ETV Bharat / international

ਕਾਬੁਲ ਏਅਰਪੋਰਟ ਖੋਲ੍ਹਿਆ ਗਿਆ, ਅਮਰੀਕਾ ਨੇ ਉਤਾਰੇ ਫੌਜੀ - ਵਾਸ਼ਿੰਗਟਨ

ਅਫਗਾਨਿਸਤਾਨ ਵਿਚ ਤਾਲਿਬਾਨ (Taliban) ਦੇ ਸ਼ਾਸਨ ਦੇ ਡਰ ਤੋਂ ਭੱਜ ਰਹੇ ਲੋਕਾਂ ਦੀ ਹਫੜਾ ਦਫੜੀ ਨੂੰ ਲੈ ਕੇ ਬੰਦ ਕੀਤੇ ਗਏ ਕਾਬੁਲ ਹਵਾਈ ਅੱਡੇ (Airport) ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ।

ਕਾਬੁਲ ਏਅਰਪੋਰਟ ਖੋਲ ਦਿੱਤਾ, ਅਮਰੀਕਾ ਨੇ ਉਤਾਰੇ ਫੌਜੀ

author img

By

Published : Aug 17, 2021, 10:49 AM IST

ਵਾਸ਼ਿੰਗਟਨ: ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ (Airport) ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਉਡਾਨਾਂ ਦੀ ਆਵਾਜਾਈ ਦੇ ਲਈ ਹਵਾਈ ਅੱਡੇ ਨੂੰ ਫਿਰ ਤੋਂ ਖੋਲ੍ਹ ਦਿੱਤਾ ਹੈ। ਅਮਰੀਕੀ ਫੌਜੀਆਂ ਨੂੰ ਲੈ ਕੇ ਪਹੁੰਚਿਆਂ ਪਹਿਲਾਂ ਜਹਾਜ਼ ਸੀ-17 ਲੈਂਡ ਕਰ ਚੁੱਕਾ ਹੈ। ਉਥੇ ਹੀ ਅਗਲਾ ਸੀ-17 ਵੀ ਜਲਦ ਹੀ ਉਤਾਰਿਆ ਜਾਵੇਗਾ।

ਯੂਐਸ ਮੇਜਰ ਜਨਰਲ ਹੈਂਕ ਟੇਲਰ ਨੇ ਵਾਸ਼ਿੰਗਟਨ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਹੈ ਕਿ ਸਾਡੇ ਫੌਜੀ ਸਮਰੱਥ ਹਨ। ਉਨ੍ਹਾਂ ਦਾ ਕੰਮ ਹੈ ਕਿ ਹਵਾਈ ਅੱਡੇ ਨੂੰ ਸੁਰੱਖਿਆ ਪ੍ਰਦਾਨ ਕਰਨੀ ਤਾਂ ਕਿ ਜਖ਼ਮੀ ਹੋਏ ਅਮਰੀਕੀ ਨਾਗਰਿਕਾਂ, ਐਸਆਈਵੀ ਅਤੇ ਅਫਗਾਨਾਂ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਮਦਦ ਕਰ ਸਕੇ।

ਕਾਬੁਲ ਏਅਰਪੋਰਟ ਖੋਲ ਦਿੱਤਾ, ਅਮਰੀਕਾ ਨੇ ਉਤਾਰੇ ਫੌਜੀ
ਕਾਬੁਲ ਏਅਰਪੋਰਟ ਖੋਲ ਦਿੱਤਾ, ਅਮਰੀਕਾ ਨੇ ਉਤਾਰੇ ਫੌਜੀ

ਤੁਹਾਨੂੰ ਦੱਸਦੇਈਏ ਕਿ ਪਿਛਲੇ ਦਿਨਾਂ ਵਿਚ ਕਾਬੁਲ ਹਵਾਈ ਅੱਡੇ ਉਤੇ 10 ਲੋਕ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋ ਚੁੱਕੇ ਸਨ। ਅਫ਼ਗਾਨ ਲੋਕ ਦੇਸ਼ ਛੱਡ ਕੇ ਭੱਜਣ ਲਈ ਉਡਾਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਨ।

ਐਤਵਾਰ ਨੂੰ ਇਸ ਅੱਤਵਾਦੀ ਸਮੂਹ ਨੇ ਕਾਬੁਲ ਉੱਤੇ ਕਬਜ਼ਾ ਕਰ ਲਿਆ। ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸ਼ਾਸਨ ਤੋਂ ਡਰਦੇ ਹੋਏ, ਜੰਗ ਤੋਂ ਪ੍ਰਭਾਵਿਤ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਸੈਂਕੜੇ ਲੋਕ ਸੋਮਵਾਰ ਨੂੰ ਕਾਬੁਲ ਹਵਾਈ ਅੱਡੇ 'ਤੇ ਇਕੱਠੇ ਹੋਏ। ਜਿੱਥੇ ਹਫੜਾ-ਦਫੜੀ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਹਵਾਈ ਅੱਡੇ 'ਤੇ ਉਡਾਣਾਂ ਦੀ ਉਪਲਬਧਤਾ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਸੀ।

ਅਮਰੀਕਾ ਦੀ ਹਮਾਇਤ ਵਾਲੀ ਅਫਗਾਨ ਸਰਕਾਰ ਭੰਗ ਹੋਣ ਅਤੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਜਾਣ ਤੋਂ ਬਾਅਦ ਤਾਲਿਬਾਨ ਲੜਾਕਿਆਂ ਨੇ ਐਤਵਾਰ ਨੂੰ ਕਾਬੁਲ ਵਿੱਚ ਦਾਖਲ ਹੋ ਕੇ ਦੋ ਦਹਾਕਿਆਂ ਤੋਂ ਚੱਲੀ ਮੁਹਿੰਮ ਨੂੰ ਸਮਾਪਤ ਕਰ ਦਿੱਤਾ। ਜਿਸ ਨੂੰ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਨੇ ਯੁੱਧ ਗ੍ਰਸਤ ਦੇਸ਼ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਸੀ।

ਅਫਗਾਨ ਸਰਕਾਰ (Afghan Government) ਡਿੱਗਣ ਤੋਂ ਬਾਅਦ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਭੱਜ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਅਤੇ ਉਸਦੇ ਸਹਿਯੋਗੀ ਦੇਸ਼ ਅਫਗਾਨਿਸਤਾਨ ਵਿਚ ਸ਼ਾਂਤੀ ਬਣਾਉਣ ਲਈ ਕੋਸ਼ਿਸ਼ ਕਰ ਰਹੇ ਹਨ।

ਅਫਗਾਨ ਦੀ ਅਸਵਾਕਾ ਸਮਾਚਾਰ ਏਜੰਸੀ ਨੇ ਇਕ ਪੋਸਟ ਨੂੰ ਟਵੀਟ ਕੀਤਾ ਸੀ। ਜਿਸ ਵਿਚ ਕਾਬੁਲ ਹਵਾਈ ਅੱਡੇ ਤੋਂ ਜਹਾਜ ਨੇ ਉਡਾਨ ਭਰੀ ਤਾਂ ਜਹਾਜ਼ ਦੇ ਟਾਇਰ ਨਾਲ ਲਮਕੇ ਲੋਕ ਹੇਠਾ ਡਿੱਗ ਗਏ ਸਨ। ਵੀਡੀਓ ਵਿਚ ਲੋਕ ਜਹਾਜ਼ ਉਤੇ ਚੜਨ ਲਈ ਭੀੜ ਸੀ।

ਟੀਵੀ ਚੈਨਲਾਂ ਉਤੇ ਪ੍ਰਸਾਰਿਤ ਅਤੇ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਗਈ ਵੀਡੀਓ ਵਿਚ ਇਹ ਵੇਖਿਆ ਜਾ ਸਕਦਾ ਹੈ ਕਿ ਕਾਬੁਲ ਹਵਾਈ ਅੱਡੇ ਦੇ ਪ੍ਰਵੇਸ਼ ਦੁਆਰਾ ਅਤੇ ਹਵਾਈ ਅੱਡੇ ਦੇ ਅੰਦਰ ਵੀ ਲੋਕਾਂ ਦੀ ਜਬਰਦਸਤ ਭੀੜ ਸੀ।ਇੱਥੇ ਐਤਵਾਰ ਰਾਤ ਅਤੇ ਸੋਮਵਾਰ ਸਵੇਰੇ ਜਹਾਜ਼ ਵਿਚ ਸਵਾਰ ਹੋਣ ਦੀ ਕੋਸ਼ਿਸ਼ ਕਰਦੇ ਹੋਏ ਵਿਖਾਈ ਦੇ ਰਹੇ ਸਨ।

ਇਹ ਵੀ ਪੜੋ:ਅਸ਼ਰਫ ਗਨੀ ਦੇ ਭੱਜਣ ਤੋਂ ਪਹਿਲਾਂ ਇਹ ਵੀਡੀਓ ਕਿਉਂ ਹੋ ਰਿਹਾ ਵਾਇਰਲ ?

ETV Bharat Logo

Copyright © 2024 Ushodaya Enterprises Pvt. Ltd., All Rights Reserved.