ਵਾਰਸਾ: ਪੋਲੈਂਡ 'ਚ ਐਤਵਾਰ ਨੂੰ ਰਾਸ਼ਟਰਪਤੀ ਚੋਣਾਂ ਮੁਕੰਮਲ ਹੋ ਗਈਆ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪੋਲੈਂਡ ਦੇ ਵੋਟਰਾਂ ਨੇ ਐਤਵਾਰ ਨੂੰ ਸਵੇਰੇ 7 ਵਜੇ (ਸਥਾਨਕ ਸਮੇਂ) ਤੋਂ ਰਾਤ 9 ਵਜੇ ਤੱਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਸ਼ਟਰਪਤੀ ਚੋਣਾਂ ਕੋਰੋਨਾ ਮਹਾਂਮਾਰੀ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਐਗਜ਼ਿਟ ਪੋਲ ਵੀ ਐਤਵਾਰ ਨੂੰ ਹੀ ਸਾਹਮਣੇ ਆ ਗਏ ਹਨ। ਇਸ ਮੁਤਾਬਕ ਮੌਜੂਦਾ ਰਾਸ਼ਟਰਪਤੀ ਅੰਦਰੇਜ ਡੂਡਾ ਪਹਿਲੇ ਸਥਾਨ 'ਤੇ ਹਨ। ਹਾਲਾਂਕਿ ਉਹ ਬਹੁਮਤ ਹਾਸਲ ਨਹੀਂ ਕਰ ਸਕਿਆ। ਅੰਦਰੇਜ ਦੇ ਵਿਰੋਧੀ ਰਾਫੇਲ ਰਾਕੋਵਸਕੀ ਦੂਜੇ ਸਥਾਨ 'ਤੇ ਹਨ।
ਅੰਦਰੇਜ ਡੂਡਾ ਨੂੰ ਲਗਭਗ 42 ਫੀਸਦੀ ਵੋਟਾਂ ਮਿਲੀਆਂ ਹਨ, ਜਦ ਕਿ ਰਾਕੋਵਸਕੀ ਨੂੰ 30 ਫੀਸਦੀ ਹੀ ਵੋਟਾਂ ਮਿਲੀਆਂ ਹਨ।
ਹਾਲਾਂਕਿ, ਜੇ ਨਤੀਜੇ ਐਗਜ਼ਿਟ ਪੋਲ ਦੇ ਅਨੁਸਾਰ ਆਉਂਦੇ ਹਨ ਤਾਂ ਰਾਸ਼ਟਰਪਤੀ ਅੰਦਰੇਜ ਡੂਡਾ ਲਈ ਸਰਕਾਰ ਬਣਾਉਣਾ ਚੁਣੌਤੀ ਭਰਿਆ ਹੋਵੇਗਾ।