ਟੋਰਾਂਟੋ: ਕੋਵਿਡ -19 ਮਹਾਂਮਾਰੀ ਦੇ ਸਿਖਰ ਦੌਰਾਨ ਅੱਠ ਵਿੱਚੋਂ ਇੱਕ ਬਜ਼ੁਰਗ ਪਹਿਲੀ ਵਾਰ ਡਿਪਰੈਸ਼ਨ ਦਾ ਸ਼ਿਕਾਰ ਹੋਇਆ। ਇਸ ਸਬੰਧੀ ਇੱਕ ਨਵੇਂ ਅਧਿਐਨ ਵਿੱਚ ਖੁਲਾਸਾ ਹੋਇਆ ਹੈ। ਟੋਰਾਂਟੋ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੁਆਰਾ 2020 ਵਿੱਚ ਇੱਕ ਸਰਵੇਖਣ ਕਰਵਾਇਆ ਗਿਆ ਹੈ।
ਦੱਸ ਦਈਏ ਕਿ ਟੋਰਾਂਟੋ ਯੂਨੀਵਰਸਿਟੀ ਦੇ ਖੋਜਕਰਤਾਵਾਂ ਵਿੱਚ ਕੀਤੇ ਸਰਵੇਖਣ ਵਿੱਚ ਕੁੱਲ 20,000 ਬਜ਼ੁਰਗਾਂ ਨੇ ਹਿੱਸਾ ਲਿਆ। ਉਨ੍ਹਾਂ ਵਿੱਚੋਂ 45% ਨੇ ਖੁਲਾਸਾ ਕੀਤਾ ਕਿ ਉਹ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਹਨ।
ਮਹਾਂਮਾਰੀ ਦੇ ਦੌਰਾਨ ਪਹਿਲਾਂ ਨਾਲੋਂ ਜ਼ਿਆਦਾ ਬਜ਼ੁਰਗ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋਏ। ਇਸ ਸਬੰਧੀ ਖੋਜਕਰਤਾ ਐਂਡੀ ਮੈਕਨੀਲ ਨੇ ਦੱਸਿਆ ਕਿ ਕੋਵਿਡ ਨੇ ਨਾ ਸਿਰਫ ਉਨ੍ਹਾਂ ਦੇ ਆਮ ਜੀਵਨ ਨੂੰ ਅਧਰੰਗ ਕੀਤਾ, ਬਲਕਿ ਇਸਨੇ ਪਿਛਲੀਆਂ ਮਨੋਵਿਗਿਆਨਕ ਸਮੱਸਿਆਵਾਂ ਨੂੰ ਵੀ ਉਲਟਾ ਦਿੱਤਾ।
ਇਹ ਵੀ ਪੜੋ: ਰਾਮ ਰਹੀਮ ਦੀ ਪੈਰੋਲ ਖ਼ਤਮ, ਅੱਜ ਸੁਨਾਰੀਆ ਜੇਲ੍ਹ 'ਚ ਵਾਪਸੀ