ETV Bharat / international

Turkey Syria earthquake : ਤੁਰਕੀ-ਸੀਰੀਆ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 7900 ਤੋਂ ਪਾਰ, 42 ਹਜ਼ਾਰ ਜ਼ਖ਼ਮੀ - earthquake

ਤੁਰਕੀ ਅਤੇ ਸੀਰੀਆ 'ਚ ਸੋਮਵਾਰ ਨੂੰ ਆਏ ਭਿਆਨਕ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ ਸੱਤ ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ 42 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਐਮਰਜੈਂਸੀ ਮੈਨੇਜਮੈਂਟ ਏਜੰਸੀ ਮੁਤਾਬਕ 5775 ਇਮਾਰਤਾਂ ਢਹਿ ਗਈਆਂ। ਦੁਨੀਆ ਭਰ ਦੇ ਸਾਰੇ ਦੇਸ਼ ਰਾਹਤ ਬਚਾਅ ਕਾਰਜ ਨੂੰ ਚਲਾਉਣ ਵਿੱਚ ਮਦਦ ਕਰ ਰਹੇ ਹਨ।

Death toll in Turkey-Syria earthquake exceeds 7900
Turkey Syria earthquake : ਤੁਰਕੀ-ਸੀਰੀਆ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 7900 ਤੋਂ ਪਾਰ, 42 ਹਜ਼ਾਰ ਜ਼ਖ਼ਮੀ
author img

By

Published : Feb 8, 2023, 9:05 AM IST

ਅੰਕਾਰਾ : ਤੁਰਕੀ ਅਤੇ ਸੀਰੀਆ ਨੂੰ ਹਿਲਾ ਦੇਣ ਵਾਲੇ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 7900 ਤੋਂ ਪਾਰ ਹੋ ਗਈ ਹੈ। ਘਾਤਕ ਭੂਚਾਲ ਤੋਂ ਬਾਅਦ ਤੁਰਕੀ ਅਤੇ ਸੀਰੀਆ ਵਿੱਚ ਜ਼ਖਮੀਆਂ ਦੀ ਗਿਣਤੀ 42,259 ਤੋਂ ਪਾਰ ਹੋ ਗਈ ਹੈ। ਤੁਰਕੀ ਦੇ ਉਪ ਰਾਸ਼ਟਰਪਤੀ ਫੁਆਤ ਓਕਤੇ ਨੇ ਕਿਹਾ ਕਿ ਸੋਮਵਾਰ ਨੂੰ ਆਏ ਭੂਚਾਲ ਤੋਂ ਬਾਅਦ ਤੁਰਕੀ 'ਚ ਘੱਟੋ-ਘੱਟ 5,894 ਲੋਕ ਮਾਰੇ ਗਏ ਹਨ ਅਤੇ 34,810 ਹੋਰ ਜ਼ਖਮੀ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸੀਰੀਆ ਵਿੱਚ ਘੱਟੋ-ਘੱਟ 1,832 ਲੋਕ ਮਾਰੇ ਗਏ ਹਨ ਅਤੇ 3,849 ਹੋਰ ਜ਼ਖ਼ਮੀ ਹੋਏ ਹਨ। ਰਿਪੋਰਟ ਮੁਤਾਬਕ ਤੁਰਕੀ ਦੀ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਜਨਰਲ ਡਾਇਰੈਕਟਰ (ਏ.ਐੱਫ.ਏ.ਡੀ.) ਓਰਹਾਨ ਤਾਤਾਰ ਨੇ ਦੱਸਿਆ ਕਿ ਤੁਰਕੀ 'ਚ ਸੋਮਵਾਰ ਨੂੰ ਆਏ ਭੂਚਾਲ ਤੋਂ ਬਾਅਦ ਘੱਟੋ-ਘੱਟ 5,775 ਇਮਾਰਤਾਂ ਢਹਿ ਗਈਆਂ। ਤੁਰਕੀ ਦੇ ਰੱਖਿਆ ਮੰਤਰੀ ਹੁਲੁਸੀ ਅਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਲਗਭਗ 7,500 ਤੁਰਕੀ ਦੇ ਸੈਨਿਕ ਭੂਚਾਲ ਪ੍ਰਭਾਵਿਤ ਖੇਤਰ 'ਚ ਬਚਾਅ ਕਾਰਜਾਂ 'ਚ ਮਦਦ ਲਈ ਕੰਮ ਕਰ ਰਹੇ ਹਨ।

ਪ੍ਰਭਾਵਿਤ ਇਲਾਕੇ ਵਿਚ ਭੇਜੀ ਫੌਜੀ ਮਦਦ : ਹੁਲੁਸੀ ਅਕਾਰ ਨੇ ਇਹ ਵੀ ਕਿਹਾ ਕਿ ਬੁੱਧਵਾਰ ਨੂੰ 1,500 ਵਾਧੂ ਕਰਮਚਾਰੀ ਟੀਮ ਵਿੱਚ ਸ਼ਾਮਲ ਹੋਣਗੇ। ਮੀਡੀਆ ਰਿਪੋਰਟ ਮੁਤਾਬਕ ਹੁਲੁਸੀ ਅਕਾਰ ਨੇ ਕਿਹਾ ਕਿ ਇਲਾਕੇ ਵਿੱਚ 75 ਫੌਜੀ ਜਹਾਜ਼ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਪੱਛਮ ਤੋਂ ਨੌਂ ਕਮਾਂਡੋ ਬਟਾਲੀਅਨ ਇਲਾਕੇ ਵਿੱਚ ਪਹੁੰਚ ਚੁੱਕੀਆਂ ਹਨ ਅਤੇ ਸਾਈਪ੍ਰਸ ਤੋਂ ਚਾਰ ਕਮਾਂਡੋ ਬਟਾਲੀਅਨ ਵੀ ਇਲਾਕੇ ਵਿੱਚ ਪੁੱਜਣਗੀਆਂ।

ਇਹ ਵੀ ਪੜ੍ਹੋ : Turkey Earthquake update: ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 4000 ਤੋਂ ਪਾਰ

ਅਨਾਦੋਲੂ ਏਜੰਸੀ ਨੇ ਦੱਸਿਆ ਕਿ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਮੰਗਲਵਾਰ ਨੂੰ 10 ਦੱਖਣੀ ਸੂਬਿਆਂ ਵਿੱਚ ਤਿੰਨ ਮਹੀਨਿਆਂ ਦੀ ਐਮਰਜੈਂਸੀ ਦਾ ਐਲਾਨ ਕੀਤਾ ਹੈ, ਜੋ ਭੂਚਾਲ ਤੋਂ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਏ ਸਨ। ਰਾਜਧਾਨੀ ਅੰਕਾਰਾ ਵਿੱਚ ਰਾਜ ਸੂਚਨਾ ਤਾਲਮੇਲ ਕੇਂਦਰ ਨੂੰ ਸੰਬੋਧਿਤ ਕਰਦੇ ਹੋਏ, ਏਰਦੋਗਨ ਨੇ ਕਿਹਾ, "ਸੰਵਿਧਾਨ ਦੇ ਧਾਰਾ 119 ਰਾਹੀਂ ਸਾਨੂੰ ਦਿੱਤੇ ਗਏ ਅਧਿਕਾਰ ਦੇ ਆਧਾਰ 'ਤੇ, ਅਸੀਂ ਐਮਰਜੈਂਸੀ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਹੈ।" "ਅਸੀਂ ਐਮਰਜੈਂਸੀ ਫੈਸਲੇ ਦੀ ਸਥਿਤੀ ਬਾਰੇ ਰਾਸ਼ਟਰਪਤੀ ਅਤੇ ਸੰਸਦੀ ਕਾਰਵਾਈਆਂ ਨੂੰ ਜਲਦੀ ਪੂਰਾ ਕਰਾਂਗੇ, ਜੋ ਕਿ 10 ਸੂਬਿਆਂ ਨੂੰ ਕਵਰ ਕਰੇਗੀ ਜਿੱਥੇ ਭੂਚਾਲ ਆਏ ਹਨ ਅਤੇ ਤਿੰਨ ਮਹੀਨਿਆਂ ਤੱਕ ਚੱਲਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.