ETV Bharat / international

ਸੀਰੀਆ ਵਿਚ ਅਮਰੀਕੀ ਸੈਨਿਕ ਠਿਕਾਣਿਆਂ 'ਤੇ ਰਾਕੇਟ ਹਮਲਾ, ਕੋਈ ਜਾਨੀ ਨੁਕਸਾਨ ਨਹੀਂ - ਅਮਰੀਕੀ ਸੈਨਿਕ ਠਿਕਾਣਿਆਂ 'ਤੇ

ਹਾਲਾਂਕਿ ਅਮਰੀਕੀ ਸੈਨਾ ਨੇ ਕਿਸੇ ਵੀ ਹਮਲੇ ਤੋਂ ਇਨਕਾਰ ਕੀਤਾ ਹੈ। ਇੱਕ ਬੁਲਾਰੇ ਕਰਨਲ ਵੇਨ ਮਾਰੋਟੋ ਨੇ ਟਵੀਟ ਕਰ ਦੱਸਿਆ ਕਿ "ਇਸ ਰਿਪੋਰਟ ਦੀ ਕੋਈ ਸੱਚਾਈ ਨਹੀਂ ਹੈ ਕਿ ਸੀਰੀਆ ਵਿੱਚ ਅਮਰੀਕੀ ਫੌਜਾਂ ਉੱਤੇ ਰਾਕੇਟ ਨਾਲ ਹਮਲਾ ਕੀਤਾ ਗਿਆ।

ਸੀਰੀਆ ਵਿਚ ਅਮਰੀਕੀ ਸੈਨਿਕ ਠਿਕਾਣਿਆਂ 'ਤੇ ਰਾਕੇਟ ਹਮਲਾ, ਕੋਈ ਜਾਨੀ ਨੁਕਸਾਨ ਨਹੀਂ

author img

By

Published : Jul 5, 2021, 1:23 PM IST

ਬੇਰੂਤ: ਵਿਰੋਧੀ ਧਿਰ ਦੇ ਇਕ ਯੁੱਧ ਨਿਗਰਾਨ ਅਤੇ ਯੂਐਸ ਸਮਰਥਿਤ ਲੜਾਕੂਆਂ ਦੇ ਬੁਲਾਰੇ ਨੇ ਕਿਹਾ ਕਿ ਪੂਰਬੀ ਸੀਰੀਆ ਵਿਚ ਅਮਰੀਕੀ ਸੈਨਿਕਾਂ ਦੇ ਘਰਾਂ 'ਤੇ ਹਮਲਾ ਹੋਇਆ ਜਦੋਂ ਦੇਰ ਰਾਤ ਨੂੰ ਨੇੜਲੇ ਇਲਾਕਿਆਂ ’ਤੇ ਰਾਕੇਟ ਸੁੱਟੇ ਗਏ। ਹਮਲੇ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।ਯੂਐਸ ਸਮਰਥਿਤ ਅਤੇ ਕੁਰਦ ਦੀ ਅਗਵਾਈ ਵਾਲੀ ਸੀਰੀਅਨ ਡੈਮੋਕਰੇਟਿਕ ਫੋਰਸਿਜ਼ ਦਾ ਬੁਲਾਰਾ ਸਯਾਮਦ ਅਲੀ ਦੇ ਮੁਤਾਬਿਕ ਹਮਲੇ ’ਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਸੀਰੀਆ ਦੇ ਪੂਰਬੀ ਪ੍ਰਾਂਤ ਦੀਰ ਉਲ- ਜ਼ੌਰ ਚ ਅਲ ਉਮਰ ਮੈਦਾਨ ’ਤੇ ਰਾਕੇਟ ਸੁੱਟੇ ਗਏ ਸੀ। ਪਰ ਉਨ੍ਹਾਂ ਨੇ ਇਹ ਸਪਸ਼ੱਟ ਨਹੀਂ ਕੀਤਾ ਕਿ ਇਹ ਰਾਕੇਟ ਕਿੱਥੇ ਸੁੱਟੇ ਗਏ।

ਬ੍ਰਿਟੇਨ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਉਮਨ ਰਾਈਟਸ ਨੇ ਕਿਹਾ ਕਿ ਰਾਕੇਟ ਈਰਾਨ ਸਮਰਥਿਤ ਲੜਾਕੂਆਂ ਦੇ ਕੰਟਰੋਲ ਵਾਲੇ ਖੇਤਰਾਂ ਤੋਂ ਸੁੱਟੇ ਗਈ ਜੋ ਕਿ ਮਾਯਾਦੀਨ ਦੇ ਖੇਤਰ ਚ ਦੀਰ ਅਲ-ਜ਼ੌਰ ਚ ਵੀ ਸੁੱਟੇ ਗਈ ਸੀ।

ਹਾਲਾਂਕਿ ਅਮਰੀਕੀ ਸੈਨਾ ਨੇ ਕਿਸੇ ਵੀ ਹਮਲੇ ਤੋਂ ਇਨਕਾਰ ਕੀਤਾ ਹੈ। ਇੱਕ ਬੁਲਾਰੇ ਕਰਨਲ ਵੇਨ ਮਾਰੋਟੋ ਨੇ ਟਵੀਟ ਕਰ ਦੱਸਿਆ ਕਿ "ਇਸ ਰਿਪੋਰਟ ਦੀ ਕੋਈ ਸੱਚਾਈ ਨਹੀਂ ਹੈ ਕਿ ਸੀਰੀਆ ਵਿੱਚ ਅਮਰੀਕੀ ਫੌਜਾਂ ਉੱਤੇ ਰਾਕੇਟ ਨਾਲ ਹਮਲਾ ਕੀਤਾ ਗਿਆ।

ਅਜਿਹਾ ਇੱਕ ਹਮਲਾ ਪੂਰਬੀ ਸੀਰੀਆ ’ਚ ਅਮਰੀਕੀ ਬਲਾਂ ’ਤੇ ਹੋਇਆ ਸੀ ਇਸਦੇ 6 ਦਿਨ ਬਾਅਦ ਇਹ ਰਾਕੇਟ ਹਮਲਾ ਹੋਇਆ। ਪਿਛਲੇ ਹਫਤੇ ਦਾ ਹਮਲਾ ਅਮਰੀਕੀ ਹਵਾਈ ਫੌਜ ਦੇ ਜਹਾਜਾਂ ਦੁਆਰਾ ਇਰਾਕ-ਸੀਰੀਆ ਸੀਮਾ ਦੇ ਕੋਲ ਹਵਾਈ ਹਮਲੇ ਕੀਤੇ ਜਾਣ ਦੇ ਇੱਕ ਦਿਨ ਬਾਅਦ ਹੋਇਆ, ਜੋ ਕਿ ਪੇਂਟਾਗਨ ਨੇ ਕਿਹਾ ਸੀ ਕਿ ਇਰਾਕ ਦੇ ਅੰਦਰ ਡ੍ਰੋਨ ਹਮਲਿਆ ਦਾ ਸਮਰਥਨ ਕਰਨ ਦੇ ਲਈ ਇਰਾਨ ਸਮਰਥਿਤ ਮਿਲਿਸ਼ਿਆ ਗਰੁੱਪ ਦੁਆਰਾ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਸੁਵੀਧਾਵਾਂ ਸੀ।

ਇਸਲਾਮਿਕ ਸਟੇਟ ਸਮੂਹ ਦੇ ਖਿਲਾਫ ਲੜਣ ਦੇ ਲਈ ਕੁਰਦ ਦੀ ਅਗਵਾਈ ਵਾਲੀ ਸੀਰੀਅਨ ਡੈਮੋਕਰੇਟਿਕ ਫੋਰਸਾਂ ਦੇ ਨਾਲ ਕੰਮ ਕਰ ਰਹੇ ਸੈਕੜੇ ਅਮਰੀਕੀ ਸੈਨਿਕ ਉੱਤਰ-ਪੂਰਬੀ ਸੀਰੀਆ ਵਿਚ ਤੈਨਾਤ ਹਨ।

ਸੀਰੀਆ ਦੇ 10 ਸਾਲ ਦੇ ਸੰਘਰਸ਼ ਚ ਇਰਾਨ ਸਮਰਥਿਤ ਲੜਾਕੂ ਰਾਸ਼ਟਰਪਤੀ ਬਸ਼ਰ ਅਸਦ ਦੀ ਸੈਨਾ ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੀ ਮੌਜੂਦਗੀ ਨੇ ਅਸਦ ਦੇ ਪੱਖ ਚ ਤਾਕਤ ਵਧਾਉਣ ਚ ਮਦਦ ਕੀਤੀ ਹੈ।

ਇਹ ਵੀ ਪੜੋ: ਅੱਤਵਾਦ ਦੇ ਲਈ ਡਰੋਨ ਦੀ ਵਰਤੋਂ 'ਤੇ ਧਿਆਨ ਦੇਣ ਦੀ ਲੋੜ:ਭਾਰਤ

ETV Bharat Logo

Copyright © 2025 Ushodaya Enterprises Pvt. Ltd., All Rights Reserved.