ਬੀਜ਼ਿੰਗ: ਤਾਇਵਾਨ ਦੀ ਸੁਰੱਖਿਆ 'ਤੇ ਚੀਨੀ ਖ਼ਤਰੇ ਦੇ ਵਿਚਕਾਰ ਤਾਇਵਾਨ ਸੁਰੱਖਿਆ ਮੰਤਰਾਲੇ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਜਿਸ 'ਚ ਤਾਇਵਾਨ ਦੀ ਫੌਜ ਨੂੰ ਐਂਟੀ-ਏਅਰਕ੍ਰਾਫਟ, ਐਂਟੀ-ਟੈਂਕ ਅਤੇ ਜਹਾਜ਼ ਵਿਰੋਧੀ ਮਿਜ਼ਾਈਲਾਂ ਨੂੰ ਮੌਕ ਡ੍ਰਿਲ ਕਰਦੇ ਹੋਏ ਦਿਖਾਇਆ ਗਿਆ ਹੈ।
ਤਾਇਵਾਨ ਨੇ ਇਸ ਵੀਡੀਓ ਦੇ ਜ਼ਰੀਏ ਚੀਨ ਨੂੰ ਚੇਤਾਵਨੀ ਦਿੱਤੀ ਹੈ। ਵੀਡੀਓ ਜਾਰੀ ਕਰਦਿਆਂ ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਚੀਨ ਨੂੰ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਉਸ ਦੀ ਸੈਨਿਕ ਸਮਰਥਾ ਨੂੰ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ। ਉਹ ਆਪਣੇ ਦੇਸ਼ ਦੀ ਰੱਖਿਆ ਕਰਨ 'ਚ ਸਮਰਥ ਹਨ। ਸਾਊਥ ਚਾਈਨਾ ਮੌਰਨਿੰਗ ਪੋਸਟ ਨੇ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਸਭ ਤੋਂ ਹੰਕਾਰੀ ਦੇਸ਼ (ਚੀਨ) ਬਿਨਾਂ ਸੋਚੇ-ਸਮਝੇ ਲੜਾਈ ਲਈ ਉਕਸਾ ਸਕਦਾ ਹੈ। ਇੱਕ ਅਣਜਾਣ ਸਰਕਾਰ ਜੰਗ ਦੀ ਅੱਗ 'ਚ ਪੈ ਸਕਦੀ ਹੈ। "
ਮੰਤਰਾਲੇ ਨੇ ਅੱਗੇ ਕਿਹਾ ਕਿ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਵੱਲੋਂ ਵਾਰ-ਵਾਰ ਉਕਸਾਵੇ ਨਾਲ ਕੰਮ ਨਹੀਂ ਚਲੇਗਾ। ਮੰਤਰਾਲੇ ਨੇ ਕਿਹਾ," ਇਸ ਨਾਲ ਤਾਇਵਾਨ ਦੇ ਲੋਕਾਂ ਦਾ ਗੁੱਸਾ ਤੇ ਬਦਲੇ ਨੂੰ ਟ੍ਰਿਗਰ ਕਰਨ ਤੇ ਤਾਇਵਾਨ 'ਚ ਸ਼ਾਂਤੀ ਅਤੇ ਸਥਿਰਤਾ ਨੂੰ ਸੱਟ ਪਹੁੰਚਾਉਣ ਦਾ ਪ੍ਰਭਾਵ ਪਵੇਗਾ।
ਬੁੱਧਵਾਰ ਨੂੰ ਤਾਇਵਾਨ ਦੇ ਰਾਸ਼ਟਰਪਤੀ ਤਸਾਈ ਇੰਗ -ਵੇਨ ਨੇ ਕਿਹਾ ਕਿ ਸਾਡੀ ਫੌਜ ਨੇ ਪੂਰੀ ਤਰ੍ਹਾਂ ਸਮਰਥ ਹੈ ਤੇ ਅਸੀਂ ਫੌਜ ਦੇ ਹਲਾਤਾਂ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਾਂ। ਅਸੀ ਜਨਤਾਂ ਨੂੰ ਭਰੋਸਾ ਦੇ ਰਹੇ ਹਾਂ ਕਿ ਸਾਡੀ ਫੌਜ ਦੇਸ਼ ਦੀ ਸੁਰੱਖਿਆ ਕਰਨ 'ਚ ਪੂਰੀ ਤਰ੍ਹਾਂ ਸਮਰਥ ਹੈ।