ETV Bharat / international

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟੋਕੀਓ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਕੀਤੀ ਮੁਲਾਕਾਤ - ਹਿੰਦ ਪ੍ਰਸ਼ਾਂਤ ਮਹਾਸਾਗਰ ਵਿੱਚ ਚੀਨ ਦਾ ਦਖਲ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਜਾਪਾਨ ਦੌਰੇ ਉੱਤੇ ਹਨ। ਦੌਰੇ ਦੇ ਆਖਰੀ ਪੜ੍ਹਾਅ ਦੌਰਾਨ ਰਾਜਨਾਥ ਸਿੰਘ ਨੇ ਟੋਕੀਓ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ ਕੀਤੀ (rajnath singh meets japans pm)। ਇਸ ਦੌਰਾਨ ਵੱਖ-ਵੱਖ ਮੁੱਦਿਆਂ ਉੱਤੇ ਚਰਚਾ ਕੀਤੀ ਗਈ।

defence minister rajnath singh meets japan's pm fumio kishida in tokyo
ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਰਾਜਨਾਥ ਸਿੰਘ ਨੇ ਕੀਤੀ ਮੁਲਾਕਾਤ
author img

By

Published : Sep 9, 2022, 11:02 AM IST

ਟੋਕੀਓ: ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ। ਇਸ ਮੌਕੇ ਉੱਤੇ ਬੋਲਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ-ਜਾਪਾਨ ਸਾਂਝੇਦਾਰੀ (India Japan partnership) ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਵਿੱਚ ਨਿਰਣਾਇਕ ਭੂਮਿਕਾ ਨਿਭਾਏਗੀ

ਰੱਖਿਆ ਮੰਤਰੀ ਰਾਜਨਾਥ ਸਿੰਘ ਜਾਪਾਨ ਦੇ ਦੌਰੇ (India's defense minister's visit to Japan) ਉੱਤੇ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਉਨ੍ਹਾਂ ਨੇ ਆਪਣੇ ਜਾਪਾਨੀ ਹਮਰੁਤਬਾ ਯਾਸੁਕਾਜ਼ੂ ਹਮਾਦਾ ਨਾਲ ਮੁਲਾਕਾਤ ਕੀਤੀ। ਇਸ ਮੌਕੇ 'ਤੇ ਬੋਲਦਿਆਂ ਸਿੰਘ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਦੁਵੱਲੀ ਰਣਨੀਤਕ ਅਤੇ ਗਲੋਬਲ ਭਾਈਵਾਲੀ ਇੱਕ ਆਜ਼ਾਦ, ਖੁੱਲ੍ਹੇ ਅਤੇ ਕਾਨੂੰਨ ਅਧਾਰਤ ਇੰਡੋ-ਪੈਸੀਫਿਕ ਖੇਤਰ (Indo Pacific region) ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਰਾਜਨਾਥ ਸਿੰਘ ਮੰਗੋਲੀਆ ਅਤੇ ਜਾਪਾਨ ਦੇ ਪੰਜ ਦਿਨਾਂ ਦੌਰੇ ਦੇ ਆਖਰੀ ਪੜਾਅ ਉੱਤੇ ਟੋਕੀਓ ਪਹੁੰਚੇ ਹਨ।

ਰਾਜਨਾਥ ਸਿੰਘ ਨੇ ਮੀਟਿੰਗ ਤੋਂ ਬਾਅਦ ਟਵੀਟ ਕਰਦਿਆਂ ਲਿਖਿਆ ਕਿ ਜਾਪਾਨ ਦੇ ਰੱਖਿਆ ਮੰਤਰੀ ਯਾਸੁਕਾਜ਼ੂ ਹਮਾਦਾ ਨਾਲ ਦੁਵੱਲੀ ਗੱਲਬਾਤ ਵਿੱਚ ਰੱਖਿਆ ਸਹਿਯੋਗ ਅਤੇ ਖੇਤਰੀ ਮਾਮਲਿਆਂ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕੀਤੀ। ਇਸ ਸਾਲ ਦੋਵੇਂ ਦੇਸ਼ ਆਪਣੇ ਕੂਟਨੀਤਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਮਨਾ (70th Anniversary of Diplomatic Relations) ਰਹੇ ਹਨ। ਭਾਰਤ ਅਤੇ ਜਾਪਾਨ ਇੱਕ ਵਿਸ਼ੇਸ਼ ਰਣਨੀਤਕ ਅਤੇ ਵਿਸ਼ਵ ਸਾਂਝੇਦਾਰੀ ਦਾ (India Japan partnership) ਪਾਲਣ ਕਰਦੇ ਹਨ। ਜਾਪਾਨ ਦੇ ਨਾਲ ਭਾਰਤ ਦੀ ਰੱਖਿਆ ਭਾਈਵਾਲੀ ਇੱਕ ਮੁਕਤ, ਖੁੱਲ੍ਹੇ ਅਤੇ ਕਾਨੂੰਨ ਆਧਾਰਿਤ ਇੰਡੋ-ਪੈਸੀਫਿਕ ਖੇਤਰ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

ਇਹ ਵੀ ਪੜ੍ਹੋ: ਮਹਾਰਾਣੀ ਐਲਿਜ਼ਾਬੈਥ II ਦੇ ਜੀਵਨ ਦੀਆਂ 10 ਮਹੱਤਵਪੂਰਨ ਗੱਲਾਂ

ਹਿੰਦ-ਪ੍ਰਸ਼ਾਂਤ ਵਿੱਚ ਚੀਨ ਦੇ ਵਧਦੇ ਫੌਜੀ (China's intervention in the Indian Pacific Ocean)ਦਖਲ ਦੇ ਵਿਚਕਾਰ, ਭਾਰਤ, ਅਮਰੀਕਾ ਅਤੇ ਕਈ ਹੋਰ ਵਿਸ਼ਵ ਸ਼ਕਤੀਆਂ ਇੱਕ ਆਜ਼ਾਦ, ਖੁੱਲੇ ਅਤੇ ਕਾਨੂੰਨ ਅਧਾਰਤ ਇੰਡੋ-ਪੈਸੀਫਿਕ ਖੇਤਰ (Indo Pacific region) ਦੀ ਜ਼ਰੂਰਤ ਉੱਤੇ ਜ਼ੋਰ ਦੇ ਰਹੀਆਂ ਹਨ। ਚੀਨ ਲਗਭਗ ਸਾਰੇ ਵਿਵਾਦਿਤ ਦੱਖਣੀ ਚੀਨ ਸਾਗਰ ਉੱਤੇ ਦਾਅਵਾ ਕਰਦਾ ਹੈ, ਹਾਲਾਂਕਿ ਤਾਈਵਾਨ, ਫਿਲੀਪੀਨਜ਼, ਬਰੂਨੇਈ, ਮਲੇਸ਼ੀਆ ਅਤੇ ਵੀਅਤਨਾਮ ਵੀ ਇਸ ਦੇ ਕੁਝ ਹਿੱਸਿਆਂ ਉੱਤੇ ਦਾਅਵਾ ਕਰਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.