ETV Bharat / international

ਮਹਿੰਦਾ ਰਾਜਪਕਸੇ ਦੀ ਧਮਕੇਦਾਰ ਜਿੱਤ, ਭਾਰਤ-ਸ੍ਰੀਲੰਕਾ ਦੇ ਸਬੰਧ ਹੋਣਗੇ ਸਥਿਰ - ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸਾ

ਸ੍ਰੀਲੰਕਾ ਦੀਆਂ ਸੰਸਦੀ ਚੋਣਾਂ ਵਿੱਚ ਰਾਜਪਕਸੇ ਭਰਾਵਾਂ ਦੀ ਵੱਡੀ ਜਿੱਤ ਤੋਂ ਬਾਅਦ ਨਵੀਂ ਦਿੱਲੀ ਅਤੇ ਕੋਲੰਬੋ ਵਿਚਾਲੇ ਰਿਸ਼ਤਿਆਂ ਵਿੱਚ ਸੁਧਾਰ ਦੇ ਅਸਾਰ ਦਿੱਖ ਰਹੇ ਹਨ। ਚੋਣਾਂ ਦੀ ਜਿੱਤ ਤੋਂ ਬਾਅਦ ਮਹਿੰਦਾ ਰਾਜਪਕਸੇ ਨੇ ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਸੰਕੇਤ ਦਿੱਤੇ ਹਨ।

ਮਹਿੰਦਾ ਰਾਜਪਕਸੇ ਦੀ ਧਮਕੇਦਾਰ ਜਿੱਤ, ਭਾਰਤ-ਸ੍ਰੀਲੰਕਾ ਦੇ ਸਬੰਧ ਹੋਣਗੇ ਸਥਿਰ

author img

By

Published : Aug 9, 2020, 5:14 AM IST

ਨਵੀਂ ਦਿੱਲੀ: ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਮਹਿੰਦਾ ਰਾਜਪਕਸਾ ਇਸ ਸਾਲ ਫਰਵਰੀ ਵਿੱਚ ਪਹਿਲੀ ਵਾਰ ਭਾਰਤ ਦੇ ਅਧਿਕਾਰਿਕ ਦੌਰੇ 'ਤੇ ਆਏ ਸਨ। ਉਸ ਸਮੇਂ ਭਾਰਤ ਦੇ ਇੱਕ ਅੰਗਰੇਜ਼ੀ ਅਖਬਾਰ ਨੇ ਉਨ੍ਹਾਂ ਨੂੰ ਸਵਾਲ ਕੀਤਾ ਸੀ ਕਿ ਕੀ ਸ੍ਰੀਲੰਕਾ ਦੇ ਸੰਵਿਧਾਨ ਦੀ 19ਵੇਂ ਸੋਧ ਨੂੰ ਲੈ ਕੇ ਜਾਰੀ ਕਸ਼ਮਕਸ਼ ਦੇ ਮੁੱਦੇ 'ਤੇ ਉਨ੍ਹਾਂ ਅਤੇ ਉਨ੍ਹਾਂ ਦੇ ਛੋਟੇ ਭਰਾ ਗੋਟਬਾਯਾ ਰਾਜਪਕਸੇ ਵਿੱਚ ਸਮੱਸਿਆਵਾ ਪੈਦਾ ਹੋ ਸਕਦੀਆਂ ਹਨ? ਆਪਣੀ ਪ੍ਰਤੀਕਿਰਿਆ ਵਿੱਚ ਸਾਬਕਾ ਰਾਸ਼ਟਰਪਤੀ ਅਤੇ ਸ਼੍ਰੀਲੰਕਾ ਦੇ ਬੇਹੱਦ ਤਕਤਵਾਰ ਨੇਤਾ ਮਹਿੰਦਾ ਰਾਜਪਕਸਾ ਨੇ ਜਵਾਬ ਦਿੱਤਾ- ਨਹੀਂ, ਨਹੀਂ, ਨਹੀਂ।

ਜ਼ਿਕਰਯੋਗ ਹੈ ਕਿ ਮਹਿੰਦਾ ਰਾਜਪਕਸਾ ਨੇ ਸਾਲ 2009 ਵਿੱਚ ਐਲਟੀਟੀਈ ਨੂੰ ਸਖ਼ਤੀ ਨਾਲ ਕੁਚਲ ਦਿੱਤਾ ਸੀ। ਉਨ੍ਹਾਂ ਨੇ ਅੱਗੇ ਕਿਹਾ ਸੀ ਕਿ ਜਿਸ ਤਰ੍ਹਾਂ ਨਾਲ ਮੌਜੂਦਾ ਸੰਵਿਧਾਨ ਬਣਾਇਆ ਗਿਆ ਹੈ ਅਤੇ 19ਵੀਂ ਸੋਧ ਨੂੰ ਲੈ ਕੇ ਭਰਮ ਦੀ ਸਥਿਤੀ ਹੈ। ਉਸ ਨੂੰ ਕੇਵਲ ਦੋਨੇਂ ਭਰਾ(ਮਹਿੰਦਾ ਅਤੇ ਗੋਟਬਾਯਾ) ਹੀ ਸੰਭਾਲ ਸਕਦੇ ਹਨ। ਨਹੀਂ ਤਾਂ ਕੋਈ ਵੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਇਸ ਮੁੱਦੇ 'ਤੇ ਕਦੇ ਵੀ ਸਹਿਮਤ ਨਹੀਂ ਹੋਵੇਗਾ।

ਮਹਿੰਦਾ ਰਾਜਪਕਸਾ ਨੇ ਕੋਰੋਨਾ ਮਹਾਂਮਾਰੀ ਨੇ ਵਿੱਚ ਪੰਜ ਅਗਸਤ ਨੂੰ ਹੋਈਆਂ ਸੰਸਦੀ ਚੋਣਾਂ ਵਿੱਚ 145 ਸੀਟਾਂ ਜਿੱਤ ਕੇ ਬਹੁਮਤ ਹਾਸਿਲ ਕੀਤਾ ਹੈ। ਹੁਣ 19ਵੀਂ ਸੰਵਿਧਾਨ ਸੋਧ ਵਿੱਚ ਬਦਲਾਵ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਇਸ ਚੋਣਾਂ ਵਿੱਚ ਤਕਰੀਬਨ 71 ਫੀਸਦੀ ਵੋਟਰਾਂ ਨੇ ਹਿੱਸਾ ਲਿਆ ਜੋ ਕਿ 2015 ਦੀਆਂ ਸੰਸਦੀ ਚੋਣਾਂ ਵਿੱਚ ਹੋਏ 77 ਫੀਸਦੀ ਮਤਦਾਨ ਤੋਂ ਘੱਟ ਹੈ। ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਦੁਬਾਰਾ ਸੱਤਾਧਾਰੀ ਸ੍ਰੀਲੰਕਾ ਪੀਪਲਜ਼ ਪਾਰਟੀ (ਐਸਐਲਪੀਪੀ) ਦੀ ਰਾਜਧਾਨੀ ਦੇ ਉੱਤਰ-ਪੱਛਮੀ ਜ਼ਿਲ੍ਹੇ ਕੁਰੇਨਗਲਾ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਚੋਣ ਲੜੀ।

ਸਾਬਕਾ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਪੋਲੋਨਾਰੂ ਦੇ ਉੱਤਰ-ਕੇਂਦਰੀ ਖੇਤਰ ਤੋਂ ਚੋਣ ਲੜੀ, ਜਦਕਿ ਸਾਬਕਾ ਪ੍ਰਧਾਨ ਮੰਤਰੀ ਰੈਨਿਲ ਵਿਕਰਮਸਿੰਘੇ ਅਤੇ ਸਾਜਿਤ ਪ੍ਰੇਮਦਾਸਾ ਨੇ ਕੋਲੰਬੋ ਜ਼ਿਲ੍ਹੇ ਤੋਂ ਚੋਣ ਲੜੀ ਸੀ। ਸਾਜਿਤ ਦੀ ਸਾਮਾਗੀ ਜਾਨ ਬਾਲਾਵੇਗਾਆ (ਐਸਜੇਬੀ) 54 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਪਾਰਟੀ ਵਜੋਂ ਉੱਭਰੀ ਹੈ।

ਚੋਣਾਂ ਦੇ ਨਤੀਜਾ ਰਾਸ਼ਟਰਪਤੀ ਗੋਟਬਾਯਾ ਲਈ ਬਹੁਤ ਉਤਸ਼ਾਹਜਨਕ ਵਧਾਉਂਣ ਵਾਲਾ ਹੈ। ਰਾਸ਼ਟਰਪਤੀ ਨੂੰ ਸੰਵਿਧਾਨ ਵਿੱਚ ਸੋਧ ਕਰਨ ਲਈ 225 ਮੈਂਬਰੀ ਸ੍ਰੀਲੰਕਾ ਦੀ ਸੰਸਦ ਵਿੱਚ ਦੋ ਤਿਹਾਈ ਬਹੁਮਤ ਦੀ ਲੋੜ ਸੀ। ਗੋਟਬਾਯਾ ਰਾਜਪਕਸੇ ਨੂੰ ਚੋਣ ਪ੍ਰਚਾਰ ਦੌਰਾਨ 2015 ਵਿੱਚ ਕੀਤੀ ਗਈ 19ਵੀਂ ਸੰਵਿਧਾਨਕ ਸੋਧ ਨੂੰ ਖ਼ਤਮ ਕਰਨ ਜਾਂ ਸੋਧਣ ਲਈ ਕੁੱਲ 150 ਸੀਟਾਂ ਦੀ ਜ਼ਰੂਰਤ ਹੋਏਗੀ। 19ਵੀਂ ਸੰਵਿਧਾਨ ਵਿੱਚ ਸੋਧ 2015 ਵਿੱਚ ਉਦੋਂ ਕੀਤੀ ਗਈ ਸੀ ਜਦੋਂ ਮਹਿੰਦਾ ਰਾਜਪਕਸੇ 10 ਸਾਲ ਰਾਜ ਕਰਨ ਤੋਂ ਬਾਅਦ ਚੋਣ ਹਾਰ ਗਏ ਸਨ ਅਤੇ ਸਿਰੀਸੇਨਾ ਰਾਸ਼ਟਰਪਤੀ ਬਣੇ ਸਨ। ਉਸ ਸੋਧ ਵਿੱਚ, ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਘਟਾ ਦਿੱਤਾ ਗਿਆ ਅਤੇ ਪ੍ਰਧਾਨ ਮੰਤਰੀ ਅਤੇ ਸੰਸਦ ਵਿੱਚ ਬਰਾਬਰ ਵੰਡਿਆ ਗਿਆ ਸੀ। ਉਸ ਦਾ ਉਦੇਸ਼ ਸੰਸਦੀ ਪ੍ਰਣਾਲੀ ਵੱਲ ਵਧਣਾ ਸੀ।

ਸਿਰੀਸੇਨਾ ਅਤੇ ਵਿਕਰਮੇਸਿੰਘੇ ਵਿਚਾਲੇ ਪਹਿਲਾਂ ਤੋਂ ਹੀ ਵਿਵਾਦ ਚੱਲ ਰਿਹਾ ਸੀ, ਪਰ ਪਿਛਲੇ ਸਾਲ ਈਸਟਰ ਪੂਰਬ ਵਾਲੇ ਦਿਨ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਇਹ ਹੋਰ ਵਧ ਗਿਆ। ਉਸ ਅੱਤਵਾਦੀ ਹਮਲੇ ਵਿੱਚ 290 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਇਨ੍ਹਾਂ ਦੋਵਾਂ ਨੇਤਾਵਾਂ ਦਰਮਿਆਨ ਹੋਈ ਲੜਾਈ ਨੇ ਸਾਲ 2019 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਗੋਟਬਾਯਾ ਰਾਜਪਕਸੇ ਦੀ ਸ਼ਾਨਦਾਰ ਜਿੱਤ ਦਾ ਰਾਹ ਪੱਧਰਾ ਕਰ ਦਿੱਤਾ। ਯੂਨਾਈਟਿਡ ਨੈਸ਼ਨਲ ਪਾਰਟੀ (ਯੂ.ਐੱਨ.ਪੀ.) ਪੂਰੇ ਸ੍ਰੀਲੰਕਾ ਵਿੱਚ ਸਿਰਫ ਤਿੰਨ ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰ ਸਕੀ ਹੈ ਅਤੇ ਪਾਰਟੀ ਨੂੰ ਅਪਮਾਨਿਤ ਹੋਣਾ ਪਿਆ ਹੈ। ਇਹ ਚਿੰਤਾ ਉਦੋਂ ਹੋਰ ਵਧੇਗੀ ਜਦੋਂ ਦੋਵੇਂ ਰਾਜਪਕਸੇ ਭਰਾ ਫਿਰ ਸੱਤਾ ਸੰਭਾਲਗੇ ਅਤੇ ਇੱਕ ਜ਼ਬਰਦਸਤ ਵਿਰੋਧ ਦੀ ਗੈਰ-ਮੌਜੂਦਗੀ ਜਲਦੀ ਹੀ ਦਿਖਾਈ ਦੇਵੇਗੀ।

ਭਾਰਤ ਪਹਿਲਾਂ ਰਾਜਪਕਸੇ ਭਰਾਵਾਂ ਨਾਲ ਪਿਆਰ ਜਤਾਉਂਦਾ ਸੀ, ਫਿਰ ਭਾਰਤ ਨੇ ਮਹਿੰਦਾ ਦੇ ਚੀਨ ਨਾਲ ਪ੍ਰੇਮ ਸੰਬੰਧ ਅਤੇ ਤਾਮਿਲ ਘੱਟ ਗਿਣਤੀਆਂ ਨੂੰ ਵਧੇਰੇ ਰਾਜਨੀਤਿਕ ਨੁਮਾਇੰਦਗੀ ਦੇਣ ਵਿੱਚ ਝਿਜਕ ਦੇਖਦਿਆਂ ਭਾਰਤ ਨੇ ਉਨ੍ਹਾਂ ਤੋਂ ਦੂਰੀ ਬਣਾ ਲਈ।

ਗੋਟਬਾਯਾ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਪਿਛਲੇ ਸਾਲ ਨਵੰਬਰ ਵਿੱਚ, ਸਬੰਧਾਂ ਨੂੰ ਠੀਕ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ। ਸੰਸਦੀ ਚੋਣਾਂ ਵਿੱਚ ਮਹਿੰਦਾ ਦੀ ਜ਼ਬਰਦਸਤ ਜਿੱਤ ਤੋਂ ਬਾਅਦ ਨਵੀਂ ਦਿੱਲੀ ਨੂੰ ਖਾੜੀ ਦੇਸ਼ ਸ੍ਰੀਲੰਕਾ ਨੂੰ ਚੀਨ ਦੇ ਪ੍ਰਭਾਵ ਤੋਂ ਦੂਰ ਰੱਖਣ ਲਈ ਪਹਿਲਾਂ ਨਾਲੋਂ ਵੀ ਸਖ਼ਤ ਮਿਹਨਤ ਕਰਨੀ ਪਏਗੀ। ਭਾਰਤ ਲੰਬੇ ਸਮੇਂ ਤੋਂ ਚੀਨ ਨਾਲ ਅਸਲ ਕੰਟਰੋਲ ਰੇਖਾ (ਐਲਏਸੀ) ਅਤੇ ਨੇਪਾਲ ਵਿੱਚ ਭਾਰਤ ਵਿਰੋਧੀ ਭਾਸ਼ਣਾਂ 'ਤੇ ਟਕਰਾਅ ਦੀਆਂ ਸਥਿਤੀਆਂ ਦਾ ਸਾਹਮਣਾ ਕਰ ਰਿਹਾ ਹੈ।

ਜਿੱਤ 'ਤੇ ਮਹਿੰਦਾ ਨੂੰ ਸ਼ੁਰੂ ਵਿੱਚ ਹੀ ਫੋਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਸ਼ਤਿਆਂ ਨੂੰ ਤਾਜ਼ਗੀ ਦੇਣ ਲਈ ਮੰਚ ਤਿਆਰ ਕਰ ਲਿਆ ਹੈ। ਮੋਦੀ ਵਧਾਈ ਦੇਣ ਵਾਲੇ ਵਿਸ਼ਵ ਦੇ ਨੇਤਾਵਾਂ ਵਿੱਚੋਂ ਸਭ ਤੋਂ ਪਹਿਲੇ ਨੇਤਾ ਹਨ। ਇੱਥੋਂ ਤੱਕ ਕਿ ਜਦੋਂ ਚੋਣ ਨਤੀਜਿਆਂ ਦਾ ਅਧਿਕਾਰਤ ਐਲਾਨ ਵੀ ਨਹੀਂ ਕੀਤਾ ਗਿਆ ਸੀ, ਮੋਦੀ ਨੇ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਵਧਾਈ ਦੇ ਦਿੱਤੀ ਸੀ।

ਇਸ ਦੇ ਜਵਾਬ ਵਿੱਚ ਰਾਜਪਕਸੇ ਨੇ ਟਵੀਟ ਕੀਤਾ- ਵਧਾਈ ਦੇਣ ਦੇ ਲਈ ਫੋਨ ਕਾਲ ਲਈ ਆਪ ਦਾ ਧੰਨਵਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਰਾਜਪਕਸੇ ਨੇ ਅੱਗੇ ਲਿਖਿਆ- ਸ੍ਰੀਲੰਕਾ ਦੇ ਲੋਕਾਂ ਦੇ ਭਾਰੀ ਸਮਰਥਨ ਨਾਲ ਅਸੀਂ ਦੋਵਾਂ ਦੇਸ਼ਾਂ ਦਰਮਿਆਨ ਲੰਮੇ ਸਮੇਂ ਤੋਂ ਚੱਲ ਰਹੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦੇ ਹਾਂ। ਸ੍ਰੀਲੰਕਾ ਅਤੇ ਭਾਰਤ ਚੰਗੇ ਹਨ।

ਉਤਰ ਅਤੇ ਪੂਰਬ ਵਿੱਚ ਵੰਡ ਤਾਮਿਲ ਰਾਸ਼ਟਰੀ ਗੰਠਜੋੜ( ਟੀਐਨਏ) ਚੋਣਾਂ ਵਿੱਚ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਸੰਵਿਧਾਨ ਦੀ 13ਵੀਂ ਸੋਧ ਦੇ ਤਹਿਤ ਤਾਮਿਲਾਂ ਲਈ ਰਾਜਨੀਤਿਕ ਏਕਤਾ ਅਤੇ ਸੱਤਾ ਦੇ ਤਬਾਦਲੇ ਦੀ ਉਮੀਦ ਲਈ ਚੰਗਾ ਸ਼ਗਨ ਨਹੀਂ ਹੈ।

ਟੀਐਨਏ ਨੇ ਇੱਕ ਵੱਡਾ ਵੋਟ ਹਿੱਸਾ ਗੁਆ ਦਿੱਤਾ ਹੈ। ਹਾਲਾਂਕਿ, ਪੂਰੇ ਉੱਤਰ ਪੂਰਬ ਵਿੱਚ ਅਜੇ ਵੀ ਇੱਕ ਵੱਡੀ ਪਾਰਟੀ ਬਣੀ ਹੋਈ ਹੈ। ਤਾਮਿਲ ਵੋਟਰ ਪਹਿਲਾਂ ਤੋਂ ਹੀ 13ਵੀਂ ਸੰਵਿਧਾਨ ਦੀ ਸੋਧ ਨੂੰ ਪੂਰੀ ਤਰ੍ਹਾਂ ਲਾਗੂ ਹੋਏ ਵੇਖਣ ਲਈ ਸਾਵਧਾਨੀ ਵਰਤ ਰਹੇ ਸਨ, ਕਿਉਂਕਿ ਰਾਜਪਕਸੇ 2019 ਵਿੱਚ ਹੀ ਸੱਤਾ ਦੇ ਗਲਿਆਰੇ ਵਿੱਚ ਵਾਪਸ ਪਰਤ ਆਏ ਸਨ। ਰਾਸ਼ਟਰਪਤੀ ਗੋਟਬਾਯਾ ਪਹਿਲਾਂ ਤੋਂ ਹੀ ਕਹਿ ਚੁੱਕੇ ਹਨ ਕਿ 13ਵੀਂ ਸੰਵਿਧਾਨ ਸੋਧ ਦੇ ਕੁਝ ਹਿੱਸੇ ਲਾਗੂ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਨੇ ਇਸ ਦੇ ਲਾਭਪਾਤਰੀਆਂ ਨੂੰ ਹੋਰ ਵਿਕਲਪਾਂ 'ਤੇ ਵਿਚਾਰ ਕਰਨ ਲਈ ਕਿਹਾ ਹੈ। ਚੋਣ ਪ੍ਰਚਾਰ ਦੌਰਾਨ ਮਹਿੰਦਾ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਸਿਨਹਾਲੀ ਰੂੜ੍ਹੀਵਾਦੀ ਮੁੱਦੇ 'ਤੇ ਚੋਣ ਲੜ ਰਹੇ ਹਨ।

ਚੋਣਾਂ ਦੇ ਇਨ੍ਹਾਂ ਨਤੀਜਿਆਂ ਦਾ ਮਤਲਬ ਇਹੀ ਹੈ ਕਿ ਨਵੀਂ ਦਿੱਲੀ, ਕੋਲੰਬੋ ਦੇ ਨਾਲ-ਨਾਲ, ਭਵਿੱਖ ਵਿੱਚ ਸ੍ਰੀਲੰਕਾ ਦੇ ਤਾਮਿਲਾਂ ਦੇ ਨਸਲੀ ਸੰਕਟ ਨੂੰ ਸੁਲਝਾਉਣ ਲਈ ਸੱਤਾ ਦੇ ਤਬਾਦਲੇ ਵਿੱਚ ਆਪਣੇ ਪ੍ਰਭਾਵ ਦਾ ਥੋੜ੍ਹਾ ਜਿਹਾ ਫਾਇਦਾ ਉਠਾ ਸਕੇਗੀ। ਸ੍ਰੀਲੰਕਾ ਵਿੱਚ ਤਾਮਿਲਾਂ ਦਾ ਮੁੱਦਾ ਤਾਮਿਲਨਾਡੂ ਦੀ ਘਰੇਲੂ ਰਾਜਨੀਤੀ ਵਿੱਚ ਗੂੰਜਦਾ ਰਹਿੰਦਾ ਹੈ।

ਭਾਰਤ ਲਈ ਵੱਡੇ ਬੁਨਿਆਦੀ ਪ੍ਰਾਜੈਕਟਾਂ ਦੇ ਭਵਿੱਖ ਬਾਰੇ ਅਜੇ ਵੀ ਅਨਿਸ਼ਚਿਤਤਾ ਹੈ, ਖ਼ਾਸਕਰ ਰਣਨੀਤਕ ਤੌਰ 'ਤੇ ਮਹੱਤਵਪੂਰਨ ਪੂਰਬੀ ਕੰਟੇਨਰ ਟਰਮੀਨਲ (ਈਸੀਟੀ) ਪ੍ਰੋਜੈਕਟ' ਤੇ ਕਾਫ਼ੀ ਵਿਚਾਰ-ਵਟਾਂਦਰੇ ਤੋਂ ਬਾਅਦ, ਮਈ 2019 ਵਿੱਚ, ਸ੍ਰੀਲੰਕਾ ਨੇ ਜਾਪਾਨ ਅਤੇ ਭਾਰਤ ਨਾਲ ਸਾਂਝੇ ਤੌਰ 'ਤੇ 700 ਮਿਲੀਅਨ ਡਾਲਰ ਦੀ ਲਾਗਤ ਨਾਲ ਇੱਕ ਟਰਮੀਨਲ ਵਿਕਸਤ ਕਰਨ ਲਈ ਇੱਕ ਸਹਿਕਾਰਤਾ ਪੱਤਰ 'ਤੇ ਦਸਤਖਤ ਕੀਤੇ ਸੀ।

ਇਹ ਸਮਝੌਤਾ ਵਿਕਰਮਾਸਿੰਘੇ ਅਤੇ ਸਿਰੀਸੇਨਾ ਵਿਚਾਲੇ ਵਿਵਾਦ ਦਾ ਇੱਕ ਵੱਡਾ ਮੁੱਦਾ ਬਣ ਗਿਆ। ਸਾਬਕਾ ਰਾਸ਼ਟਰਪਤੀ ਨੇ ਰਾਸ਼ਟਰਵਾਦ ਦਾ ਪੱਤਾ ਖੇਡ ਗਿਆ ਅਤੇ ਕਿਹਾ ਕਿ ਰਾਸ਼ਟਰੀ ਜਾਇਦਾਦ ਦੇ ਪ੍ਰਬੰਧਨ ਲਈ ਵਿਦੇਸ਼ੀ ਭਾਗੀਦਾਰੀ ਦੀ ਲੋੜ ਨਹੀਂ ਹੈ। ਇਸ ਮੁੱਦੇ 'ਤੇ ਦੋਵਾਂ ਨੇ ਇੱਕ ਦੂਜੇ ਨੂੰ ਉਲਟ ਦਿਸ਼ਾ ਵੱਲ ਖਿੱਚਿਆ, ਜਿਸ ਕਾਰਨ ਗੱਠਜੋੜ ਸਰਕਾਰ ਡਿੱਗ ਗਈ। ਤਾਮਿਲ ਸੰਪਾਦਕਾਂ ਨੂੰ ਸੰਬੋਧਨ ਕਰਦੇ ਹੋਏ ਮਹਿੰਦਾ ਰਾਜਪਕਸੇ ਨੇ ਜੁਲਾਈ ਦੇ ਅਰੰਭ ਵਿੱਚ ਜ਼ਿਕਰ ਕੀਤਾ ਸੀ ਕਿ ਉਸ ਪ੍ਰਾਜੈਕਟ ਦਾ ਭਵਿੱਖ ਇੱਕ ਸਾਲ ਬਾਅਦ ਵੀ ਸਪਸ਼ਟ ਨਹੀਂ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਕਿਹਾ ਜਾਂਦਾ ਹੈ ਕਿ ਇਹ ਸੌਦਾ ਸਾਬਕਾ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਹੋਇਆ ਸੀ। ਪਰ ਫਿਲਹਾਲ ਉਨ੍ਹਾਂ ਇਸ 'ਤੇ ਕੋਈ ਫੈਸਲਾ ਨਹੀਂ ਲਿਆ ਹੈ। ਹਾਲਾਂਕਿ, ਸ੍ਰੀਲੰਕਾ ਦਾ ਹੈਮਬਨੋਟੋਟਾ ਬੰਦਰਗਾਹ ਚੀਨ ਦੇ ਨਾਲ 99 ਸਾਲਾਂ ਦੇ ਲੀਜ਼ 'ਤੇ ਹੈ ਪਰ ਅਜਿਹਾ ਲਗਦਾ ਹੈ ਕਿ ਇਹ ਸ੍ਰੀਲੰਕਾ ਦੇ ਰਾਸ਼ਟਰਵਾਦੀ ਬੇਚੈਨੀ ਦੇ ਦਾਇਰੇ ਤੋਂ ਬਾਹਰ ਹੈ। ਕੋਲੰਬੋ ਸਿਟੀ ਪ੍ਰਾਜੈਕਟ ਵਿੱਚ ਵੀ ਚੀਨੀ ਸ਼ਾਮਲ ਹੈ। ਮਹਿੰਦਾ ਦਾ ਬੇਟਾ ਨਮਨ ਆਪਣੇ ਪਿਤਾ ਦੇ ਹਲਕੇ ਹੰਬਨਟੋਟਾ ਤੋਂ ਚੋਣ ਲੜੇ ਅਤੇ ਜਿੱਤੇ।

ਭਾਰਤ ਆਪਣੇ ਉੱਤਰ ਅਤੇ ਪੂਰਬ ਵਿੱਚ ਚੀਨ ਹਮਲਾਵਰ ਘੁਸਪੈਠ ਦਾ ਸਾਹਮਣਾ ਕਰ ਰਿਹਾ ਹੈ। ਪੱਛਮੀ ਹਿੱਸੇ ਵਿੱਚ ਵੀ ਅੱਤਵਾਦੀ ਘੁਸਪੈਠ ਅਤੇ ਖ਼ੂਨ-ਖ਼ਰਾਬੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਨੇਪਾਲ ਤੋਂ ਦੁਸ਼ਮਣੀ ਬਿਆਨਬਾਜ਼ੀ ਜਾਰੀ ਹੈ। ਇਸ ਨੂੰ ਦੇਖਦੇ ਹੋਏ ਮੋਦੀ ਸਰਕਾਰ ਦੇ ਲਈ 'ਨੇਬਰਹੁੱਡ ਫਸਟ' ਨੂੰ ਇੱਕ ਨਾਅਰੇ ਤੋਂ ਇਲਾਵਾ ਹੋਰ ਕੁਝ ਕਰਨਾ ਪਏਗਾ।

ਹਿੰਦ-ਪ੍ਰਸ਼ਾਂਤ ਮਹਾਸਾਗਰ ਵਿੱਚ, ਵਿਸਥਾਰਵਾਦੀ ਚੀਨ ਨੂੰ ਰੋਕਣ ਲਈ ਸੰਯੁਕਤ ਰਾਜ ਅਮਰੀਕਾ ਜਾਪਾਨ, ਆਸਟਰੇਲੀਆ ਅਤੇ ਭਾਰਤ ਨੂੰ ਰੱਖਿਆ ਸੰਬੰਧ ਅਤੇ ਤਾਕਤ ਦੇ ਸਕਦੇ ਹਨ। ਪਰ ਛੋਟੇ ਅਤੇ ਸਮੁੰਦਰੀ ਸੁਰੱਖਿਆ ਅਤੇ ਸਮੁੰਦਰ ਨਾਲ ਜੁੜੀ ਅਰਥਵਿਵਸਥਾ ਦੇ ਲਈ ਛੋਟੇ ਅਤੇ ਸਮੁੰਦਰ ਤਟ ਨਾਲ ਜੁੜੇ ਦੇਸ਼ ਰਣਨੀਤਕ ਰੂਪ ਨਾਲ ਮਹੱਤਵਪੂਰਨ ਹਨ। ਭਾਰਤ ਸ੍ਰੀਲੰਕਾ ਵਿੱਚ ਚੀਨ ਦੇ ਪ੍ਰਭਾਵ ਨੂੰ ਦੂਰ ਕਰਨ ਵਿੱਚ ਕਾਬਲ ਨਹੀਂ ਹੋਵੇਗਾ। ਸ੍ਰੀਲੰਕਾ ਭਾਰੀ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ ਅਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਹ ਆਪਣੀ ਅਰਥਵਿਵਸਥਾ ਨਾਲ ਜੂਝ ਰਿਹਾ ਹੈ ਅਤੇ ਉਸ ਦੀ ਸੈਰ-ਸਪਾਟਾ ਉਦਯੋਗ ਵੀ ਪੂਰੀ ਦੁਨੀਆ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਪ੍ਰਭਾਵਿਤ ਹੋਈ ਹੈ। ਇੱਕ ਅਨੁਮਾਨ ਅਨੁਸਾਰ ਸ੍ਰੀਲੰਕਾ ਨੂੰ ਅਗਲੇ ਪੰਜ ਸਾਲ ਵਿੱਚ ਪੰਜ ਅਰਬ ਅਮਰੀਕੀ ਡਾਲਰ ਕਰਜ਼ ਭੁਗਤਾਨ ਕਰਨਾ ਹੋਵੇਗਾ। ਹਾਲਾਕਿ ਭਾਰਤੀ ਰਿਜ਼ਰਵ ਬੈਂਕ ਨਵੰਬਰ 2020 ਤੱਕ 400 ਮਿਲੀਅਨ ਡਾਲਰ ਦੀ ਮੁਦਰਾ ਦੀ ਸੁਵਿਧਾ ਦੇਣ 'ਤੇ ਸਹਿਮਤ ਹੈ।

ਜਿਵੇ ਪਹਿਲਾ ਹੋਇਆ ਹੈ ਨਵੀਂ ਦਿੱਲੀ ਚਾਹੇਗਾ ਕਿ ਮਹਿੰਦਾ ਪਹਿਲੀ ਵਿਦੇਸ਼ ਯਾਤਰਾ ਦੇ ਤਹਿਤ ਪਹਿਲਾ ਭਾਰਤ ਆਵੇ। ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਜਾਂ ਦੋਨਾ ਦੇਸ਼ਾਂ ਵਿੱਚ ਪ੍ਰਧਾਨ ਮੰਤਰੀ ਦੇ ਵਿੱਚ ਵਰਚੁਅਲ ਸੰਮਲੇਨ ਹੋਵੇ ਪਰ ਇਨ੍ਹਾਂ ਸੰਬੰਧਾਂ ਨੂੰ ਪ੍ਰਤੀਕ ਨਾਲ ਅੱਗੇ ਲਿਜਾਣਾ ਹੋਵੇਗਾ।

ਭਾਰਤ ਦੀ ਤਰਫੋਂ ਪੁਰਾਤਨ ਪੰਥੀਆਂ ਦਾ ਕਹਿਣਾ ਹੈ ਕਿ ਵਿਸ਼ੇਸ਼ਕਰ ਜਦੋਂ ਤੋਂ ਰਾਜਪਕਸੇ ਸੱਤਾ ਵਿੱਚ ਆਏ ਹਨ ਉਦੋਂ ਤੋਂ ਭਾਰਤ ਨੇ ਸ੍ਰੀਲੰਕਾ ਨੂੰ ਦਿੱਤਾ ਜ਼ਿਆਦਾ ਹੈ ਅਤੇ ਲਿਆ ਘੱਟ ਹੈ। ਇਸ ਲਈ ਅਤੀਤ ਤੋਂ ਸਬਕ ਲੈਣ ਅਤੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।ਰਾਜਪਕਸੇ ਵੀ ਪਹਿਲਾ ਚੀਨ ਦੇ ਕਰਜ਼ੇ ਵਿੱਚ ਵਿੱਚ ਆਪਣੇ ਜਲਾ ਚੁੱਕਾ ਹੈ ਅਤੇ ਇਕ ਨਾਕਾਮ ਅਰਥਵਿਵਸਥਾ ਅਤੇ ਨੌਕਰੀਆਂ ਦੇ ਗਵਾਉਂਣ ਦੇ ਕਾਰਨ ਜਨਤਾ ਦੇ ਗੁੱਸੇ ਦਾ ਸਾਹਮਣਾ ਕਰ ਰਿਹਾ ਹੈ।

ਸੱਚਾਈ ਇਹ ਹੈ ਕਿ ਭਾਰਤੀ ਖੁਫੀਆਂ ਏਜੰਸੀਆਂ ਨੇ ਸਿਰੀਸੈਨਾ -ਵਿਕਰਮੀਸਿੰਘੇ ਸਰਕਾਰ ਨੂੰ ਅੱਤਵਾਦੀ ਹਮਲੇ ਦੇ ਲਈ ਪਹਿਲਾ ਤੋਂ ਸੁਚੇਤ ਕਰ ਦਿੱਤਾ ਸੀ ਪਰ ਸ੍ਰੀਲੰਕਾ ਦੀ ਸਰਕਾਰ ਅਪਰੈਲ 2019 ਨੂੰ ਈਸਟਰ ਐਤਵਾਰ ਨੂੰ ਹੋਏ ਬੰਬ ਹਮਲੇ ਨੂੰ ਰੋਕ ਨਹੀਂ ਸਕੀ ਅਤੇ ਜਨਤਾ ਨੇ ਇਸ ਨੂੰ ਗੰਭੀਰਤਾ ਨਾਲ ਲਿਆ। ਉਸ ਦੇ ਬਾਅਦ ਜਨਤਾ ਨੇ ਰਾਸ਼ਟਰਪਤੀ ਚੋਣਾਂ ਵਿੱਚ ਗੋਟਬਾਯਾ ਨੂੰ ਵੋਟਾਂ ਦੇ ਦਿੱਤੀਆਂ।

ਨੇਪਾਲ ਤੋਂ ਲੈ ਕੇ ਬੰਗਲਾਦੇਸ਼ ਦੇ ਨਾਲ ਸੰਬੰਧਾਂ ਵਿੱਚ ਤਲਖੀ ਦੇ ਵਿੱਚ ਭਾਰਚ ਕੋਲੰਬੋ ਦੇ ਨਾਲ ਸੰਬੰਧਾਂ ਨੂੰ ਸਥਿਰ ਕਰਨ ਦੇ ਲਈ ਰੱਖਿਆ ਅਤੇ ਲੌਜਿਸਟਿਕਸ ਸੰਬੰਧਿਤ ਸਹਿਯੋਗ ਖੇਤਰ ਵਿੱਚ ਨਿਵੇਸ਼ ਦੇ ਰਾਸਤੇ ਤਲਾਸ਼ਣੇ ਹੋਣੇਗੇ ਅਤੇ ਕੋਲੰਬੋ ਨੂੰ ਚੀਨ ਨੂੰ ਬਹੁਤ ਜ਼ਿਆਦਾ ਖੁਸ਼ ਕਰਨ ਅਤੇ ਭਾਰਤ ਦੇ ਨਾਲ ਫਿਰ ਤੋਂ ਸੰਬੰਧਾਂ ਵਿੱਚ ਅਸੰਤੁਲਿਤ ਕਰਨ ਦੇ ਫੈਸਲੇ ਵਿੱਚ ਮਿਲੀ ਸਿੱਖਿਆ 'ਤੇ ਗੌਰ ਕਰਨਾ ਹੋਵੇਗਾ।

ਇਹ ਦੋ ਗੁਆਢੀਆਂ ਦੇ ਵਪਾਰਕ ਰਣਨੀਤਕ ਹਿੱਤ ਹੈ, ਜਿਸ ਨੂੰ ਹਰ ਹਾਲ ਵਿੱਚ ਵਿਅਕਤੀਆਂ ਦੇ ਸ਼ੰਕਿਆਂ ਤੋਂ ਦੂਰ ਕਰਨਾ ਚਾਹੀਦਾ ਹੈ। ਜਿਵੇਂ ਕਿ ਸਾਬਕਾ ਵਿਦੇਸ਼ ਸਕੱਤਰ ਸ਼ਿਆਮ ਸਰਨ ਨੇ ਗੋਟਬਾਯਾ ਦੀ ਜਿੱਤ ਤੋਂ ਬਾਅਦ ਈਟੀਵੀ ਭਾਰਤ ਨੂੰ ਕਿਹਾ ਕਿ ਗੁਆਢੀ ਦੇਸ਼ਾਂ ਦੇ ਨੇਤਾਵਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਨ ਨਾਲ ਕਿ ਕੌਣ ਦੋਸਤ ਹੈ ਅਤੇ ਕਿਹੜੇ ਦੋਸਤ ਨਹੀਂ ਹਨ। ਇਸ ਨਾਲ ਸਾਨੂੰ ਕਦੇ ਕੋਈ ਲਾਭ ਨਹੀਂ ਹੋਇਆ। ਇਸ ਤੋਂ ਬਿਹਤਰ ਹੈ ਕਿ ਅਸੀਂ ਇਨ੍ਹਾਂ ਸਬੰਧਾਂ ਨੂੰ ਕੁਝ ਦੁਵੱਲੇ ਹਿੱਤਾਂ ਦੇ ਅਧਾਰ 'ਤੇ ਅਪਣਾ ਕੇ ਸਬੰਧਾਂ ਨੂੰ ਅੱਗੇ ਵਧਾਵਾ ਦੇਈਏ ਤਾਂ ਹੀ ਇਸ ਵਧੇਰੇ ਲਾਭ ਹੋਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.