ETV Bharat / international

ਪਾਕਿਸਤਾਨ ਦੇ ਨਾਗਰਿਕਾਂ ਨੂੰ ਵੀਜ਼ਾ ਨਹੀਂ ਦੇਵੇਗਾ ਸੰਯੁਕਤ ਅਰਬ ਅਮੀਰਾਤ - ਸੰਯੁਕਤ ਅਰਬ ਅਮੀਰਾਤ ਨੇ ਵੀਜ਼ਾ ਦੇਣ ਉੱਤੇ ਲਾਈ ਰੋਕ

ਕੁਝ ਦੇਸ਼ਾਂ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ। ਇਨ੍ਹਾਂ ਵਿੱਚ ਪਾਕਿਸਤਾਨ ਵੀ ਸ਼ਾਮਲ ਹੈ। ਇਸ ਦੇ ਅਧਾਰ 'ਤੇ, ਸੰਯੁਕਤ ਅਰਬ ਅਮੀਰਾਤ ਨੇ ਫੈਸਲਾ ਲਿਆ ਹੈ ਕਿ ਉਹ ਅਗਲੇ ਹੁਕਮਾਂ ਤੱਕ ਪਾਕਿਸਤਾਨ ਸਣੇ 12 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਵੀਜ਼ਾ ਜਾਰੀ ਨਹੀਂ ਕਰੇਗਾ।

ਇਮਰਾਨ ਖ਼ਾਨ
ਇਮਰਾਨ ਖ਼ਾਨ
author img

By

Published : Nov 19, 2020, 4:44 PM IST

ਇਸਲਾਮਾਬਾਦ: ਸੰਯੁਕਤ ਅਰਬ ਅਮੀਰਾਤ ਪਾਕਿਸਤਾਨ ਅਤੇ 11 ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਅਗਲੇ ਹੁਕਮਾਂ ਤਕ ਵੀਜ਼ਾ ਜਾਰੀ ਨਹੀਂ ਕਰੇਗਾ।

ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਦਫ਼ਤਰ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਦਫ਼ਤਰ ਨੇ ਕਿਹਾ ਕਿ ਯੂਏਈ ਦਾ ਇਹ ਫ਼ੈਸਲਾ ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਲਿਆ ਗਿਆ ਹੈ।

ਵਿਦੇਸ਼ੀ ਮਾਮਲਿਆਂ ਦੇ ਦਫ਼ਤਰ ਦੇ ਜਹੀਦ ਹਫੀਜ਼ ਚੌਧਰੀ ਨੇ ਕਿਹਾ ਕਿ ਯੂਏਈ ਨੇ ਪਾਕਿਸਤਾਨ ਸਣੇ 12 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਵੀਜ਼ਾ ਜਾਰੀ ਨਾ ਕਰਨ ਦਾ ਫ਼ੈਸਲਾ ਲਿਆ ਹੈ।

ਪਾਕਿਸਤਾਨ ਦੇ ਨਾਲ ਯੂਏਈ ਨੇ ਤੁਰਕੀ, ਯਮਨ, ਸੀਰੀਆ, ਇਰਾਕ, ਸੋਮਾਲਿਯਾ, ਲੀਬਿਯਾ, ਕੇਨਯਾ ਅਤੇ ਅਫਗਾਨੀਸਤਾਨ ਤੋਂ ਆਉਣ ਵਾਲਿਆਂ ਲਈ ਵੀਜ਼ੇ 'ਤੇ ਰੋਕ ਲਾ ਦਿੱਤੀ ਹੈ।

ਪਾਕਿਸਤਾਨ 'ਚ ਕੁੱਲ 363,380 ਲੋਕ ਕੋਰੋਨਾ ਪੀੜਤ ਪਾਏ ਗਏ ਹਨ। ਇਨ੍ਹਾਂ 'ਚੋਂ 30 ਹਜ਼ਾਰ ਤੋਂ ਵੱਧ ਲੋਕ ਇਲਾਜ ਅਧੀਨ ਹਨ, ਅਤੇ 7 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.