ETV Bharat / international

ਬਚਪਨ 'ਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੇ ਹਨ ਕੈਨੇਡਾ 'ਚ ਰਹਿੰਦੇ ਭਾਰਤੀ ਮੂਲ ਦੇ ਆਗੂ ਜਗਮੀਤ ਸਿੰਘ - Jagmeet Singh victim of sexual abuse

ਕੈਨੇਡਾ 'ਚ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਨੇਤਾ ਜਗਮੀਤ ਸਿੰਘ ਦਾ 10 ਸਾਲ ਦੀ ਉਮਰ 'ਚ ਜਿਨਸੀ ਸ਼ੋਸ਼ਣ ਹੋਇਆ ਸੀ। ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਖ਼ੁਦ ਕੀਤਾ ਹੈ।

ਫ਼ਾਈਲ ਫ਼ੋਟੋ।
author img

By

Published : Apr 25, 2019, 10:34 AM IST

ਟੋਰੰਟੋ: ਕੈਨੇਡਾ 'ਚ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਨੇਤਾ ਜਗਮੀਤ ਸਿੰਘ ਨੇ ਆਪਣੇ ਆਪ ਨੂੰ ਲੈ ਕੇ ਇੱਕ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ 10 ਸਾਲ ਦੇ ਸਨ ਉਦੋਂ ਉਨ੍ਹਾਂ ਦੇ ਤਾਇਕਵਾਂਡੋ ਕੋਚ ਨੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ ਤੇ ਇਸ ਬਾਰੇ ਅੱਜ ਤੱਕ ਉਨ੍ਹਾਂ ਕੁੱਝ ਨਹੀਂ ਕਿਹਾ।

ਗਲੋਬਲ ਨਿਊਜ਼ ਮੁਤਾਬਕ, ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਆਪਣੀ ਸਵੈ-ਜੀਵਨੀ 'ਚ ਦੱਸਿਆ ਕਿ ਇਹ ਘਟਨਾ 1980 ਦੀ ਹੈ ਅਤੇ ਉਸ ਸਮੇਂ ਉਹ ਵਿੰਡਰਸਨ, ਓਂਟਾਰੀਓ 'ਚ ਰਹਿ ਰਹੇ ਸਨ।

ਆਪਣੀ ਕਿਤਾਬ 'ਲਵ ਐਂਡ ਕਰੇਜ਼: ਮਾਈ ਸਟੋਰੀ ਆਫ਼ ਫੈਮਿਲੀ, ਰਿਜਾਲਿਯੰਸ ਐਂਡ ਓਵਰਕਮਿੰਗ ਦ ਅਨਐਕਸਪੈਕਟਡ' ਵਿੱਚ ਉਨ੍ਹਾਂ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਤਾਇਕਵਾਂਡੋ ਕੋਚ ਦੀ ਬਾਅਦ ਵਿੱਚ ਮੌਤ ਹੋ ਗਈ ਸੀ।

ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਦੂਜੇ ਲੋਕਾਂ ਨੂੰ ਵੀ ਅਹਿਸਾਸ ਹੋਵੇਗਾ ਕਿ ਉਸ ਦੀ ਕੋਈ ਗਲਤੀ ਨਹੀਂ ਹੈ ਅਤੇ ਉਨ੍ਹਾਂ ਨੂੰ ਖੁੱਲ ਕੇ ਬੋਲਣਾ ਚਾਹੀਦਾ ਹੈ।

Intro:Body:

create

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.