ਵਾਸ਼ਿੰਗਟਨ : ਐਮਾਜ਼ੋਨ ਦੇ ਸੀ.ਈ.ਓ ਜੈਫ਼ ਬੇਜੋਸ ਦੀਆਂ ਗੁਪਤ ਫ਼ੋਟੋਆਂ ਦੇ ਜਨਤਕ ਹੋਣ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਕਿਹਾ ਕਿ ਬੇਜੋਸ ਦੀਆਂ ਨਿੱਜੀ ਜਾਣਕਾਰੀਆਂ ਹਾਸਲ ਕਰਨ ਲਈ ਸਾਊਦੀ ਅਰਬ ਦੇ ਅਧਿਕਾਰੀਆਂ ਨੇ ਉਨ੍ਹਾਂ ਦਾ ਫ਼ੋਨ ਹੈੱਕ ਕਰ ਲਿਆ ਸੀ।
ਬੇਕਰ ਨੇ ਇਸ ਹੈੱਕ ਨੂੰ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖ਼ਸ਼ੋਗੀ ਦੇ ਕਤਲ ਨੂੰ ਲੈ ਕੇ ਦਿ ਵਾਸ਼ਿੰਗਟਨ ਪੋਸਟ ਅਖ਼ਬਾਰ ਦੁਆਰਾ ਕੀਤੀ ਗਈ ਕਵਰੇਜ਼ ਨਾਲ ਸਬੰਧਿਤ ਪਾਇਆ ਹੈ। ਇਸ ਅਖ਼ਬਾਰ ਦੇ ਮਾਲਕ ਬੇਜੋਸ ਹਨ।
ਖ਼ਸ਼ੋਗੀ ਦਾ ਕਤਲ ਤੁਰਕੀ ਦੇ ਇਸਤਾਨਬੁਲ ਵਿੱਚ ਸਾਊਦੀ ਅਰਬ ਦੇ ਵਪਾਰਕ ਦੂਤਘਰ ਵਿੱਚ ਪਿਛਲੇ ਸਾਲ ਹੋਈ ਸੀ।