ਜਿਨੇਵਾ: ਅਮਰੀਕੀ ਸਰਕਾਰ ਦੇ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) 'ਤੇ ਦੋਸ਼ ਲਗਾਇਆ ਕਿ ਕੋਰੋਨਾ ਵਾਇਰਸ ਸਬੰਧੀ ਚੀਨ 'ਚ ਆਪਣੀ ਜਾਂਚ ਨਾਲ ਜੁੜੀ ਜਾਣਕਾਰੀ ਸਾਂਝੀ ਨਹੀਂ ਕਰ ਰਿਹਾ।
ਅਮਰੀਕੀ ਸਿਹਤ ਤੇ ਮਨੁੱਖੀ ਸੇਵਾ ਵਿਭਾਗ ਦੇ ਅਧਿਕਾਰੀ ਗੈਰੇਟ ਗ੍ਰਿਸਬੀ ਨੇ ਕਿਹਾ ਕਿ ਡਬਲਿਊਐਚਓ ਆਪਣੇ ਚੀਨੀ ਮਿਸ਼ਨ 'ਚ ਜਾਂਚ ਨੂੰ ਲੈ ਕੇ ਤੈਅ ਮਾਪਦੰਡਾਂ ਨੂੰ ਹੋਰਨਾਂ ਦੇਸ਼ਾਂ ਨਾਲ ਸਾਂਝਾ ਨਹੀਂ ਕਰ ਰਿਹਾ। ਉਨ੍ਹਾਂ ਇਹ ਬਿਆਨ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੀ ਇੱਕ ਬੈਠਕ ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਨ ਕਰਦੇ ਹੋਏ ਦਿੱਤਾ।
ਡਬਲਿਊਐਚਓ ਦੇ ਚੀਨੀ ਮਿਸ਼ਨ ਦੇ ਮਾਪਦੰਡਾਂ ਦੇ ਸੰਦਰਭ 'ਚ ਗ੍ਰਿਸਬੀ ਨੇ ਕਿਹਾ ਕਿ ਮਿਸ਼ਨ ਦੇ ਮਕਸਦ ਤੇ ਜਾਂਚ ਬਿੰਦੂਆਂ ਬਾਰੇ ਪਾਰਦਰਸ਼ੀ ਤਰੀਕੇ ਨਾਲ ਡਬਲਿਊਐੱਚਓ ਦੇ ਸਾਰੇ ਮੈਂਬਰਾਂ ਨਾਲ ਚਰਚਾ ਨਹੀਂ ਕੀਤੀ ਗਈ। ਦੱਸਣਯੋਗ ਹੈ ਕਿ ਡਬਲਿਊਐਚਓ ਦੀ ਚੀਨ 'ਚ ਕੋਰੋਨਾ ਵਾਇਰਸ ਦਾ ਪ੍ਰਸਾਰ ਕਿਸ ਜਾਨਵਰ ਤੋਂ ਹੋਇਆ, ਇਸਦਾ ਪਤਾ ਲਗਾਉਣ ਦੀ ਯੋਜਨਾ ਅਟਕੀ ਹੋਈ ਹੈ।
ਉੱਥੇ ਕੁੱਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਚੀਨ ਹੁਣ ਵੀ ਇਸ ਮਾਮਲੇ 'ਚ ਚੱਲ ਰਹੀ ਖੋਜ ਦੀ ਅਹਿਮ ਜਾਣਕਾਰੀ ਲੁਕਾ ਰਿਹਾ ਹੈ।