ਨਵੀਂ ਦਿੱਲੀ: ਅਮਰੀਕਾ ਦੇ ਪ੍ਰਮੁੱਖ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਹਨ ਫਿਨਰ ਨੇ ਸੋਮਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ ਅਤੇ ਵੱਖ-ਵੱਖ ਦੁਵੱਲੇ ਅਤੇ ਵਿਸ਼ਵ ਮੁੱਦਿਆਂ 'ਤੇ ਚਰਚਾ ਕੀਤੀ। ਨਵੀਂ ਦਿੱਲੀ ਵਿੱਚ ਇਹ ਮੁਲਾਕਾਤ ਅਮਰੀਕੀ ਵਕੀਲਾਂ ਵੱਲੋਂ ਅਮਰੀਕਾ ਵਿੱਚ ਇੱਕ ਖਾਲਿਸਤਾਨੀ ਆਗੂ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਇੱਕ ਭਾਰਤੀ ਨਾਗਰਿਕ ਦੇ ਖਿਲਾਫ ਅਦਾਲਤ ਵਿੱਚ ਦਾਇਰ ਕੀਤੇ ਗਏ ਕੇਸ ਦੀ ਪਿੱਠਭੂਮੀ ਵਿੱਚ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਜੈਸ਼ੰਕਰ ਅਤੇ ਫਿਨਰ ਵਿਚਕਾਰ ਮੁਲਾਕਾਤ ਇਹ ਮਾਮਲਾ ਸਾਹਮਣੇ ਆਇਆ ਹੈ, ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
-
Good to meet Principal Deputy NSA of the US Jon Finer this afternoon.
— Dr. S. Jaishankar (@DrSJaishankar) December 4, 2023 " class="align-text-top noRightClick twitterSection" data="
Useful exchange of views on the global situation. Discussed taking our bilateral cooperation forward. pic.twitter.com/WBwVCPpzF5
">Good to meet Principal Deputy NSA of the US Jon Finer this afternoon.
— Dr. S. Jaishankar (@DrSJaishankar) December 4, 2023
Useful exchange of views on the global situation. Discussed taking our bilateral cooperation forward. pic.twitter.com/WBwVCPpzF5Good to meet Principal Deputy NSA of the US Jon Finer this afternoon.
— Dr. S. Jaishankar (@DrSJaishankar) December 4, 2023
Useful exchange of views on the global situation. Discussed taking our bilateral cooperation forward. pic.twitter.com/WBwVCPpzF5
ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਹਨ ਫਿਨਰ ਨਾਲ ਚੰਗੀ ਮੁਲਾਕਾਤ ਹੋਈ: ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (Twitter) 'ਤੇ ਕਿਹਾ, 'ਮੇਰੀ ਅੱਜ ਦੁਪਹਿਰ ਅਮਰੀਕਾ ਦੇ ਪ੍ਰਮੁੱਖ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਹਨ ਫਿਨਰ ਨਾਲ ਚੰਗੀ ਮੁਲਾਕਾਤ ਹੋਈ। ਗਲੋਬਲ ਸਥਿਤੀ 'ਤੇ ਵਿਚਾਰਾਂ ਦਾ ਸਾਰਥਕ ਅਦਾਨ-ਪ੍ਰਦਾਨ ਹੋਇਆ। ਸਾਡੇ ਦੁਵੱਲੇ ਸਹਿਯੋਗ ਨੂੰ ਅੱਗੇ ਵਧਾਉਣ 'ਤੇ ਚਰਚਾ ਹੋਈ। ਭਾਰਤ ਨੇ ਵੀਰਵਾਰ ਨੂੰ ਅਮਰੀਕਾ ਵੱਲੋਂ ਸਿੱਖ ਕੱਟੜਪੰਥੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਦੋਸ਼ੀ ਵਿਅਕਤੀ ਨਾਲ ਭਾਰਤੀ ਅਧਿਕਾਰੀ ਨੂੰ ਜੋੜਨਾ ਚਿੰਤਾ ਦਾ ਵਿਸ਼ਾ ਕਰਾਰ ਦਿੱਤਾ ਹੈ।
- MOUNT MERAPI VOLCANO: ਸੁਮਾਤਰਾ ਦੇ ਟਾਪੂ 'ਤੇ ਫਟਿਆ ਜਵਾਲਾਮੁਖੀ, ਪਰਬਤਰੋਹੀ ਹੋਏ ਲਾਪਤਾ
- 760 flights canceled in germany: ਭਾਰੀ ਬਰਫਬਾਰੀ ਕਾਰਨ ਮਿਊਨਿਖ ਹਵਾਈ ਅੱਡੇ ਤੋਂ 760 ਉਡਾਣਾਂ ਰੱਦ, ਲੋਕਾਂ ਨੂੰ ਕੀਤੀ ਅਹਿਮ ਅਪੀਲ
- NEW DISEASE IN CHINA: ਚੀਨ 'ਚ ਨਵੀਂ ਬੀਮਾਰੀ ਕਾਰਨ ਹਫੜਾ-ਦਫੜੀ, ਕੋਵਿਡ ਵਰਗੀ ਹੋ ਸਕਦੀ ਹੈ ਸਥਿਤੀ !
ਅਮਰੀਕੀ ਵਕੀਲਾਂ ਨੇ ਲਾਇਆ ਸੀ ਇਹ ਇਲਜ਼ਾਮ: ਨਵੀਂ ਦਿੱਲੀ ਨੇ ਨਾਕਾਮ ਸਾਜ਼ਿਸ਼ ਨਾਲ ਜੁੜੇ ਦੋਸ਼ਾਂ ਦੀ ਜਾਂਚ ਲਈ ਜਾਂਚ ਟੀਮ ਬਣਾਈ ਹੈ। ਅਮਰੀਕਾ ਦੇ ਸੰਘੀ ਵਕੀਲਾਂ ਨੇ ਬੁੱਧਵਾਰ ਨੂੰ ਨਿਖਿਲ ਗੁਪਤਾ (52) 'ਤੇ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਵਿੱਚ ਭਾਰਤ ਸਰਕਾਰ ਦੇ ਇੱਕ ਕਰਮਚਾਰੀ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਗਾਇਆ ਹੈ। ਵਕੀਲਾਂ ਨੇ ਮੈਨਹਟਨ ਦੀ ਇੱਕ ਅਦਾਲਤ ਨੂੰ ਦੱਸਿਆ ਕਿ ਚੈੱਕ ਗਣਰਾਜ ਦੇ ਅਧਿਕਾਰੀਆਂ ਨੇ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹ ਹਿਰਾਸਤ ਵਿੱਚ ਹੈ।
ਭਾਰਤ ਨੇ ਮੰਨਿਆ ਚਿੰਤਾ ਦਾ ਵਿਸ਼ਾ : ਅਮਰੀਕੀ ਦੋਸ਼ਾਂ ਤੋਂ ਇਕ ਦਿਨ ਬਾਅਦ, ਭਾਰਤ ਨੇ ਪੰਨੂ ਦੇ ਕਤਲ ਦੀ ਯੋਜਨਾ ਬਣਾਉਣ ਵਾਲੇ ਵਿਅਕਤੀ ਨਾਲ ਭਾਰਤੀ ਅਧਿਕਾਰੀ ਦੇ ਲਿੰਕ ਨੂੰ "ਚਿੰਤਾ ਦਾ ਵਿਸ਼ਾ" ਦੱਸਿਆ ਅਤੇ ਕਿਹਾ ਕਿ ਦੋਸ਼ਾਂ ਦੀ ਜਾਂਚ ਕਰ ਰਹੇ ਜਾਂਚ ਪੈਨਲ ਦੇ ਨਤੀਜਿਆਂ ਦੇ ਆਧਾਰ 'ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਵਿਦੇਸ਼ ਮੰਤਰਾਲੇ ਨੇ ਕਿਹਾ ਸੀ, “...ਅਮਰੀਕੀ ਪੱਖ ਨੇ ਸੰਗਠਿਤ ਅਪਰਾਧੀਆਂ, ਬੰਦੂਕਧਾਰੀਆਂ, ਅੱਤਵਾਦੀਆਂ ਅਤੇ ਹੋਰ ਕੱਟੜਪੰਥੀਆਂ ਵਿਚਕਾਰ ਗਠਜੋੜ ਨਾਲ ਸਬੰਧਤ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ। "ਅਸੀਂ ਅਜਿਹੇ ਇੰਪੁੱਟ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ।"