ਕਾਬੁਲ: ਅਫਗਾਨਿਸਤਾਨ (Afghanistan tremors) ਵਿੱਚ ਇੱਕ ਵਾਰ ਫਿਰ ਧਰਤੀ ਕੰਬ ਗਈ। ਅੱਜ ਸਵੇਰੇ 06:11 ਵਜੇ (IST) ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 6.1 ਮਾਪੀ ਗਈ। ਇਸ 'ਚ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ। ਇੱਕ ਹਫ਼ਤੇ ਦੇ ਅੰਦਰ ਇਹ ਦੂਜਾ ਭੂਚਾਲ ਹੈ। ਇਸ ਕਾਰਨ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਲੋਕ ਡਰ ਗਏ ਅਤੇ ਸੜਕਾਂ 'ਤੇ ਆ ਗਏ।
-
An earthquake with a magnitude of 6.1 on the Richter Scale hit Afghanistan at 06:11 am today: National Center for Seismology pic.twitter.com/ta7McYoN8n
— ANI (@ANI) October 11, 2023 " class="align-text-top noRightClick twitterSection" data="
">An earthquake with a magnitude of 6.1 on the Richter Scale hit Afghanistan at 06:11 am today: National Center for Seismology pic.twitter.com/ta7McYoN8n
— ANI (@ANI) October 11, 2023An earthquake with a magnitude of 6.1 on the Richter Scale hit Afghanistan at 06:11 am today: National Center for Seismology pic.twitter.com/ta7McYoN8n
— ANI (@ANI) October 11, 2023
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਲੋਕ ਭੂਚਾਲ ਦੀ ਤ੍ਰਾਸਦੀ ਤੋਂ ਉਭਰ ਵੀ ਨਹੀਂ ਸਕੇ ਸਨ ਕਿ ਜਦੋਂ ਧਰਤੀ ਦੂਜੀ ਵਾਰ ਕੰਬ ਗਈ। ਇਸ ਤੋਂ ਪਹਿਲਾਂ ਆਏ ਭੂਚਾਲ ਕਾਰਨ ਅਫਗਾਨਿਸਤਾਨ ਨੂੰ ਭਾਰੀ ਨੁਕਸਾਨ ਹੋਇਆ ਸੀ। ਦੱਸ ਦੇਈਏ ਕਿ ਇੱਥੇ 7 ਅਕਤੂਬਰ ਨੂੰ ਭੂਚਾਲ ਆਇਆ ਸੀ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.3 ਮਾਪੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਤਬਾਹੀ 'ਚ ਕਰੀਬ 2000 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਸੈਂਕੜੇ ਇਮਾਰਤਾਂ ਢਹਿ-ਢੇਰੀ ਹੋ ਗਈਆਂ ਸਨ।
ਦੱਸਿਆ ਜਾ ਰਿਹਾ ਹੈ ਕਿ ਮਲਬੇ ਹੇਠ ਵੱਡੀ ਗਿਣਤੀ ਲੋਕ ਦੱਬੇ ਹੋਏ ਸਨ। ਚੱਟਾਨਾਂ ਅਤੇ ਮਲਬੇ 'ਤੇ ਚੜ੍ਹ ਕੇ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਭੂਚਾਲ ਕਾਰਨ ਕਈ ਪਿੰਡ ਤਬਾਹ ਹੋ ਗਏ। ਤਾਲਿਬਾਨ ਸ਼ਾਸਨ ਦੁਆਰਾ ਇੱਕ ਰਾਹਤ ਮੁਹਿੰਮ ਚਲਾਈ ਗਈ ਸੀ। ਇਮਾਰਤਾਂ ਦੇ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ ਵਿੱਚ ਦੋ ਦਹਾਕਿਆਂ ਵਿੱਚ ਇਹ ਸਭ ਤੋਂ ਵਿਨਾਸ਼ਕਾਰੀ ਭੂਚਾਲ ਸੀ।
- India Vs Afghanistan : ਅੱਜ ਅਫਗਾਨਿਸਤਾਨ ਨਾਲ ਭਿੜੇਗੀ ਰੋਹਿਤ ਸੈਨਾ, ਅਜਿਹਾ ਹੈ ਦੋਵਾਂ ਟੀਮਾਂ ਦਾ ਰਿਕਾਰਡ, ਜਾਣੋ ਕੌਣ ਕਰੇਗਾ ਮੋਰਚਾ ਫਤਿਹ
- Lebanon border attack 3 soldiers killed: ਇਜ਼ਰਾਈਲ ਰੱਖਿਆ ਬਲਾਂ ਨੇ ਲੇਬਨਾਨ ਦੇ ਅੱਤਵਾਦੀ ਹਮਲੇ ਵਿੱਚ 3 ਸੈਨਿਕਾਂ ਦੇ ਮਾਰੇ ਜਾਣ ਦੀ ਕੀਤੀ ਪੁਸ਼ਟੀ
- Stubble Burning issue: ਪਰਾਲੀ ਨੂੰ ਅੱਗ ਲਗਾਉਣ ਵਾਲਿਆਂ 'ਤੇ ਸਖ਼ਤ ਪ੍ਰਸ਼ਾਸਨ, ਖੇਤ 'ਚ ਕੰਬਾਇਨ ਚਲਾਉਣ ਦਾ ਵੀ ਬੰਨ੍ਹਿਆ ਸਮਾਂ
ਤਾਲਿਬਾਨ ਦੀ ਅਗਵਾਈ ਵਾਲੇ ਅਫਗਾਨਿਸਤਾਨ ਦੇ ਆਫਤ ਪ੍ਰਬੰਧਨ ਮੰਤਰਾਲੇ ਨੇ ਕਿਹਾ ਕਿ ਹੇਰਾਤ ਦੇ 20 ਪਿੰਡਾਂ ਦੇ 1,983 ਘਰ ਤਬਾਹ ਹੋ ਗਏ। ਤਾਲਿਬਾਨ ਨੇ ਹਾਲੇ ਤੱਕ ਹੇਰਾਤ ਵਿੱਚ ਭੂਚਾਲ ਕਾਰਨ ਹੋਈਆਂ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ। ਯੂਰਪੀਅਨ ਯੂਨੀਅਨ ਅਤੇ ਵਿਸ਼ਵ ਸਿਹਤ ਸੰਗਠਨ ਨੇ ਹੇਰਾਤ ਦੇ ਭੂਚਾਲ ਪੀੜਤਾਂ ਨੂੰ ਨਕਦ, ਭੋਜਨ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਸੀ।