ਕੋਲੰਬੋ: ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਕਿਹਾ ਕਿ ਟਾਪੂ ਰਾਸ਼ਟਰ ਨੂੰ ਇੱਕ ਨਵੇਂ ਸੰਵਿਧਾਨ ਦੀ ਲੋੜ ਹੈ ਨਾ ਕਿ ਵਿਦੇਸ਼ੀ ਤਾਕਤਾਂ ਦੀ। ਆਪਣੇ ਸਹੁੰ ਚੁੱਕ ਸਮਾਗਮ ਤੋਂ ਇੱਕ ਦਿਨ ਬਾਅਦ ਸੀਨੀਅਰ ਪੱਤਰਕਾਰ ਸਮਿਤਾ ਸ਼ਰਮਾ ਦੇ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਕਿਹਾ ਕਿ ਦੇਸ਼ ਨੂੰ ਇੱਕ ਅਜਿਹੇ ਸੰਵਿਧਾਨ ਦੀ ਜ਼ਰੂਰਤ ਹੈ ਜੋ ਆਪਣੇ ਦੇਸ਼ ਦੇ ਲੋਕਾਂ ਦੀ ਇਛਾਵਾਂ ਨੂੰ ਪੂਰਾ ਕਰੇ ਨਾ ਕਿ ਬਾਹਰੀ ਤਾਕਤਾਂ ਦੀ।
ਕੋਵਿਡ-19 ਮਹਾਂਮਾਰੀ ਦੇ ਦਰਮਿਆਨ ਪਿਛਲੇ ਹਫ਼ਤੇ ਸੰਸਦੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਰਾਜਪਕਸ਼ੇ ਨੂੰ ਉਨ੍ਹਾਂ ਦੇ ਛੋਟੇ ਭਰਾ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਐਤਵਾਰ ਨੂੰ ਕੋਲੰਬੋ ਦੇ ਕੇਲਾਣੀ ਬੋਧੀ ਮੰਦਰ ਵਿੱਚ ਇੱਕ ਸਮਾਗਮ ਦੌਰਾਨ ਸਹੁੰ ਚੁਕਵਾਈ।
ਦੱਸ ਦਈਏ ਕਿ ਨਵੰਬਰ 2019 ਵਿੱਚ ਲਗਭਗ 52 ਫ਼ੀਸਦੀ ਵੋਟਾਂ ਦੇ ਨਾਲ ਗੋਟਾਬਾਇਆ ਨੇ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਦਰਜ ਕੀਤੀ ਸੀ। ਜਿਸ ਤੋਂ ਬਾਅਦ ਮਹਿੰਰਾ ਨੇ ਉੱਤਰ ਪੱਛਮੀ ਜ਼ਿਲ੍ਹੇ ਕੁਰੁਨਾਗਲਾ ਤੋਂ ਸੱਤਾਧਾਰੀ ਸ੍ਰੀਲੰਕਾ ਪਡੂੂਜਨਾ ਪਾਰਟੀ (ਐਸਐਲਪੀਪੀ) ਦੇ ਪ੍ਰਧਾਨ ਮੰਤਰੀ ਵੱਜੋਂ ਚੋਣ ਚੋਣ ਲੜੀ ਤੇ ਇੱਕ ਸ਼ਾਨਦਾਰ ਜਿੱਤ ਦਰਜ ਕੀਤੀ।
ਦੱਸਣਯੋਗ ਹੈ ਕਿ 225 ਸੰਸਦੀ ਸੀਟਾਂ ਵਿੱਚੋਂ ਮਹਿੰਦਾ ਦੀ ਐਸਐਲਪੀਪੀ ਨੇ 145 ਸੰਸਦੀ ਸੀਟਾਂ ਉੱਤੇ ਜਿੱਤ ਹਾਸਿਲ ਕੀਤੀ ਸੀ। ਹਾਲਾਂਕਿ ਇਹ ਗਿਣਤੀ ਸਵਿਧਾਨ ਵਿੱਚ 19ਵੀਂ ਸੋਧ ਨੂੰ ਨਿਰੰਤਰ ਕਰਨ ਜਾਂ ਸੋਧ ਕਰਨ ਦੇ ਲਈ ਚਾਹੀਦੀਆਂ ਸੀਟਾਂ ਤੋਂ 5 ਘੱਟ ਹਨ। ਜਦੋਂ ਪੱਤਰਕਾਰ ਵੱਲੋਂ ਪੁੱਛਿਆ ਗਿਆ ਕਿ ਸੀਟਾਂ ਦੀ ਗਿਣਤੀ ਦੇ ਮੱਦੇਨਜ਼ਰ ਹੁਣ 19ਵੀਂ ਸੋਧ ਨੂੰ ਖ਼ਤਮ ਕਰਨਾ ਸੌਖਾ ਜਾਪਦਾ ਹੈ, ਰਾਜਪਕਸ਼ੇ ਨੇ ਕਿਹਾ ਕਿ 19ਵੀਂ ਸੋਧ ਨੇ ਸਰਕਾਰ ਲਈ ਸੁਚਾਰੂ ਢੰਗ ਨਾਲ ਕੰਮ ਕਰਨਾ ਅਸੰਭਵ ਕਰ ਦਿੰਤਾ ਹੈ ਅਤੇ ਇਹ ਇੱਕ ਵੱਡਾ ਕਾਰਨ ਹੈ ਸ੍ਰੀਲੰਕਾ ਦੇ ਲੋਕਾਂ ਨੇ ਚੋਣਾਂ ਵਿੱਚ ਪਿਛਲੇ ਪ੍ਰਸ਼ਾਸਨ ਨੂੰ ਰੱਦ ਕਰ ਦਿੱਤਾ ਹੈ।
19ਵੇਂ ਸੋਧ ਨੂੰ 2015 ਵਿੱਚ ਲਾਗੂ ਕੀਤਾ ਗਿਆ ਸੀ, ਉਸ ਸਮੇਂ ਮਹਿੰਦਾ ਦਸ ਸਾਲ ਦੇ ਸ਼ਾਸਨ ਤੋਂ ਬਾਅਦ ਚੋਣਾਂ ਹਾਰ ਗਿਆ ਸੀ ਤੇ ਮਾਇਤ੍ਰਪਾਲੀ ਸਿਰੀਸੇਨਾ ਯੂਐਨਪੀ (ਯੂਨਾਈਟਡ ਨੈਸ਼ਨਲ ਪਾਰਟੀ) ਦੀ ਸਰਕਾਰ ਵਿੱਚ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਰਾਨਿਲ ਵਿਕਰਮਸਿੰਘੇ ਦੇ ਨਾਲ ਰਾਸ਼ਟਰਪਤੀ ਬਣੇ ਸੀ। ਸੋਧ ਨੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਸੀਮਤ ਕਰ ਦਿੱਤਾ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਤੇ ਸੰਸਦ ਦੇ ਬਰਾਬਰ ਵੰਡ ਦਿੱਤਾ ਗਿਆ। ਇਸਦਾ ਉਦੇਸ਼ ਸੰਸਦੀ ਸਰਕਾਰ ਤੋਂ ਸੁਧਾਰਵਾਦੀ ਸਰਕਾਰ ਵੱਲ ਵਧਣਾ ਸੀ। ਹਾਲਾਂਕਿ ਆਪਣੀ ਵਿਸ਼ੇਸ਼ ਟਿੱਪਣੀ ਵਿੱਚ ਪ੍ਰਧਾਨਮੰਤਰੀ ਰਾਜਪਕਸ਼ੇ ਨੇ ਸੋਧ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਹ 'ਬਾਹਰੀ ਤਾਕਤਾਂ' ਦੀ ਸੇਵਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸ੍ਰੀਲੰਕਾ ਨੂੰ ਇੱਕ ਨਵੇਂ ਸੰਵਿਧਾਨ ਦੀ ਜ਼ਰੂਰਤ ਹੈ ਜੋ ਬਾਹਰੀ ਤਾਕਤਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਬਜਾਏ ਦੇਸ਼ ਅਤੇ ਲੋਕਾਂ ਦੀਆਂ ਅਸਲ ਇੱਛਾਵਾਂ 'ਤੇ ਖਰੇ ਉਤਰਨਗੇ। ਅਸੀਂ ਵਅਦਾ ਕਰਦੇ ਹਾਂ ਕਿ ਅਸੀਂ ਸਮਾਜ ਦੇ ਬਹੁਤ ਸਾਰੇ ਸੈਕਟਰਾਂ ਨਾਲ ਗੱਲਬਾਤ ਤੋਂ ਬਾਅਦ ਅਜਿਹਾ ਕਰਾਂਗੇ। ਸਿਰੀਸੇਨਾ ਅਤੇ ਵਿਕਰਮਸਿੰਘੇ ਨੂੰ ਇਨ੍ਹਾਂ ਚੋਣਾਂ ਵਿੱਚ ਸਿਰਫ਼ 3 ਫ਼ੀਸਦੀ ਵੋਟ ਹਿੱਸੇਦਾਰੀ ਮਿਲੀ, ਜੋ ਕਿ ਕਾਫ਼ੀ ਸ਼ਰਮਨਾਕ ਹੈ ਐਸਜੇਬੀ (ਸਮਗੀ ਜਾਨ ਬਲਵਾਗਾਯਾ) ਅਤੇ ਸਜੀਥ ਪ੍ਰੇਮਦਾਸਾ, ਜੋ ਯੂਐਨਪੀ ਤੋਂ ਵੱਖ ਹੋ ਗਈ ਹੈ, 54 ਸੀਟਾਂ ਦੇ ਨਾਲ ਮੁੱਖ ਵਿਰੋਧੀ ਧਿਰ ਵਜੋਂ ਉੱਭਰੀ ਹੈ।