ਅਫ਼ਗਾਨਿਸਤਾਨ: ਤਾਲੀਬਾਨ ਨੇ ਬੰਦੂਕ ਦੇ ਜ਼ੋਰ ਤੇ ਅਫ਼ਗਾਨਿਸਤਾਨ ਤੇ ਕਬਜਾ ਕਰ ਲਿਆ ਹੈ ਪਰ ਹੁਣ ਸਰਕਾਰ ਨਹੀਂ ਬਣਾ ਪਾ ਰਿਹਾ ਹੈ। ਤਾਜ਼ਾ ਖਬਰ ਇਹ ਹੈ ਕਿ ਸੱਤਾ ਨੂੰ ਲੈ ਕੇ ਹੁਣ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਵਿਚਕਾਰ ਸੰਘਰਸ ਸ਼ੁਰੂ ਹੋ ਗਿਆ ਹੈ।
ਅਫ਼ਗਾਨਿਸਤਾਨ ਦੇ ਅਖ਼ਬਾਰ ਪੰਜਸ਼ੀਰ ਆਬਜ਼ਰਵਰ ਦੀ ਰਿਪੋਰਟ ਅਨੁਸਾਰ ਦੋਵਾਂ ਗੁੱਟਾਂ ਚੋਂ ਗੋਲੀਬਾਰੀ ਹੋਣ ਲੱਗੀ ਹੈ। ਅਜਿਹੇ 'ਚ ਇੱਕ ਘਟਨਾਕ੍ਰਮ 'ਚ ਤਾਲਿਬਾਨ ਦਾ ਕੋ-ਫਾਉਂਡਰ ਮੁੱਲਾ ਬਰਾਦਰ ਜ਼ਖਮੀ ਹੋ ਗਿਆ ਹੈ।
ਹਾਲਾਂਕਿ ਸੱਤਾ ਲਈ ਖੂਨੀ ਸੰਘਰਸ ਦੀ ਕਿਤੇ ਪੁਸ਼ਟੀ ਨਹੀਂ ਹੋਈ ਹੈ। ਦੱਸ ਦੇਈਏ ਮੁੱਲਾ ਬਰਾਦਰ ਚਾਹੁੰਦਾ ਹੈ ਕਿ ਉਹ ਸਾਰੇ ਪੱਖਾਂ ਨੂੰ ਸ਼ਾਮਿਲ ਕਰਦੇ ਹੋਏ ਸਰਕਾਰ ਦਾ ਗਠਨ ਕਰੇ ਪਰ ਹੱਕਾਨੀ ਨੈੱਟਵਰਕ ਅਜਿਹੀ ਕਿਸੀ ਸਾਂਝੇਦਾਰੀ ਖਿਲਾਫ਼ ਹੈ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਤੋਂ ਭਾਰਤ ਪੁੱਜੇ ਸੰਸਦ ਮੈਂਬਰ ਦਾ ਛਲਕਿਆ ਦਰਦ