ETV Bharat / international

ਪਾਕਿਸਤਾਨ ਵਿੱਚ ਭੂਚਾਲ ਨਾਲ 20 ਦੀ ਮੌਤ, 200 ਤੋਂ ਵੱਧ ਜਖ਼ਮੀ - ਕੋਲਾ ਮਜ਼ਦੂਰ

ਅੱਜ ਸਵੇਰੇ ਪਾਕਿਸਤਾਨ ਵਿੱਚ ਆਏ ਭੂਚਾਲ ਕਾਰਨ ਘੱਟੋ ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਜਖ਼ਮੀ ਹੋ ਗਏ। ਭੂਚਾਲ ਦੀ ਤੀਬਰਤਾ 6.0 ਮਾਪੀ ਗਈ ਹੈ।

ਪਾਕਿਸਤਾਨ ਵਿੱਚ ਭੂਚਾਲ ਨਾਲ 20 ਦੀ ਮੌਤ, 200 ਤੋਂ ਵੱਧ ਜਖ਼ਮੀ

author img

By

Published : Oct 7, 2021, 8:59 AM IST

ਇਸਲਾਮਾਬਾਦ: ਪਾਕਿਸਤਾਨ (Pakistan) ਵਿੱਚ ਅੱਜ ਸਵੇਰੇ ਭੂਚਾਲ (Earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਵਿੱਚ ਘੱਟੋ ਘੱਟ 20 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 200 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ। ਇਹ ਭੂਚਾਲ ਪਾਕਿਸਤਾਨ ਦੇ ਹਰਨਾਈ ਤੋਂ 14 ਕਿਲੋਮੀਟਰ ਉੱਤਰ -ਪੂਰਬ ਵਿੱਚ ਆਇਆ। ਇਸ ਦੀ ਤੀਬਰਤਾ 6.0 ਮਾਪੀ ਗਈ ਹੈ।

ਏਐਫਪੀ ਨੇ ਆਫ਼ਤ ਪ੍ਰਬੰਧਨ (Disaster management) ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਦੱਖਣੀ ਪਾਕਿਸਤਾਨ ਵਿੱਚ ਆਏ ਭੂਚਾਲ ਵਿੱਚ ਘੱਟੋ ਘੱਟ 20 ਲੋਕਾਂ ਦੀ ਮੌਤ ਹੋ ਗਈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਸਵੇਰੇ 3:30 ਵਜੇ 6.0 ਤੀਬਰਤਾ ਦਾ ਭੂਚਾਲ ਪਾਕਿਸਤਾਨ ਦੇ ਹਰਨਾਈ, 14 ਕਿਲੋਮੀਟਰ ਐੱਨਐੱਨਈ ਵਿੱਚ ਆਇਆ।

  • "At least 20 dead and more than 200 injured in the earthquake that struck southern Pakistan this morning," Reuters quotes Disaster Management Authority Director General Naseer Nasir as saying

    — ANI (@ANI) October 7, 2021 " class="align-text-top noRightClick twitterSection" data=" ">

ਸੂਬਾਈ ਰਾਜਧਾਨੀ ਕਵੇਟਾ ਤੋਂ ਲਗਭਗ 100 ਕਿਲੋਮੀਟਰ ਦੂਰ ਇਹ ਇਲਾਕਾ ਕੋਲੇ ਦੀਆਂ ਖਾਣਾਂ ਨਾਲ ਭਰਿਆ ਹੋਇਆ ਹੈ, ਜਿਸ ਕਾਰਨ ਡੀਸੀ ਸੁਹੇਲ ਅਨਵਰ ਸ਼ਾਹੀਨ ਚਿੰਤਤ ਹਨ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਜਦੋਂ ਸਵੇਰੇ ਭੂਚਾਲ ਆਇਆ ਤਾਂ ਕਈ ਕੋਲਾ ਮਜ਼ਦੂਰ ਪਹਿਲਾਂ ਹੀ ਕੰਮ 'ਤੇ ਸਨ। ਇਸ ਖੇਤਰ ਦੀ ਜ਼ਿਆਦਾਤਰ ਆਬਾਦੀ ਮਿੱਟੀ ਦੇ ਘਰਾਂ ਵਿੱਚ ਰਹਿੰਦੀ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਘਰ ਢਹਿ ਗਏ ਹਨ। ਬਚਾਅ ਦੀਆਂ ਕੋਸ਼ਿਸ਼ਾਂ ਜਾਰੀ ਸਨ, ਪਰ ਸ਼ਾਹੀਨ ਨੇ ਕਿਹਾ ਕਿ ਸਭ ਤੋਂ ਪ੍ਰਭਾਵਤ ਇਲਾਕਿਆਂ ਵਿੱਚ ਪਹੁੰਚਣ ਵਿੱਚ ਕਈ ਘੰਟੇ ਲੱਗਣਗੇ।

ਭੂਚਾਲ ਦੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ?

  • ਜੇ ਤੁਸੀਂ ਭੂਚਾਲ ਤੋਂ ਬਾਅਦ ਘਰ ਵਿੱਚ ਹੋ, ਤਾਂ ਫਰਸ਼ ਤੇ ਬੈਠਣ ਦੀ ਕੋਸ਼ਿਸ਼ ਕਰੋ।
  • ਜਾਂ ਜੇ ਤੁਹਾਡੇ ਘਰ ਵਿੱਚ ਕੋਈ ਮੇਜ਼ ਜਾਂ ਫਰਨੀਚਰ ਹੈ, ਤਾਂ ਇਸ ਦੇ ਹੇਠਾਂ ਬੈਠੋ ਅਤੇ ਆਪਣੇ ਸਿਰ ਨੂੰ ਆਪਣੇ ਹੱਥ ਨਾਲ ਢਕੋ।
  • ਭੂਚਾਲ ਦੇ ਦੌਰਾਨ ਘਰ ਦੇ ਅੰਦਰ ਰਹੋ ਅਤੇ ਭੂਚਾਲ ਦੇ ਝਟਕੇ ਰੁਕ ਜਾਣ ਬਾਅਦ ਹੀ ਘਰ ਤੋਂ ਬਾਹਰ ਜਾਓ।
  • ਭੂਚਾਲ ਦੇ ਦੌਰਾਨ, ਘਰ ਦੇ ਸਾਰੇ ਪਾਵਰ ਸਵਿੱਚ ਬੰਦ ਕਰੋ।

ਇਹ ਵੀ ਪੜ੍ਹੋ:- ਪੰਜਾਬ ਕਾਂਗਰਸ ਵਰਕਰਾਂ ਦਾ ਵੱਡਾ ਕਾਫਲਾ ਅੱਜ ਲਖੀਮਪੁਰ ਲਈ ਹੋਵੇਗਾ ਰਵਾਨਾ

ETV Bharat Logo

Copyright © 2025 Ushodaya Enterprises Pvt. Ltd., All Rights Reserved.