾਹੌਰ: ਪਾਕਿਸਤਾਨ ਦੇ ਵਿੱਤੀ ਹਾਲਾਤ ਕਿਸੇ ਤੋਂ ਹੁਣ ਲੂਕੇ ਨਹੀਂ ਹਨ। ਕੰਗਾਲੀ ਦੀ ਕਗਾਰ 'ਤੇ ਖੜ੍ਹੇ ਪਾਕਿਸਤਾਨ ਵਿਚ ਜਿਥੇ ਆਰਥਿਕਤਾ ਅਤੇ ਮਹਿੰਗਾਈ ਦੀ ਮਾਰ ਦੇ ਚਲਦਿਆਂ ਸਰਕਾਰੀ ਖਜ਼ਾਨਾ ਖਾਲੀ ਹੋ ਗਿਆ ਹੈ ਤਾਂ ਉਥੇ ਹੀ ਹੁਣ। ਸਿਆਸੀ ਹਲਚਲ ਨੇ ਵੀ ਪਾਕਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅੱਜ ਦੀ ਸਭ ਤੋਂ ਵੱਧੀ ਅਤੇ ਅਹਿਮ ਸੁਰਖੀਆਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਤਹਿਰੀਕ-ਏ-ਇੰਸਾਫ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਵਜਾਰਤ ਵਿਚ ਮੰਤਰੀ ਰਹੀ ਚੁਕੇ ਫ਼ਵਾਦ ਚੌਧਰੀ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਹੁਣ ਇਮਰਾਨ ਖ਼ਾਨ ਦੀਆਂ ਮੁਸ਼ਕਿਲਾਂ ਵੀ ਵੱਧ ਸਕਦੀਆਂ ਹਨ।
ਸ਼ਰੀਫ ਸਰਕਾਰ ਨੂੰ ਚੁਣੌਤੀ ਦਿੱਤੀ ਸੀ: ਦਰਅਸਲ, ਫਵਾਦ ਨੇ ਇਮਰਾਨ ਖਾਨ ਦੀ ਸਰਕਾਰੀ ਰਿਹਾਇਸ਼ ਜ਼ਮਾਨ ਪਾਰਕ ਦੇ ਬਾਹਰ ਸ਼ਰੀਫ ਸਰਕਾਰ ਨੂੰ ਚੁਣੌਤੀ ਦਿੱਤੀ ਸੀ। ਇਸ ਤੋਂ ਬਾਅਦ ਜਦੋਂ ਉਹ ਘਰ ਪਰਤ ਰਿਹਾ ਸੀ ਤਾਂ ਲਾਹੌਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪਹਿਲਾਂ ਖਬਰ ਸੀ ਕਿ ਲਾਹੌਰ ਪੁਲਿਸ ਇਮਰਾਨ ਖਾਨ ਨੂੰ ਗ੍ਰਿਫਤਾਰ ਕਰ ਸਕਦੀ ਹੈ। ਇਸ ਤੋਂ ਬਾਅਦ ਦੇਰ ਰਾਤ ਤੋਂ ਹੀ ਇਮਰਾਨ ਦੇ ਸਮਰਥਕ ਉਨ੍ਹਾਂ ਦੇ ਘਰ ਦੇ ਬਾਹਰ ਆ ਗਏ। ਪੀਟੀਆਈ ਮੁਖੀ ਇਮਰਾਨ ਖਾਨ ਦੀ ਗ੍ਰਿਫਤਾਰੀ ਦੀ ਖਬਰ ਬੁੱਧਵਾਰ ਤੜਕੇ ਤੋਂ ਆ ਰਹੀ ਸੀ। ਇਸ ਦੌਰਾਨ, ਪੀਟੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਐਲਾਨ ਕੀਤਾ ਕਿ 'ਇਸ ਤਰ੍ਹਾਂ ਦੀਆਂ ਰਿਪੋਰਟਾਂ ਹਨ ਕਿ ਕਠਪੁਤਲੀ ਸਰਕਾਰ ਅੱਜ ਰਾਤ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰੇਗੀ'।
ਮੌਜੂਦਾ ਪ੍ਰਧਾਨ ਮੰਤਰੀ ਹਨ ਉਹਨਾਂ ਖਿਲਾਫ ਸ਼ਬਦੀ ਹਮਲੇ: ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਇਮਰਾਨ ਖਾਨ, ਫਵਾਦ ਚੌਧਰੀ ਅਤੇ ਅਸਦ ਉਮਰ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਦੇਰ ਰਾਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਵਾਦ ਚੌਧਰੀ ਨੇ ਸ਼ਾਹਬਾਜ਼ ਸ਼ਰੀਫ , ਜੋ ਕਿ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਹਨ ਉਹਨਾਂ ਖਿਲਾਫ ਸ਼ਬਦੀ ਹਮਲੇ ਕੀਤੇ ਸਨ । ਜੀਓ ਟੀਵੀ ਦੇ ਅਨੁਸਾਰ, ਫਵਾਦ ਨੇ ਸਰਕਾਰ ਦੀਆਂ ਕਾਰਵਾਈਆਂ ਦੀ ਸਖਤ ਨਿੰਦਾ ਕੀਤੀ ਅਤੇ ਸ਼ਹਿਬਾਜ਼ ਸ਼ਰੀਫ 'ਤੇ ਦੇਸ਼ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ। ਇਸ ਦੇ ਨਾਲ ਹੀ ਉਨ੍ਹਾਂ ਕਥਿਤ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਨੂੰ ਦੇਸ਼ਧ੍ਰੋਹੀ ਕਰਾਰ ਦਿੱਤਾ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੇ ਕੀਤਾ ਦਾਅਵਾ, ਜਨਰਲ ਬਾਜਵਾ ਨੇ ਐਕਸਟੈਂਸ਼ਨ ਤੋਂ ਬਾਅਦ ਕੀਤਾ ਸੀ ਸ਼ਰੀਫ ਨਾਲ ਸਮਝੌਤਾ
ਇਮਰਾਨ ਖਾਨ ਨੂੰ ਗ੍ਰਿਫਤਾਰ ਕਰੇ: ਅਜਿਹੇ ਸ਼ਬਦਾਂ ਦਾ ਇਸਤਮਾਲ ਕਰਦੇ ਹੋਏ ਫਵਾਦ ਨੂੰ ਹੁਣ ਇਸ ਦਾ ਖਿਮਜ਼ਾ ਭੁਗਤਣਾ ਪੈ ਰਿਹਾ ਹੈ , ਕਿਉਕਿ ਪਾਕਿਸਤਾਨ ਸਰਕਾਰ ਨੂੰ ਲਲਕਾਰਦੇ ਹੋਏ ਚੌਧਰੀ ਨੇ ਕਿਹਾ ਕਿ ਜੇਕਰ ਪੁਲਿਸ 'ਚ ਹਿੰਮਤ ਹੈ ਤਾਂ ਉਹ ਆ ਕੇ ਇਮਰਾਨ ਖਾਨ ਨੂੰ ਗ੍ਰਿਫਤਾਰ ਕਰੇ। ਦੂਜੇ ਪਾਸੇ ਅੱਜ ਸਵੇਰੇ ਪੀਟੀਆਈ ਨੇਤਾ ਫਾਰੂਕ ਹਬੀਬ ਨੇ ਇੱਕ ਟਵੀਟ ਵਿੱਚ ਫਵਾਦ ਚੌਧਰੀ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਇੱਕ ਵੀਡੀਓ ਪੋਸਟ ਕੀਤਾ ਹੈ। ਵੀਡੀਓ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਆਯਾਤ ਸਰਕਾਰ ਪਾਗਲ ਹੋ ਗਈ ਹੈ'।
ਇਮਰਾਨ ਖਾਨ ਵਿਰੋਧੀਆਂ ਦੇ ਨਿਸ਼ਾਨੇ 'ਤੇ: ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਿਲਾਫ ਅਜਿਹੇ ਬਿਆਨ ਸਾਹਮਣੇ ਆਏ ਹੋਣ , ਇਸ ਤੋਂ ਪਹਿਲਾਂ ਵੀ ਓਹਨਾ ਉੱਤੇ ਦੇਸ਼ ਵਿਰੋਧੀ ਬਿਆਨ ਬਾਜ਼ੀਆਂ ਕਰਨ ਦੇ ਇਲਜ਼ਾਮ ਲੱਗ ਚੁਕੇ ਹਨ ਅਤੇ ਕਈ ਵਾਰ ਪੁਲਿਸ ਓਹਨਾ ਨੂੰ ਗਿਰਫ਼ਤਾਰ ਕਰਨ ਵੀ ਪਹੁੰਚੀ ਹੈ , ਪਰ ਓਹਨਾ ਦੇ ਸਮਰਥਕਾਂ ਵੱਲੋਂ ਇਸ ਦਾ ਵਿਰੋਧ ਜਤਾਇਆ ਜਾਂਦਾ ਰਿਹਾ ਹੈ , ਤਾਂ ਓਥੇ ਹੁਣ ਇਕ ਵਾਰ ਫਿਰ ਤੋਂ ਇਮਰਾਨ ਖਾਨ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ ਅਤੇ ਉਨ੍ਹਾਂ ਦੀ ਹੁਕੂਮਤ ਵਿਚ ਮੰਤਰੀ ਫਵਾਦ ਦੀ ਗਿਰਫਤਾਰੀ ਨੇ ਚਿੰਤਾ ਵਧਾ ਦਿਤੀ ਹੈ।
ਭਾਰਤੀ ਕੰਪਨੀਆਂ ’ਤੇ ਵੀ ਇਸ ਦਾ ਅਸਰ ਹੋਵੇਗਾ: ਕਾਬਿਲ-ਏ-ਗੌਰ ਹੈ ਕਿ ਪਾਕਿਸਤਾਨ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਲੜਖੜਾਉਂਦੇ ਹੋਏ ਕੰਗਾਲੀ ਦੀ ਕਗਾਰ ’ਤੇ ਪਹੁੰਚ ਗਈ ਹੈ। ਇਸ ਸੰਕਟ ਤੋਂ ਉਭਰਨ ਲਈ ਪਾਕਿਸਤਾਨੀ ਸਰਕਾਰ ਵਿਦੇਸ਼ੀ ਮੁਲਕਾਂ ਅਤੇ ਕੌਮਾਂਤਰੀ ਏਜੰਸੀਆਂ ਤੋਂ ਕਰਜ਼ਿਆਂ ਦੇ ਰੂਪ ’ਚ ਆਰਥਿਕ ਮਦਦ ਮੰਗ ਰਹੀ ਹੈ ਪਰ ਕੋਈ ਵੀ ਉਸ ਨੂੰ ਕਰਜ਼ਾ ਦੇਣ ਲਈ ਤਿਆਰ ਨਹੀਂ ਹੈ। ਅਜਿਹੇ ’ਚ ਜੇਕਰ ਸਥਿਤੀ ਸ਼੍ਰੀਲੰਕਾ ਵਰਗੀ ਹੁੰਦੀ ਹੈ ਤਾਂ ਇਸ ਨਾਲ ਸਿਰਫ ਪਾਕਿਸਤਾਨ ਨੂੰ ਹੀ ਨਹੀਂ ਸਗੋਂ ਭਾਰਤੀ ਕੰਪਨੀਆਂ ’ਤੇ ਵੀ ਇਸ ਦਾ ਅਸਰ ਹੋਵੇਗਾ।