ਬੀਜਿੰਗ: ਚੀਨ ਦੇ ਸ਼ਾਂਕਸੀ ਇਲਾਕੇ ਵਿੱਚ ਇੱਕ ਰੈਸਟੋਰੈਂਟ ਢਹਿ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 29 ਹੋ ਗਈ ਹੈ। ਸਥਾਨਕ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਰਾਹਤ ਅਤੇ ਬਚਾਅ ਟੀਮਾਂ ਦੇ ਮੁਤਾਬਕ ਇਹ ਘਟਨਾ ਸ਼ਨੀਵਾਰ ਸਵੇਰੇ 9:40 ਵਜੇ ਵਾਪਰੀ ਜਦੋਂ ਇੱਕ 80 ਸਾਲਾ ਬਜ਼ੁਰਗ ਦੇ ਜਨਮਦਿਨ ਮੌਕੇ 'ਤੇ ਦਾਵਤ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦਾ ਪਰਿਵਾਰਕ ਮੈਂਬਰ ਅਤੇ ਦੋਸਤ ਜੀਆਂਗਫੇਨ ਕਾਉਂਟੀ ਦੇ ਚੇਨਜ਼ੁਆਂਗ ਪਿੰਡ ਵਿੱਚ ਸਥਿਤ ਜ਼ੂਜਿਯਾਨ ਰੈਸਟੋਰੈਂਟ ਵਿਚ ਇਕੱਠੇ ਹੋਏ ਸਨ।
ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਐਤਵਾਰ ਸਵੇਰੇ ਖ਼ਤਮ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੋ ਮੰਜ਼ਿਲਾ ਰੈਸਟੋਰੈਂਟ ਦੇ ਮਲਬੇ ਵਿਚੋਂ ਕੁੱਲ 57 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਸਰਕਾਰੀ ਨਿਊਜ਼ ਕਮੇਟੀ ਸ਼ਿਨਹੂਆ ਦੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਹਾਦਸੇ ਵਿੱਚ 29 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ। ਇਸ ਘਟਨਾ ਵਿੱਚ 21 ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।