ਅੰਕਾਰਾ: ਤੁਰਕੀ ਅਤੇ ਸੀਰੀਆ ਦੇ ਕੁਝ ਹਿੱਸੇ ਵਿੱਚ ਛੇ ਫਰਵਰੀ ਨੂੰ ਆਏ ਭੂਚਾਲ ਨਾਲ ਮਰਨ ਵਾਲਿਆ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਕਿਉਕਿ ਇਮਾਰਤਾਂ ਦੇ ਮਲਬੇ ਤੋਂ ਲਾਸ਼ਾਂ ਕੱਢਿਆ ਜਾ ਰਹੀਆ ਹਨ। ਹਾਲ ਹੀ ਵਿੱਚ ਸੂਬੇ ਵਿੱਚ ਆਏ 6.4 ਤੀਬਰਤਾ ਦੇ ਭੂਚਾਲ ਦੇ ਝਟਕੇ ਨਾਲ ਇਮਾਰਤਾਂ ਨੂੰ ਜਿਆਦਾ ਨੁਕਸਾਨ ਪਹੁੰਚਿਆ ਹੈ। ਕਮਜ਼ੋਰ ਇਮਾਰਤਾਂ ਤਬਾਹ ਹੋ ਗਈਆ ਹਨ, ਜਿਸ ਨਾਲ ਤਬਾਹੀ ਹੋਰ ਵੱਧ ਗਈ।
ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਵਿੱਚ ਮਰਨ ਵਾਲਿਆ ਦਾ ਅੰਕੜਾ: ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਨ ਸੋਇਲੁ ਅਨੁਸਾਰ ਤੁਰਕੀ ਵਿੱਚ 7.8 ਤੀਬਰਤਾ ਦੇ ਭੂਚਾਲ ਨਾਲ ਮਰਨ ਵਾਲਿਆ ਦੀ ਗਿਣਤੀ ਵਧਕੇ 43,556 ਹੋ ਗਈ ਹੈ। ਦੂਜੇ ਪਾਸੇ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਵਿੱਚ ਮੌਤ ਦਾ ਅੰਕੜਾ ਹੁਣ ਵਧਕੇ 47,244 ਹੋ ਗਿਆ ਹੈ। ਰਾਜ ਪ੍ਰਸਾਰਕ ਟੀਆਰਟੀ ਨਾਲ ਬੁੱਧਵਾਰ ਦੇਰ ਰਾਤ ਇੱਕ ਇੰਟਰਵਿਊ ਵਿੱਚ ਸੋਇਲੁ ਨੇ ਕਿਹਾ ਕਿ ਰਾਹਤ ਬਚਾਅ ਟੀਮ ਲਗਾਤਾਰ ਮਲਬਾ ਹਟਾਉਣ ਵਿੱਚ ਜੁੱਟੀ ਹੈ। ਹਾਲ ਹੀ ਵਿੱਚ ਆਏ ਭੂਚਾਲ ਨਾਲ ਬੂਰੀ ਤਰ੍ਹਾਂ ਪ੍ਰਭਾਵਿਤ ਸੂਬੇ ਵਿੱਚ ਦੋ ਇਮਾਰਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਤੁਰਕੀ ਦੇ ਵਾਤਾਵਰਣ ਅਤੇ ਸ਼ਹਿਰੀਕਰਨ ਮੰਤਰੀ ਮੂਰਤ ਕੁਰੁਮ ਨੇ ਕਿਹਾ," ਹੋਰ ਜਗ੍ਹਾਂ 'ਤੇ ਤਲਾਸ਼ੀ ਅਭਿਆਨ ਖਤਮ ਹੋ ਗਿਆ ਹੈ। 6 ਫਰਵਰੀ ਤੋਂ ਬਾਅਦ ਹੁਣ ਤੱਕ ਘੱਟੋਂ-ਘੱਟ 164,000 ਇਮਾਰਤਾਂ ਜਾ ਤਾਂ ਢਹਿ ਗਈਆ ਹਨ ਜਾ ਇੰਨੀਆਂ ਨੁਕਸਾਨੀ ਗਈਆਂ ਹਨ ਕਿ ਉਨ੍ਹਾਂ ਨੂੰ ਢਾਹੁਣ ਦੀ ਲੋੜ ਹੈ।"
ਸੀਰੀਆ ਦੇ ਲੋਕ ਤੰਬੂਆਂ ਅਤੇ ਕਾਰਾਂ ਵਿੱਚ ਲੈ ਰਹੇ ਪਨਾਹ : ਉੱਤਰ ਪੱਛਮੀ ਸੀਰੀਆ ਵਿੱਚ ਸਥਾਨਕ ਨਾਗਰਿਕ ਸੁਰੱਖਿਆ ਨੂੰ ਸਥਾਨਕ ਰੂਪ ਤੋਂ ਦ ਵਾਇਟ ਹੈਲਮੇਟ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸਨੇ ਵੀਰਵਾਰ ਨੂੰ ਕਿਹਾ ਕਿ ਹਜ਼ਾਰਾਂ ਬੱਚੇ ਅਤੇ ਪਰਿਵਾਰਾਂ ਨੇ ਕਾਰਾਂ ਅਤੇ ਟੈਟਾਂ ਵਿੱਚ ਪਨਾਹ ਲਈ। ਕਿਉਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਫਿਰ ਤੋਂ ਅਜਿਹੇ ਖਤਰਨਾਕ ਭੂਚਾਲ ਦਾ ਸਾਹਮਣਾ ਕਰਨਾ ਪਵੇਗਾ। ਸੀਰੀਆ ਵਿੱਚ ਸਰਕਾਰ ਦੇ ਕਬਜੇ ਵਾਲੇ ਖੇਤਰ ਬਹਰੀਨ ਤੋਂ ਸਹਾਇਤਾ ਸਮੱਗਰੀ ਨਾਲ ਭਰਿਆ ਜਹਾਜ਼ ਦਮਿਸ਼ਕ 'ਚ ਲੈਂਡ ਹੋਇਆ। ਖਾੜੀ ਰਾਜਸ਼ਾਹੀ ਬਹੁਤ ਸਾਰੇ ਅਰਬ ਦੇਸ਼ਾਂ ਵਿੱਚੋਂ ਇੱਕ ਹੈ। ਜਿਨ੍ਹਾਂ ਨੇ ਹਾਲ ਹੀ ਦੇ ਸਾਲਾਂ ਵਿੱਚ ਰਾਸ਼ਟਰਪਤੀ ਬਸ਼ਰ ਅਸਦ ਨਾਲ ਸਬੰਧਾਂ ਨੂੰ ਪਿਘਲਾਉਣ ਦੀ ਕੋਸ਼ਿਸ਼ ਕੀਤੀ ਹੈ।
ਤੁਰਕੀ ਵਿੱਚ 30 ਹਜ਼ਾਰ ਤੋਂ ਜਿਆਦਾ ਵਾਰ ਆ ਚੁੱਕੇ ਭੂਚਾਲ ਦੇ ਝਟਕੇ : ਦਸ ਦਈਏ ਕਿ 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ ਵਿੱਚ ਖਤਰਨਾਕ ਭੂਚਾਲ ਆਇਆ ਸੀ। ਇਸ ਮਹਾਵਿਨਾਸ਼ਕਾਰੀ ਭੂਚਾਲ ਦੇ ਬਾਅਦ ਵੀ ਕਈ ਵਾਰ ਇਸ ਖੇਤਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਭੂਚਾਲਾਂ ਦੇ ਕਾਰਨ ਤੁਰਕੀ ਅਤੇ ਸੀਰੀਆ ਵਿੱਚ ਕਈ ਸੂਬੇ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ। ਮੀਡੀਆ ਰਿਪੋਰਟ ਅਨੁਸਾਰ 2013 ਤੋਂ 2022 ਦੇ ਵਿਚਕਾਰ ਤੁਰਕੀ ਵਿੱਚ 30 ਹਜ਼ਾਰ ਤੋਂ ਜਿਆਦਾ ਵਾਰ ਭੂਚਾਲ ਦੇ ਝਟਕੇ ਆ ਚੁੱਕੇ ਹਨ।
ਇਹ ਵੀ ਪੜ੍ਹੋ :- Indian-American Ajay Banga : ਭਾਰਤੀ ਮੂਲ ਅਜੇ ਬੰਗਾ ਦੇ ਹੱਥ ਵਰਲਡ ਬੈਂਕ ਦੀ ਕਮਾਨ, ਜਾਣੋ ਕੌਣ ਹੈ ਅਜੇ ਬੰਗਾ