ਨਵੀਂ ਦਿੱਲੀ:ਬ੍ਰਿਟੇਨ ਦੇ ਲੰਡਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਸਭ ਨੂੰ ਹੈਰਾਨ ਕਰਨ ਵਾਲਾ ਹੈ।ਇਕ ਮਹਿਲਾ ਨੇ ਸਪਰਮ ਪਾਰਟੀ (Sperm Donor Party) ਦਾ ਅਯੋਜਨ ਕੀਤਾ ਹੈ ਤਾਂ ਕਿ ਉਹ ਮਾਂ ਬਣ ਸਕੇ।ਮਹਿਲਾ ਨੇ ਸਪਰਮ ਪਾਰਟੀ ਇਸ ਕਰਕੇ ਕੀਤੀ ਹੈ ਕਿ ਉਸ ਨੂੰ ਕੋਈ ਪਾਰਟਨਰ ਨਾ ਲੱਭਣਾ ਪਵੇ।ਮਹਿਲਾ ਹੁਣ ਮਾਂ ਬਣਨ ਵਾਲੀ ਹੈ।
ਲੰਡਨ ਦੀ ਰਹਿਣ ਵਾਲੀ ਲੋਲਾ ਜਿਮੇਨੇਜ ਨੇ ਸਪਰਮ ਪਾਰਟੀ ਕੀਤੀ ਹੈ। 'ਦ ਮਿਰਰ' ਦੀ ਇਕ ਰਿਪੋਰਟ ਦੇ ਮੁਤਾਬਿਕ ਲੋਲਾ ਨੇ ਸਪਰਮ ਡੋਨਰ ਪਾਰਟੀ ਦਾ ਆਯੋਜਿਤ ਕੀਤਾ ਤਾਂ ਕਿ ਉਹ ਮਨਚਾਹੇ ਬੱਚੇ ਦੀ ਮਾਂ ਬਣ ਸਕੇ।ਤੁਹਾਨੂੰ ਦੱਸ ਦੇਈਏ ਕਿ ਇਹ ਮਹਿਲਾ ਇਕੱਲੀ ਰਹਿੰਦੀ ਸੀ ਇਸ ਨੇ ਮਾਂ ਬਣਨ ਦੀ ਇੱਛਾ ਨੂੰ ਪੂਰਾ ਕਰਨ ਲਈ ਇਹ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਲੋਲਾ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ।ਮਹਿਲਾ ਕਾਫੀ ਲੰਬੇ ਸਮੇਂ ਤੋਂ ਇਕ ਰਿਸ਼ਤੇ ਵਿਚ ਰਹੀ ਸੀ ਪਰ ਉਹ ਨਵੰਬਰ 2019 ਵਿਚ ਟੁੱਟ ਗਈ ਸੀ।ਲੋਲਾ ਨੇ ਪਹਿਲਾਂ ਡਾਕਟਰਸ ਦੇ ਨਾਲ ਸੰਪਰਕ ਕੀਤਾ ਸੀ ਪਰ ਡਾਕਟਰ ਨੇ ਇਸ ਬਾਰੇ ਮਨ੍ਹਾ ਕਰ ਦਿੱਤਾ ਸੀ।ਮਹਿਲਾ ਦੀ ਇੱਛਾ ਸੀ ਕਿ ਗੋਰੇ ਵਾਲਾਂ ਅਤੇ ਨੀਲੀ ਅੱਖਾਂ ਵਾਲੇ ਪੁਰਸ਼ ਦੇ ਸ਼ਕਰਾਣੂ ਚਾਹੀਦੇ ਸਨ।ਇਸ ਕਰਕੇ ਮਹਿਲਾ ਨੇ ਪਿਨ ਦ ਸਪਰਮ ਆਨ ਦ ਯੂਟੇਰਸ ਅਤੇ ਆਈਵੀਐਫ ਬਿੰਗੋ ਫਾਰ ਬੈਸ਼ ਦਾ ਆਯੋਜਨ ਕੀਤਾ।ਤੁਹਾਨੂੰ ਦੱਸ ਦੇਈਏ ਕਿ ਲੋਲਾ ਸਤੰਬਰ ਵਿਚ ਪਹਿਲੀ ਵਾਰੀ ਮਾਂ ਬਣਨ ਵਾਲੀ ਹੈ।
ਮਹਿਲਾ (Women) ਲੋਲਾ ਨੇ ਇਸ ਬਾਰੇ ਸੋਸ਼ਲ ਮੀਡੀਆ ਉਤੇ ਖੁਲਾਸਾ ਕੀਤਾ ਹੈ।ਉਸ ਨੇ ਕੁੱਝ ਤਸਵੀਰਾਂ ਸ਼ੇਅਰ ਕੀਤੀਆ ਹਨ ਜੋ ਵਾਇਰਲ ਹੋ ਰਹੀਆ ਹਨ।ਮਹਿਲਾ ਦਾ ਪਹਿਲਾਂ ਵਿਰੋਧ ਕੀਤਾ ਗਿਆ ਸੀ ਹੁਣ ਦੋਸਤਾਂ ਨੇ ਉਸ ਦੀ ਪ੍ਰਸੰਸਾ ਕਰ ਰਹੇ ਹਨ।