ਨਵੀਂ ਦਿੱਲੀ: ਬੀਤੇ ਦਿਨ ਦੱਖਣੀ ਅਮਰੀਕੀ ਦੇਸ਼ ਚਿਲੀ ਦੇ ਜੰਗਲਾਂ ‘ਚ ਭਿਆਨਕ ਅੱਗ ਲੱਗ ਗਈ । ਜਿਸ ਵਿਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਚਿੱਲੀ ਦਾ 35 ਹਜ਼ਾਰ ਏਕੜ ਜੰਗਲ ਸੜ ਕੇ ਸੁਆਹ ਹੋ ਗਿਆ ਹੈ। ਮੌਕੇ ਨੂੰ ਦੇਖਦੇ ਹੋਏ ਚਿਲੀ ਸਰਕਾਰ ਨੇ ਇਸ ਨੂੰ ਰਾਸ਼ਟਰੀ ਆਫਤ ਐਲਾਨ ਦਿੱਤਾ ਹੈ। ਜੰਗਲਾਂ ਵਿੱਚ ਲੱਗੀ ਇਸ ਭਿਆਨਕ ਅੱਗ ਕਾਰਨ ਪੂਰੇ ਦੇਸ਼ ਵਿੱਚ ਗਰਮ ਹਵਾਵਾਂ ਚੱਲ ਰਹੀਆਂ ਹਨ। ਰਾਜਧਾਨੀ ਸੈਂਟੀਆਗੋ ਤੋਂ ਲਗਭਗ 500 ਕਿਲੋਮੀਟਰ ਦੱਖਣ ਵਿੱਚ, ਬਾਇਓਬੀਓ ਖੇਤਰ ਦੇ ਇੱਕ ਸ਼ਹਿਰ ਸਾਂਤਾ ਜੁਆਨਾ ਵਿੱਚ ਇੱਕ ਫਾਇਰਫਾਈਟਰ ਸਮੇਤ ਗਿਆਰਾਂ ਲੋਕਾਂ ਦੀ ਮੌਤ ਹੋ ਗਈ।ਚਿਲੀ ਦੇ ਦੱਖਣੀ ਖੇਤਰ ‘ਚ ਰਾਹਤ ਅਤੇ ਬਚਾਅ ਕਾਰਜ ‘ਚ ਲੱਗੇ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ‘ਚ ਪਾਇਲਟ ਅਤੇ ਇਕ ਮਕੈਨਿਕ ਦੀ ਮੌਤ ਹੋਣ ਦੀ ਵੀ ਖਬਰ ਹੈ।
ਇਹ ਵੀ ਪੜ੍ਹੋ : Egypt's hospital fire : ਹਸਪਤਾਲ 'ਚ ਅੱਗ ਲੱਗਣ ਕਾਰਨ 3 ਦੀ ਮੌਤ, 32 ਜ਼ਖਮੀ
ਆਉਣ ਵਾਲੇ ਦਿਨਾਂ ‘ਚ ਸਥਿਤੀ ਹੋਰ ਵਿਗੜ ਸਕਦੀ : ਸਰਕਾਰ ਨੇ ਬਾਇਓਬਿਓ ਅਤੇ ਨੂਬਲ ਖੇਤਰਾਂ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਖੇਤਰ ਵਿੱਚ ਫੌਜ ਅਤੇ ਹੋਰ ਸਾਧਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਚਿੱਲੀ ਦੇ ਕਰੀਬ 12 ਇਲਾਕਿਆਂ ‘ਚ ਜੰਗਲ ‘ਚ ਅੱਗ ਲੱਗੀ ਹੋਈ ਹੈ ਅਤੇ ਇਸ ‘ਚ ਹੁਣ ਤੱਕ ਸੈਂਕੜੇ ਘਰ ਤਬਾਹ ਹੋ ਚੁੱਕੇ ਹਨ। ਚਿਲੀ ਦੀ ਗ੍ਰਹਿ ਮੰਤਰੀ ਕੈਰੋਲੀਨਾ ਟੋਹਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਸਥਿਤੀ ਹੋਰ ਵਿਗੜ ਸਕਦੀ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਗੈਬਰੀਅਲ ਬੋਰਿਕ ਵੀ ਬਾਇਓਬਿਓ ਅਤੇ ਨੂਬਲ ਪਹੁੰਚ ਗਏ ਹਨ, ਆਪਣੀਆਂ ਛੁੱਟੀਆਂ ਸਮੇਂ ਤੋਂ ਪਹਿਲਾਂ ਖਤਮ ਕਰਕੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਦੱਸ ਦਈਏ ਕਿ ਇਨ੍ਹਾਂ ਦੋਵਾਂ ਇਲਾਕਿਆਂ ‘ਚ ਕਰੀਬ 20 ਲੋਕਾਂ ਦੀ ਆਬਾਦੀ ਹੈ। ਪ੍ਰਭਾਵਿਤ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਭੇਜਿਆ ਗਿਆ ਹੈ।
ਐਮਰਜੈਂਸੀ ਲਈ ਸਾਰੇ ਸਰੋਤ ਉਪਲਬਧ ਹਨ: ਉਥੇ ਹੀ ਦੂਜੇ ਪਾਸੇ ਰਾਸ਼ਟਰਪਤੀ ਨੇ ਖਦਸ਼ਾ ਪ੍ਰਗਟਾਇਆ ਕਿ ਕਈ ਥਾਵਾਂ ‘ਤੇ ਜਾਣ ਬੁੱਝ ਕੇ ਅੱਗ ਲਗਾਈ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚਿੱਲੀ ਦੇ ਇਸ ਖੇਤਰ ‘ਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ‘ਚ ਸਥਿਤੀ ਹੋਰ ਵਿਗੜ ਸਕਦੀ ਹੈ। ਗ੍ਰਹਿ ਮੰਤਰੀ ਕੈਰੋਲੀਨਾ ਟੋਹਾ ਨੇ ਕਿਹਾ ਕਿ ਸੈਂਕੜੇ ਘਰ ਨੁਕਸਾਨੇ ਗਏ ਹਨ ਜਦੋਂ ਕਿ ਦੇਸ਼ ਭਰ ਵਿੱਚ 39 ਅੱਗ ਦੀਆਂ ਘਟਨਾਵਾਂ ਹੋਈਆਂ ਹਨ।
ਟੋਹਾ ਨੇ ਪੱਤਰਕਾਰਾਂ ਨੂੰ ਕਿਹਾ, 'ਆਉਣ ਵਾਲੇ ਦਿਨਾਂ 'ਚ ਹਾਲਾਤ ਖ਼ਤਰਨਾਕ ਹੋਣ ਵਾਲੇ ਹਨ।' ਉਨ੍ਹਾਂ ਕਿਹਾ ਕਿ ਬ੍ਰਾਜ਼ੀਲ ਅਤੇ ਅਰਜਨਟੀਨਾ ਦੀ ਮਦਦ ਨਾਲ 63 ਜਹਾਜ਼ਾਂ ਦੇ ਬੇੜੇ ਅਤੇ ਜ਼ਮੀਨੀ ਉਪਕਰਨਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀ ਉਮੀਦ ਹੈ। ਇਸ ਦੇ ਨਾਲ ਹੀ ਅੱਗ ਬੁਝਾਊ ਉਪਰਕਣਾ ਵਿਚ ਵਾਧਾ ਵੀ ਕੀਤਾ ਹੈ। ਚਿਲੀ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਸ਼ੁੱਕਰਵਾਰ ਨੂੰ ਨੂਬੀਲ ਅਤੇ ਬਾਇਓਬਿਓ ਦੀ ਯਾਤਰਾ ਕਰਨ ਲਈ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਨੂੰ ਘਟਾ ਦਿੱਤਾ, ਜਿਨ੍ਹਾਂ ਦੀ ਸੰਯੁਕਤ ਆਬਾਦੀ ਲਗਭਗ 2 ਮਿਲੀਅਨ ਹੈ। ਬੋਰਿਕ ਨੇ ਕਿਹਾ, 'ਰਾਸ਼ਟਰਪਤੀ ਵਜੋਂ ਮੇਰੀ ਭੂਮਿਕਾ ਇਹ ਯਕੀਨੀ ਬਣਾਉਣਾ ਹੈ ਕਿ ਐਮਰਜੈਂਸੀ ਲਈ ਸਾਰੇ ਸਰੋਤ ਉਪਲਬਧ ਹਨ। ਤਾਂ ਜੋ ਲੋਕਾਂ ਨੂੰ ਲੱਗੇ ਕਿ ਉਹ ਇਕੱਲੇ ਨਹੀਂ ਰਹਿਣਗੇ।