ETV Bharat / international

ਪਾਕਿ 'ਚ ਸਿੱਖ ਨੌਜਵਾਨ ਦੇ ਕਤਲ ਮਾਮਲੇ 'ਚ ਮੁਲਜ਼ਮਾਂ ਦੀ ਜ਼ਮਾਨਤ ਅਰਜੀ ਖ਼ਾਰਜ

ਪਾਕਿਸਤਾਨ ਖ਼ੈਬਰ ਪਖਤੂਨਖਵਾ ਸੂਬੇ 'ਚ ਬੀਤੀ ਜਨਵਰੀ ਨੂੰ ਹੋਏ 25 ਸਾਲਾ ਪਰਵਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਅਦਾਲਤ ਨੇ ਤਿੰਨ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।

pak court denies bail to 3 in parvinder singh murder case
ਪਾਕਿ 'ਚ ਸਿੱਖ ਨੌਜਵਾਨ ਦੇ ਕਤਲ ਮਾਮਲੇ 'ਚ ਮੁਲਜ਼ਮਾਂ ਦੀ ਜ਼ਮਾਨਤ ਅਰਜੀ ਖ਼ਾਰਜ
author img

By

Published : Jun 11, 2020, 4:42 AM IST

ਪੇਸ਼ਾਵਰ: ਪਾਕਿਸਤਾਨ ਦੇ ਉੱਤਰ-ਪੱਛਮੀ ਆਦਿਵਾਸੀ ਇਲਾਕੇ 'ਚ ਇੱਕ ਸਿੱਖ ਨੌਜਵਾਨ ਦੇ ਕਤਲ ਕੇਸ 'ਚ ਤਿੰਨ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਅਦਾਲਤ ਨੇ ਰੱਦ ਕਰ ਦਿੱਤੀ ਹੈ।

ਪਾਕਿ ਦੇ ਖ਼ੈਬਰ ਪਖਤੂਨਖਵਾ ਸੂਬੇ 'ਚ ਬੀਤੀ ਜਨਵਰੀ ਵਿੱਚ 25 ਸਾਲਾ ਪਰਵਿੰਦਰ ਸਿੰਘ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਰਵਿੰਦਰ ਦਾ ਕਤਲ ਉਸ ਦੇ ਵਿਆਹ ਤੋਂ ਕੁੱਝ ਦਿਨ ਪਹਿਲਾਂ ਕਰ ਦਿੱਤਾ ਗਿਆ ਸੀ।

ਸਰਕਾਰੀ ਵਕੀਲ ਵੱਲੋਂ ਮੁਲਜ਼ਮਾਂ ਖ਼ਿਲਾਫ਼ ਠੋਸ ਸਬੂਤ ਦਾ ਦਾਅਵਾ ਪੇਸ਼ ਕਰਨ ਮਗਰੋਂ ਮਰਦਾਨ ਸਿਟੀ ਕੋਰਟ ਦੇ ਅਡੀਸ਼ਨਲ ਸੈਸ਼ਨ ਜੱਜ ਡਾ. ਖੁਰਸ਼ੀਦ ਇਕਬਾਲ ਨੇ ਮੁਲਜ਼ਮਾਂ ਦੀ ਅਰਜ਼ੀ ਖ਼ਾਰਜ ਕਰ ਦਿੱਤੀ।

ਪੁਲਿਸ ਮੁਤਾਬਕ ਪਰਵਿੰਦਰ ਦੀ ਮੰਗੇਤਰ ਨੇ ਹੀ ਆਪਣੇ ਇੱਕ ਦੋਸਤ ਨਾਲ ਸਾਜ਼ਿਸ਼ ਕਰਕੇ ਉਸ ਦਾ ਕਤਲ ਕਰਵਾਇਆ ਸੀ। ਕਤਲ ਤੋਂ ਬਾਅਦ ਲਾਸ਼ ਇੱਕ ਮੈਦਾਨ ਵਿੱਚ ਗੱਡ ਦਿੱਤੀ ਗਈ ਸੀ। ਇਹ ਘਟਨਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਏ ਹਮਲੇ ਤੋਂ ਮਹਿਜ਼ ਇੱਕ ਦਿਨ ਬਾਅਦ ਵਾਪਰੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.