ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ਰਫ ਰਾਜਨੀਤੀ 'ਚ ਵਾਪਸੀ ਕਰਨ ਦੀ ਯੋਜਨਾ ਬਣਾ ਰਹੇ ਹਨ ਪਰ ਸਿਹਤ 'ਚ ਲਗਾਤਾਰ ਖਰਾਬੀ ਦੇ ਚਲਦਿਆਂ ਉਹ ਰਾਜਨੀਤੀ 'ਚ ਭਾਗ ਨਹੀਂ ਲੈ ਪਾ ਰਹੇ ਸੀ। 76 ਸਾਲਾਂ ਦੇ ਮੁਸ਼ੱਰਫ 6 ਅਕਤੂਬਰ ਤੋਂ ਰਾਜਨੀਤੀ 'ਚ ਵਾਪਸੀ ਕਰਨ ਵਾਲੇ ਹਨ। 2016 ਤੱਕ ਮੁਸ਼ੱਰਫ ਦੁਬਾਈ 'ਚ ਰਹਿ ਰਹੇ ਸੀ। 2007 'ਚ ਦੇਸ਼ਧ੍ਰੋਹ ਦੇ ਅਪਰਾਧ 'ਚ ਸਾਹਮਣੇ ਆਏ ਸੀ ਤੇ ਇਸ ਅਪਰਾਧ ਦੇ ਲਈ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਪਾਕਿਸਤਾਨ 'ਚ ਦੇਸ਼ਧ੍ਰੋਹ ਦੇ ਲਈ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੀ ਸਜ਼ਾ ਮਿਲਦੀ ਹੈ। ਆੱਲ ਪਾਕਿਸਤਾਨ ਮੁਸਲਿਮ ਲੀਗ ਦੇ ਸੰਥਾਪਕ ਮੁਸ਼ੱਰਫ ਆਪਣੀ ਖਰਾਬ ਸਿਹਤ ਦੇ ਚਲਦੇ ਰਾਜਨੀਤਿਕ ਗਤੀਵਿਧਿਆਂ ਤੋਂ ਦੂਰ ਸੀ। ਅਖਬਾਰ 'ਦ ਐਕਸਪ੍ਰੈਸ ਟ੍ਰਿਬਨ' ਨੂੰ ਪਾਰਟੀ ਦੇ ਹਵਾਲੇ ਨੇ ਦੱਸਿਆ ਕਿ ਸਿਹਤ ਵਿੱਚ ਸੁਧਾਰ ਹੋਣ ਨਾਲ ਮੁਸ਼ੱਰਫ ਹੁਣ ਰਾਜਨੀਤੀ ਵਿੱਚ ਵਾਪਸੀ ਦਾ ਇਰਾਦਾ ਕਰ ਰਹੇ ਹਨ। ਏਪੀਏਮਏਲ ਦੇ ਜਨਰਲ ਮੇਹਰੀਨ ਮਲਿਕ ਨੇ ਅਖਬਾਰ ਨੂੰ ਦੱਸਿਆ ਕਿ ਪਿਛਲੇ ਮਹੀਨੇ 12 ਦਿਨ ਲੰਡਨ ਦੇ ਹਸਪਤਾਲ ਵਿੱਚ ਇਲਾਜ ਕਰਵਾਇਆ ਸੀ। ਮੇਹਰੀਨ ਨੇ ਕਿਹਾ ਕਿ ਹੁਣ ਉਹ ਠੀਕ ਹਨ ਅਤੇ ਦੁਬਾਈ ਵਾਪਸ ਆ ਗਏ ਹਨ।
ਦਸ ਦੇਈਏ ਕਿ ਮੁਸ਼ਰਫ ਦੇ ਨਿਰਦੇਸ਼ ਉੱਤੇ ਏਪੀਏਮਏਲ ਦੇ ਸਮੁਚੇ ਪਾਕਿਸਤਾਨ ਵਿੱਚ ਆਪਣੀਆਂ ਗਤੀਵਿਧਿਆ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਉਹ 6 ਅਕਤੂਬਰ ਨੂੰ ਵੀਡੀਓ ਕਾਨਫਰੰਸ ਦੇ ਦੌਰਾਨ ਇਸਲਾਮਾਬਾਦ 'ਚ ਪਾਰਟੀ ਦੇ ਨੋਵੇ ਸਥਾਪਨਾ ਦਿਵਸ ਨੂੰ ਸੰਬੋਧਿਤ ਕਰਨਗੇ।