ਰਬਾਤ: ਅਫ਼ਰੀਕੀ ਦੇਸ਼ ਮੋਰੱਕੋ ਵਿੱਚ ਇਕ ਸੁੱਕੇ ਖੂਹ ਵਿੱਚ 5 ਸਾਲ ਦਾ ਬੱਚਾ ਡਿਗ ਗਿਆ ਸੀ ਜੋ ਨੇ ਆਖ਼ੀਰ ਜ਼ਿੰਦਗੀ ਦੀ ਜੰਗ ਤੋਂ ਹਾਰ ਗਿਆ। ਬੱਚੇ ਨੂੰ ਬਚਾਉਣ ਲਈ ਪਿਛਲੇ 5 ਦਿਨਾਂ ਤੋਂ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਸੀ। ਮੋਰੱਕੋ ਦੇ ਸਥਾਨਕ ਅਧਿਕਾਰੀਆਂ ਨੇ ਰਾਤ 10 ਵਜੇ ਰੇਯਾਨ ਓਰਮ ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ।
ਰੇਯਾਨ ਨੂੰ ਬਚਾਉਣ ਲਈ ਨਾ ਸਿਰਫ਼ ਮੋਰੱਕੋ ਸਗੋਂ ਪੂਰੇ ਮਿਡਲ ਈਸਟ ਵਿੱਚ ਪ੍ਰਾਰਥਨਾਵਾਂ ਕੀਤੀਆਂ ਗਈਆਂ, ਪਰ ਸ਼ਾਇਦ ਰਬ ਨੂੰ ਕੁੱਝ ਹੋਰ ਹੀ ਮੰਨਜ਼ੂਰ ਸੀ। ਪੂਰੇ ਅਰਬ ਵਿੱਚ #SaveRayan ਅਤੇ ਇਸ ਦਾ ਅਰਬੀ ਅਨੁਵਾਦ ਟਵਿੱਟਰ ਹੈਂਡਲ ਉੱਤੇ ਟ੍ਰੈਂਡ ਕਰ ਰਿਹਾ ਸੀ।
ਰੇਯਾਨ ਦੀ ਮੌਤ ਦੀ ਖ਼ਬਰ ਮਿਲਦੇ ਹੀ ਮੋਰੱਕੋ ਦੇ ਕਿੰਗ ਮੁਹੰਮਦ ਛੇਵੇਂ ਨੇ ਉਸ ਦੇ ਮਾਤਾ-ਪਿਤਾ ਨਾਲ ਦੁੱਖ ਜਤਾਇਆ ਹੈ। ਉੱਥੇ ਹੀ, ਫਰਾਂਸ, ਸੰਯੁਕਤ ਅਰਬ ਸਣੇ ਕਈ ਦੇਸ਼ਾਂ ਨੇ ਬੱਚੇ ਦੀ ਮੌਤ ਉੱਤੇ ਸੋਗ ਜ਼ਾਹਰ ਕੀਤਾ।
ਇਕ ਨਿਜੀ ਚੈਨਲ ਨਾਲ ਗੱਲ ਕਰਦਿਆ ਰੇਯਾਨ ਦੀ ਮਾਂ ਨੇ ਕਿਹਾ ਕਿ ਉਸ ਨੇ ਈਸ਼ਵਰ ਤੋਂ ਪ੍ਰਾਰਥਨਾ ਕੀਤੀ ਸੀ ਕਿ ਉਸ ਦੇ ਬੇਟੇ ਨੂੰ ਬਚਾ ਲਿਆ ਜਾਵੇ। ਰੇਯਾਨ ਦੇ ਚਚੇਰੇ ਭਰਾ ਮੁਹੰਮਦ ਸਈਦ ਨੇ ਕਿਹਾ ਕਿ ਉਨ੍ਹਾਂ ਕੋਲ ਰੇਯਾਨ ਦੇ ਜਾਣ ਨਾਲ ਜੋ ਘਾਟਾ ਪਿਆ ਹੈ, ਉਸ ਲਈ ਸ਼ਬਦ ਨਹੀਂ ਹਨ। ਆਂਟੀ ਅਤੀਕਾ ਅਵਰਾਮ ਨੇ ਕਿਹਾ ਕਿ ਮੇਰਾ ਦਿਲ ਉਸ ਲਈ ਦੁਖੀ ਹੋ ਰਿਹਾ ਹੈ।
ਬਚਾਅ ਦਲ ਵਲੋਂ ਰੇਯਾਨ ਨੂੰ ਖਾਣਾ ਦੇਣ ਅਤੇ ਆਕਸੀਜਨ ਪਹੁੰਚਾਉਣ ਲਈ ਖੂਹ ਵਿੱਚ ਇਕ ਥਾਂ ਉੱਤੇ ਡ੍ਰਿਲ ਕੀਤੀ ਹੋਈ ਸੀ। ਇਸ ਦੇ ਇਲਾਵਾ ਬੱਚੇ ਉੱਤੇ ਨਜ਼ਰ ਰੱਖਣ ਲਈ ਇਕ ਕੈਮਰੇ ਨੂੰ ਵੀ ਤਾਰ ਦੇ ਸਹਾਰੇ ਬਣਾਉਣੀ ਸ਼ੁਰੂ ਕੀਤੀ। ਹਾਲਾਂਕਿ ਉਹ ਸਮੇਂ ਤੋਂ ਪਹਿਲਾਂ ਰੇਯਾਨ ਕੋਲ ਪਹੁੰਚ ਨਹੀਂ ਸਕੇ। ਮੋਰੱਕੋ ਦੇ ਰਾਜਾ ਮੁਹੰਮਦ ਛੇਵੇਂ ਨੇ ਫੋਨ ਕਰ ਕੇ ਰੇਯਾਨ ਦੇ ਮਾਤਾ-ਪਿਤਾ ਪ੍ਰਤੀ ਆਪਣੀ ਹਮਦਰਦੀ ਜਤਾਈ।
ਇਹ ਵੀ ਪੜ੍ਹੋ: Corona Update: ਭਾਰਤ ’ਚ ਕੋਰੋਨਾ ਦੀ ਰਫ਼ਤਾਰ ਘੱਟੀ, 1 ਲੱਖ ਤੋਂ ਹੇਠਾਂ ਆਏ ਨਵੇਂ ਮਾਮਲੇ