ETV Bharat / international

ਅਗਲੇ ਹਫ਼ਤੇ ਆ ਜਾਵੇਗੀ ਕੋਰੋਨਾ ਦੀ ਪਹਿਲੀ ਵੈਕਸੀਨ, ਰੂਸ ਦਾ ਦਾਅਵਾ - ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਰੂਸ ਨੇ ਵੱਡਾ ਦਾਅਵਾ

ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਰੂਸ ਨੇ ਵੱਡਾ ਦਾਅਵਾ ਕੀਤਾ ਹੈ। ਰੂਸ ਨੇ ਕਿਹਾ ਕਿ ਕੋਰੋਨਾ ਦੀ ਵੈਕਸੀਨ 10 ਤੋਂ 12 ਅਗਸਤ ਤੱਕ ਲਾਂਚ ਕਰ ਦਿੱਤੀ ਜਾਵੇਗੀ।

ਤਸਵੀਰ
ਤਸਵੀਰ
author img

By

Published : Aug 7, 2020, 8:07 PM IST

ਮਾਸਕੋ: ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਰੂਸ ਨੇ ਵੱਡਾ ਦਾਅਵਾ ਕੀਤਾ ਹੈ। ਰੂਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀ ਵੈਕਸੀਨ 10 ਤੋਂ 12 ਅਗਸਤ ਤੱਕ ਲਾਂਚ ਕਰ ਦਿੱਤੀ ਜਾਵੇਗੀ। ਇਹ ਦੁਨੀਆ ਦੀ ਪਹਿਲੀ ਵੈਕਸੀਨ ਹੋਵੇਗੀ।

ਮਾਸਕੋ ਸਪੂਤਨਿਕ (ਧਰਤੀ ਦਾ ਪਹਿਲਾ ਨਕਲੀ ਉਪਗ੍ਰਹਿ) ਦੇ ਵਾਂਗੂੰ ਜਿੱਤ ਹਾਸਿਲ ਕਰਨ ਦੀ ਸੋਚ ਰਿਹਾ ਹੈ ਜੋ ਵਿਸ਼ਵ ਦੇ ਪਹਿਲੇ ਉਪਗ੍ਰਹਿ ਦੇ 1957 ਵਿੱਚ ਸੋਬਿਅਤ ਸੰਘ ਦੇ ਪ੍ਰਰੀਖਣ ਦੀ ਯਾਦ ਦਿਵਾਏ।

ਪਰ ਪ੍ਰਯੋਗਿਕ ਕੋਵਿਡ-19 ਟੀਕਿਆਂ ਦਾ ਕੁਝ ਲੋਕਾਂ ਉੱਤੇ ਪਹਿਲਾ ਮਨੁੱਖੀ ਪ੍ਰਰਿੱਖਣ ਕਰੀਬ 2 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ ਤੇ ਟੀਕਾ ਬਣਨ ਦੀ ਮੁੱਢਲੀ ਪ੍ਰਕਿਰਿਆ ਵਿੱਚ ਰੂਸ ਦੇ ਦਾਅਵੇ ਦਾ ਸਮਰਥਨ ਦੇਣ ਦੇ ਲਈ ਹੁਣ ਤੱਕ ਕੋਈ ਵਿਗਿਆਨਿਕ ਸਬੂਤ ਪੇਸ਼ ਨਹੀਂ ਹੋਇਆ ਹੈ। ਇਸ ਨਾਲ ਹੁਣ ਤੱਕ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੂੰ ਇਸ ਕਦਮ ਵਿੱਚ ਸਭ ਤੋਂ ਅੱਗੇ ਕਿਉਂ ਮੰਨਿਆ ਜਾਵੇਗਾ।

ਇਸ ਕੋਸ਼ਿਸ਼ ਨੂੰ ਸਪਾਂਸਰ ਕਰਨ ਵਾਲੇ ਰੂਸ ਦੇ ਸਿੱਧੇ ਨਿਵੇਸ਼ ਫੰਡ ਦੇ ਮੁਖੀ ਕਿਰਿਲ ਦਿਮਿਤ੍ਰਿਵ ਦੇ ਮੁਤਾਬਕ ਗਾਮਾਲੇਆ ਰਿਸਚਰ ਇੰਸਟੀਚਿਊਟ ਵੱਲੋਂ ਵਿਕਸਿਤ ਟੀਕੇ ਦੇ ਕੁਝ ਦਿਨਾਂ ਵਿੱਚ ਮਨਜ਼ੂਰੀ ਦਿੱਤੀ ਜਾਵੇਗੀ ਤੇ ਇਹ ਵਿਗਿਆਨੀਆਂ ਵੱਲੋਂ ਤੀਜੇ ਪੜਾਅ ਦੇ ਅਧਿਐਨ ਨੂੰ ਪੂਰਾ ਕਰਨ ਤੋਂ ਪਹਿਲਾਂ ਇਹ ਕਰ ਦਿੱਤਾ ਜਾਵੇਗਾ।

ਆਖ਼ਰੀ ਪੜਾਅ ਦਾ ਅਧਿਐਨ ਇੱਕ ਤਰੀਕਾ ਹੈ ਜਿਸ ਵਿੱਚ ਇਹ ਸਾਬਿਤ ਹੋ ਸਕਦਾ ਹੈ ਕਿ ਕੋਈ ਪ੍ਰਯੋਗਾਤਮਕ ਟੀਕਾ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਹੈ। ਇਸ ਪੜਾਅ ਵਿੱਚ ਲੱਖਾਂ ਲੋਕਾਂ ਉੱਤੇ ਟੈਸਟਿੰਗ ਕੀਤੀ ਜਾਂਦੀ ਹੈ।

ਸਿਹਤ ਮੰਤਰੀ ਮੁਖ਼ਾਇਲ ਮੁਰਾਸ਼ਕੋ ਨੇ ਕਿਹਾ ਕਿ 'ਜ਼ੋਖਿਮ ਸਮੂਹ' ਦੇ ਮੈਂਬਰਾਂ, ਸਿਹਤ ਕਰਮੀਆਂ ਨੂੰ ਇਸ ਮਹੀਨੇ ਟੀਕਾ ਲਗਾਇਆ ਜਾ ਸਕਦਾ ਹੈ। ਇਸ ਦਾ ਪੂਰਾ ਖ਼ਰਚ ਸਰਕਾਰ ਚੁੱਕੇਗੀ। ਉਨ੍ਹਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਕੀ ਉਹ ਤੀਜੇ ਪੜਾਅ ਦੇ ਅਧਿਐਨ ਦਾ ਹਿੱਸਾ ਹੋਵੇਗਾ ਜਿਸ ਟੀਕੇ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਪੂਰਾ ਕੀਤਾ ਜਾਵੇਗਾ।

ਉਪ ਪ੍ਰਧਾਨ ਮੰਤਰੀ ਤਾਤਿਆਨਾ ਗੋਲੀਕੋਵਾ ਨੇ ਸਤੰਬਰ ਵਿੱਚ ਉਦਯੋਗਿਕ ਉਤਪਾਦਨ ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ ਤੇ ਮੁਰਸ਼ਕੋ ਨੇ ਕਿਹਾ ਹੈ ਕਿ ਜਨਤਕ ਟੀਕਾਕਰਨ ਅਕਤੂਬਰ ਤੋਂ ਸ਼ੁਰੂ ਹੋਵੇਗਾ।

ਅਮਰੀਕਾ ਦੇ ਚੋਟੀ ਦੇ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਡਾ. ਐਂਥਨੀ ਫੌਚੀ ਨੇ ਇਸ ਨਜ਼ਰੀਏ ਉੱਤੇ ਪਿਛਲੇ ਹਫ਼ਤੇ ਸਵਾਲ ਚੁੱਕੇ ਸਨ।

ਦੁਨੀਆ ਦੇ ਕਈ ਦੇਸ਼ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਪਰੀਖਣ ਕਰ ਰਹੇ ਹਨ ਪਰ ਹੁਣ ਤੱਕ ਕੋਰੋਨਾ ਦੀ ਵੈਕਸੀਨ ਨਹੀਂ ਬਣ ਸਕੀ ਹੈ। ਜੇਕਰ ਰੂਸ ਦਾ ਇਹ ਦਾਅਵਾ ਸੱਚ ਸਾਬਿਤ ਹੁੰਦਾ ਹੈ ਤਾਂ ਇਹ ਦੁਨੀਆ ਦਾ ਪਹਿਲੀ ਵੈਕਸੀਨ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.