ਟੋਰਾਂਟੋ: ਕੈਨੇਡਾ ਦੇ ਐਡਮਿੰਟਨ ਵਿੱਚ ਇੱਕ ਸਿੱਖ ਵਿਅਕਤੀ ਅਤੇ ਉਸਦੇ 11 ਸਾਲਾ ਬੇਟੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ 41 ਸਾਲਾ ਹਰਪ੍ਰੀਤ ਸਿੰਘ ਉੱਪਲ ਅਤੇ ਉਸਦੇ ਪੁੱਤ ਦੀ ਵੀਰਵਾਰ ਨੂੰ ਇੱਕ ਸ਼ਾਪਿੰਗ ਪਲਾਜ਼ਾ ਵਿੱਚ ਇੱਕ ਗੈਸ ਸਟੇਸ਼ਨ ਦੇ ਬਾਹਰ ਦਿਨ ਦਿਹਾੜੇ ਉਨ੍ਹਾਂ ਦੀ ਹੀ ਗੱਡੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਗੈਂਗਵਾਰ ਕਾਰਨ ਹੋਇਆ ਕਤਲ: ਇਸ ਸਬੰਧੀ ਐਡਮਿੰਟਨ ਪੁਲਿਸ ਨੇ ਦੱਸਿਆ ਕਿ ਦੋਵਾਂ ਪੀੜਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਕਾਰ ਵਿੱਚ ਹੀ ਸਵਾਰ ਇੱਕ ਹੋਰ ਲੜਕਾ ਵਾਲ-ਵਾਲ ਬਚ ਗਿਆ। ਪੁਲਿਸ ਨੇ ਦੱਸਿਆ ਕਿ ਉੱਪਲ ਬ੍ਰਦਰਜ਼ ਕੀਪਰਜ਼ ਗੈਂਗ ਦਾ ਮੈਂਬਰ ਸੀ ਅਤੇ ਇਸ ਕਤਲ ਦਾ ਸਬੰਧ ਯੂਐਨ ਗੈਂਗ ਨਾਲ ਹੈ। ਉਹ ਅਕਤੂਬਰ 2021 ਵਿੱਚ ਇੱਕ ਹਮਲੇ ਦੌਰਾਨ ਬਚ ਗਿਆ ਸੀ, ਜਦੋਂ ਇੱਕ ਬੰਦੂਕਧਾਰੀ ਨੇ ਉਸ ਉੱਤੇ ਕਈ ਗੋਲੀਆਂ ਚਲਾਈਆਂ ਸਨ। ਉਸ ਸਮੇਂ ਉਹ ਆਪਣੇ ਪਰਿਵਾਰ ਨਾਲ ਇੱਕ ਪੀਜ਼ਾ ਦੀ ਦੁਕਾਨ ਵਿੱਚ ਖਾਣਾ ਖਾ ਰਿਹਾ ਸੀ।
ਪਹਿਲਾਂ ਵੀ ਮ੍ਰਿਤਕ 'ਤੇ ਸੀ ਕਈ ਮਾਮਲੇ ਦਰਜ: ਪੁਲਿਸ ਨੇ ਦੱਸਿਆ ਕਿ ਉੱਪਲ ਦਾ ਕਤਲ ਕਰਨ ਦੀ ਨੀਅਤ ਨਾਲ ਪਿੱਛਾ ਕੀਤਾ ਗਿਆ ਸੀ ਅਤੇ ਅਜਿਹਾ ਹੀ ਹੋਇਆ। ਪੁਲਿਸ ਨੇ ਕਿਹਾ ਕਿ ਸਾਨੂੰ ਅਜੇ ਤੱਕ ਨੌਜਵਾਨ ਅਤੇ ਉਸ ਦੇ ਬੇਟੇ ਬਾਰੇ ਨਹੀਂ ਪਤਾ ਹੈ ਕਿ ਉਨ੍ਹਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ। ਮ੍ਰਿਤਕ ਨੂੰ 2013 'ਚ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ 'ਚ 15 ਮਹੀਨੇ ਦੀ ਜੇਲ੍ਹ ਹੋਈ ਸੀ। ਉਹ ਕੋਕੀਨ ਰੱਖਣ ਅਤੇ ਤਸਕਰੀ ਦੇ ਦੋਸ਼ਾਂ ਤਹਿਤ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਸੀ। ਪਿਛਲੇ ਦਿਨੀਂ ਉਸ 'ਤੇ ਹਥਿਆਰਾਂ ਨਾਲ ਹਮਲਾ ਕਰਨ ਅਤੇ ਬੰਦੂਕ ਰੱਖਣ ਦੇ ਦੋਸ਼ ਵੀ ਲੱਗੇ ਸਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਉੱਪਲ ਐਡਮਿੰਟਨ ਦੇ ਸੰਗਠਿਤ ਅਪਰਾਧ ਜਗਤ ਵਿੱਚ ਇੱਕ 'ਵੱਡਾ ਨਾਮ' ਸੀ।
ਪਹਿਲਾਂ ਬੱਚਿਆਂ ਨੂੰ ਨਹੀਂ ਬਣਾਇਆ ਜਾਂਦਾ ਸੀ ਨਿਸ਼ਾਨਾ: ਪੁਲਿਸ ਅਨੁਸਾਰ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲਾਵਰਾਂ ਨੂੰ ਪਤਾ ਸੀ ਕਿ ਕਾਰ ਵਿੱਚ ਬੱਚੇ ਸਨ ਜਾਂ ਨਹੀਂ ਜਦੋਂ ਉਹ ਉੱਪਲ ਦਾ ਪਿੱਛਾ ਕਰਨ ਲੱਗੇ। ਪਰ ਹਮਲਾਵਰ ਨੇ ਜਾਣਬੁੱਝ ਕੇ ਬੱਚੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਪੁਲਿਸ ਨੇ ਕਿਹਾ ਕਿ ਬੱਚਿਆਂ ਨੂੰ ਮਾਰਨਾ ਇੱਕ ਵਾਰ ਇੱਕ ਲਾਈਨ ਸੀ ਜਿਸ ਨੂੰ ਅਪਰਾਧਿਕ ਗਿਰੋਹ ਦੇ ਮੈਂਬਰ ਪਾਰ ਕਰਨ ਤੋਂ ਇਨਕਾਰ ਕਰਦੇ ਸਨ, ਪਰ ਹੁਣ ਇਹ ਬਦਲ ਰਿਹਾ ਹੈ। ਪੁਲਿਸ ਨੇ ਕਿਹਾ ਕਿ ਅਜਿਹਾ ਨਹੀਂ ਲੱਗਦਾ ਕਿ ਅਪਰਾਧਿਕ ਗਿਰੋਹ ਦੇ ਜ਼ਿਆਦਾਤਰ ਮੈਂਬਰ ਇਸ ਗੱਲ ਲਈ ਸਹਿਮਤ ਹੋਣਗੇ।
- Israel Hamas War: ਇਜ਼ਰਾਈਲ ਦੇ ਪੀਐਮ ਨੇਤਨਯਾਹੂ ਨੇ ਕਿਹਾ ਕਿ ਗਾਜ਼ਾ ਵਿੱਚ ਹੋਈਆਂ ਮੌਤਾਂ ਲਈ ਹਮਾਸ ਜ਼ਿੰਮੇਵਾਰ, ਅੱਤਵਾਦੀ ਸੰਗਠਨ ਆਮ ਲੋਕਾਂ ਨੂੰ ਬਣਾ ਰਿਹਾ ਮਨੁੱਖੀ ਢਾਲ
- ਗੁਰਪਤਵੰਤ ਪੰਨੂ ਦੀ ਏਅਰ ਇੰਡੀਆ ਨੂੰ ਧਮਕੀ ਮਗਰੋਂ ਕੈਨੇਡਾ ਸਰਕਾਰ ਦੀ ਕਾਰਵਾਈ, ਟੋਰਾਂਟੋ ਏਅਰਪੋਟ 'ਤੇ 10 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ
- ਅਮਰੀਕੀ ਕ੍ਰੈਡਿਟ ਰੇਟਿੰਗ ਆਊਟਲੁੱਕ 'ਤੇ ਮੂਡੀਜ਼ ਦੀ ਵੱਡੀ ਕਾਰਵਾਈ, ਕਰਜ਼ਦਾਤਾਵਾਂ 'ਤੇ ਪੈ ਸਕਦੈ ਭਾਰੀ
ਪੁਲਿਸ ਨੇ ਨਹੀਂ ਕੀਤੀ ਹਾਲੇ ਤੱਕ ਕੋਈ ਗ੍ਰਿਫ਼ਤਾਰੀ: ਰਿਪੋਰਟ ਮੁਤਾਬਕ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਪਰ ਅਜੇ ਤੱਕ ਮ੍ਰਿਤਕ ਲੜਕੇ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਨੇ ਅਜੇ ਤੱਕ ਕਿਸੇ ਵੀ ਸ਼ੱਕੀ ਦੀ ਪਛਾਣ ਨਹੀਂ ਕੀਤੀ ਹੈ। 'ਸੀਬੀਸੀ ਨਿਊਜ਼' ਦੀ ਖ਼ਬਰ ਮੁਤਾਬਕ ਉੱਪਲ 'ਤੇ ਕੋਕੀਨ ਰੱਖਣ ਅਤੇ ਤਸਕਰੀ ਸਮੇਤ ਕਈ ਦੋਸ਼ ਲੱਗੇ ਸਨ। ਇਸ ਮਾਮਲੇ ਦੀ ਸੁਣਵਾਈ ਅਪ੍ਰੈਲ 2024 'ਚ ਹੋਣੀ ਸੀ।