ETV Bharat / international

ਇਜਰਾਈਲ ਦੇ ਵੇਸਟ ਬੈਂਕ ਆਉਣ ਵਾਲਿਆਂ ਨੂੰ ਮੰਨਣ ਪੈਣਗੇ ਇਹ ਨਵੇਂ ਨਿਯਮ, ਜਾਰੀ ਕੀਤੀ ਗਈ ਲਿਸਟ

ਇਜ਼ਰਾਈਲੀ (Israel) ਫੌਜ ਦੀ ਇਕ ਯੂਨਿਟ ਨੇ ਫਲਸਤੀਨ (Falastin) ਦੇ ਵੇਸਟ ਬੈਂਕ ਦਾ ਦੌਰਾ ਕਰਨ ਵਾਲੇ ਵਿਦੇਸ਼ੀਆਂ ਲਈ ਨਵੇਂ ਨਿਯਮਾਂ ਦੀ ਸੂਚੀ ਜਾਰੀ ਕੀਤੀ ਹੈ। ਇਸ 90 ਪੰਨਿਆਂ ਦੇ ਮੈਨੂਅਲ ਵਿੱਚ ਕੁਝ ਵਿਵਾਦਪੂਰਨ ਪਾਬੰਦੀਆਂ ਨੂੰ ਵਾਪਸ ਲਿਆ ਗਿਆ ਹੈ, ਜੋ ਪਿਛਲੇ ਸਾਲ ਪ੍ਰਕਾਸ਼ਿਤ ਨਿਯਮਾਂ ਦੀ ਸੂਚੀ ਵਿੱਚ ਸ਼ਾਮਲ ਸਨ। ਇਸ ਵਿਚ ਇਹ ਵੀ ਨਿਯਮ ਹੈ ਕਿ ਜੇਕਰ ਕਿਸੇ ਵਿਦੇਸ਼ੀ ਦੇ ਕਿਸੇ ਫਲਸਤੀਨੀ ਨਾਗਰਿਕ ਨਾਲ ਪ੍ਰੇਮ ਸਬੰਧ ਹਨ ਤਾਂ ਉਸ ਨੂੰ ਇਜ਼ਰਾਇਲੀ ਅਧਿਕਾਰੀਆਂ ਨੂੰ ਸੂਚਿਤ ਕਰਨਾ ਹੋਵੇਗਾ।

Israeli military body announces new rules
ਵਿਦੇਸ਼ੀਆਂ ਲਈ ਨਵੇਂ ਨਿਯਮਾਂ ਦੀ ਸੂਚੀ
author img

By

Published : Sep 5, 2022, 11:04 AM IST

ਯੇਰੂਸ਼ਲਮ: ਇਜ਼ਰਾਈਲੀ ਫੌਜ ਦੀ ਇਕ ਯੂਨਿਟ ਨੇ ਫਲਸਤੀਨ ਦੇ ਵੇਸਟ ਬੈਂਕ ਆਉਣ ਦੇ ਚਾਹਵਾਨ ਵਿਦੇਸ਼ੀਆਂ ਲਈ ਨਿਯਮਾਂ ਅਤੇ ਪਾਬੰਦੀਆਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ਸੀਓਜੀਏਟੀ ਫਲਸਤੀਨ ਦੇ ਸਿਵਲ ਮਾਮਲਿਆਂ ਦੀ ਇੰਚਾਰਜ ਸੰਸਥਾ, ਨੇ ਪਿਛਲੇ ਸਾਲ ਪ੍ਰਕਾਸ਼ਿਤ ਡਰਾਫਟ ਨਿਯਮਾਂ ਵਿੱਚ ਪ੍ਰਗਟ ਹੋਈਆਂ ਕਈ ਵਿਵਾਦਪੂਰਨ ਪਾਬੰਦੀਆਂ ਨੂੰ ਵਾਪਸ ਲੈ ਲਿਆ ਹੈ। ਇਨ੍ਹਾਂ ਨਿਯਮਾਂ 'ਚੋਂ ਇਕ ਇਹ ਸੀ ਕਿ ਜੇਕਰ ਕਿਸੇ ਵਿਦੇਸ਼ੀ ਦਾ ਕਿਸੇ ਸਥਾਨਕ ਫਲਸਤੀਨੀ ਨਾਗਰਿਕ ਨਾਲ ਪ੍ਰੇਮ ਸਬੰਧ ਹੈ ਤਾਂ ਇਸ ਦੀ ਸੂਚਨਾ ਇਜ਼ਰਾਈਲੀ ਅਧਿਕਾਰੀਆਂ ਨੂੰ ਦੇਣੀ ਹੋਵੇਗੀ।

ਇਜ਼ਰਾਈਲ ਦੇ ਮਨੁੱਖੀ ਅਧਿਕਾਰ ਸੰਗਠਨ ਦੀ ਆਲੋਚਨਾ: ਇਹ ਧਿਆਨ ਦੇਣ ਯੋਗ ਹੈ ਕਿ ਇਸ ਨੱਬੇ ਪੰਨਿਆਂ ਦੇ ਮੈਨੂਅਲ ਵਿੱਚ ਸਿਰਫ ਮਾਮੂਲੀ ਤਬਦੀਲੀ ਕੀਤੀ ਗਈ ਹੈ। ਦੂਜੇ ਪਾਸੇ ਅਮਰੀਕੀ ਰਾਜਦੂਤ ਟੌਮ ਨੀਡਸ ਨੇ ਇਜ਼ਰਾਈਲੀ ਫੌਜ ਵੱਲੋਂ ਜਾਰੀ ਇਨ੍ਹਾਂ ਨਿਯਮਾਂ 'ਤੇ ਚਿੰਤਾ ਪ੍ਰਗਟਾਈ ਹੈ। ਇਜ਼ਰਾਈਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ (Israeli Human Rights Organization) ਦੀ ਕਾਰਜਕਾਰੀ ਨਿਰਦੇਸ਼ਕ ਜੈਸਿਕਾ ਮੋਂਟੇਲ (Jessica Montell) ਨੇ ਇਸ ਬਾਰੇ ਕਿਹਾ ਕਿ ਇਸਰਾਈਲੀ ਫੌਜ (Israeli Army) ਫਲਸਤੀਨੀ ਸਮਾਜ ਨੂੰ ਬਾਹਰੀ ਦੁਨੀਆ ਤੋਂ ਅਲੱਗ-ਥਲੱਗ ਕਰਨ ਲਈ ਨਵੀਆਂ ਪਾਬੰਦੀਆਂ ਲਾ ਰਹੀ ਹੈ।’ ਇਸ ਦੇ ਨਾਲ ਹੀ ਮੋਂਟੇਲ ਨੇ ਇਨ੍ਹਾਂ ਨਿਯਮਾਂ ਨੂੰ ਅਦਾਲਤ ਵਿੱਚ ਚੁਣੌਤੀ ਵੀ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਨਿਯਮ ਤੋਂ ਕਈ ਇਤਰਾਜ਼ਯੋਗ ਚੀਜ਼ਾਂ ਨੂੰ ਹਟਾ ਦਿੱਤਾ ਹੈ ਜਦੋਂ ਇਸ ਦੀ ਆਲੋਚਨਾ ਹੋਈ ਹੈ, ਪਰ ਇਸ ਦਾ ਮੂਲ ਸੁਭਾਅ ਅਪਮਾਨਜਨਕ ਅਤੇ ਨੁਕਸਾਨਦੇਹ ਹੈ। ਇਨ੍ਹਾਂ ਨਿਯਮਾਂ ਦੇ ਦਾਅਰੇ ਵਿੱਚ ਫਲਸਤੀਨੀਆਂ ਨਾਲ ਵਿਆਹ ਕਰਨ ਵਾਲੇ, ਵੇਸਟ ਬੈਂਕ ਵਿੱਚ ਕੰਮ ਕਰਨ ਦੇ ਲਈ ਆਉਣ ਵਾਲਿਆਂ, ਵਲੰਟੀਅਰ, ਜੋ ਪੜ੍ਹਣ ਜਾਂ ਪੜ੍ਹਾਉਣ ਆਉਂਦੇ ਹਨ ਨੂੰ ਸ਼ਾਮਲ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਇਹ ਨਿਯਮ ਇਜ਼ਰਾਈਲ ਆਉਣ ਵਾਲੇ ਲੋਕਾਂ ਜਾਂ ਪੱਛਮੀ ਕੰਢੇ ਵਿੱਚ 130 ਤੋਂ ਵੱਧ ਯਹੂਦੀ ਬਸਤੀਆਂ ਵਿੱਚ ਆਉਣ ਵਾਲੇ ਲੋਕਾਂ 'ਤੇ ਲਾਗੂ ਨਹੀਂ ਹੁੰਦੇ ਹਨ।

ਇਹ ਵੀ ਪੜੋ: ਸ਼ੇਖ ਹਸੀਨਾ ਨੇ ਕਿਹਾ ਰੋਹਿੰਗਿਆ ਪ੍ਰਵਾਸੀ ਬੰਗਲਾਦੇਸ਼ ਉਤੇ ਵੱਡਾ ਬੋਝ ਹੱਲ ਵਿੱਚ ਭਾਰਤ ਦੀ ਵੱਡੀ ਭੂਮਿਕਾ

ETV Bharat Logo

Copyright © 2024 Ushodaya Enterprises Pvt. Ltd., All Rights Reserved.