ETV Bharat / international

'ਭਾਰਤ ਦੇ ਅੜਿੱਕਿਆਂ ਦੇ ਬਾਵਜੂਦ ਸਮੇਂ ਉੱਤੇ ਪੂਰਾ ਕੀਤਾ ਕਰਤਾਰਪੁਰ ਲਾਂਘੇ ਦਾ ਕੰਮ' - ਪੰਜਾਬ ਪ੍ਰਾਂਤ ਦੇ ਗਵਰਨਰ ਚੌਧਰੀ ਸਰਵਰ

ਪਾਕਿਸਤਾਨ ਵਿੱਚ ਪੰਜਾਬ ਪ੍ਰਾਂਤ ਦੇ ਗਵਰਨਰ ਚੌਧਰੀ ਸਰਵਰ ਦਾ ਕਹਿਣਾ ਹੈ ਕਿ ਭਾਰਤ ਦੇ ਅੜਿੱਕਿਆਂ ਦੇ ਬਾਵਜੂਦ ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦਾ ਕੰਮ ਸਮੇਂ ਉੱਤੇ ਪੂਰਾ ਕਰ ਲਿਆ ਹੈ।

ਫ਼ੋਟੋ।
author img

By

Published : Nov 5, 2019, 7:49 PM IST

ਨਵੀਂ ਦਿੱਲੀ: ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਸੋਨੇ ਦੀ ਪਾਲਕੀ ਸਥਾਪਤ ਕਰਨ ਤੋਂ ਬਾਅਦ ਪੰਜਾਬ ਪ੍ਰਾਂਤ ਦੇ ਗਵਰਨਰ ਚੌਧਰੀ ਸਰਵਰ ਨੇ ਕਿਹਾ ਕਿ ਭਾਰਤ ਦੇ ਅੜਿੱਕਿਆਂ ਦੇ ਬਾਵਜੂਦ ਕਰਤਾਰਪੁਰ ਲਾਂਘੇ ਦਾ ਕੰਮ ਪਾਕਿਸਤਾਨ ਨੇ ਸਮੇਂ ਉੱਤੇ ਪੂਰਾ ਕੀਤਾ।

ਧਾਰਮਿਕ ਮਾਮਲਿਆਂ ਦੇ ਮੰਤਰੀ ਸਈਦਉਲ ਹਸਨ ਸ਼ਾਹ ਬੁਖਾਰੀ ਨਾਲ ਵੱਖ ਵੱਖ ਵਿਵਸਥਾਵਾਂ ਅਤੇ ਸਹੂਲਤਾਂ ਦੀ ਸਮੀਖਿਆ ਕਰਨ ਲਈ ਸਾਈਟ ਦੇ ਦੌਰੇ ਉੱਤੇ ਆਏ ਗਵਰਨਰ ਸਰਵਰ ਨੇ ਸੋਮਵਾਰ ਨੂੰ ਇਹ ਗੱਲ ਕਹੀ।

ਪਾਕਿਸਤਾਨੀ ਅਖਬਾਰ ਮੁਤਾਬਕ, ਰਾਜਪਾਲ ਨੇ ਕਿਹਾ ਕਿ ਦੇਸ਼ ਅਤੇ ਦੁਨੀਆ ਦੇ ਸਿੱਖ ਧਰਮ ਦੇ ਪੈਰੋਕਾਰ ਸਮੇਂ ਉੱਤੇ ਲਾਂਘੇ ਦਾ ਕੰਮ ਪੂਰਾ ਕਰਨ ਉੱਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰ ਰਹੇ ਹਨ। ਪਾਕਿਸਤਾਨ ਦੇ ਸਪੱਸ਼ਟ ਰੁਖ ਕਾਰਨ ਭਾਰਤ ਨੇ ਵੀ ਇਸ ਪ੍ਰਾਜੈਕਟ ਦਾ ਆਪਣਾ ਹਿੱਸਾ ਪੂਰਾ ਕਰ ਲਿਆ ਹੈ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਦਰਬਾਰ ਸਾਹਿਬ ਪਾਕਿਸਤਾਨ ਸਰਕਾਰ ਵੱਲੋਂ ਵਿਸ਼ਵ ਭਰ ਦੇ ਸਿੱਖ ਧਰਮ ਦੇ ਲੋਕਾਂ ਨੂੰ ਇੱਕ ਤੋਹਫ਼ਾ ਹੈ। ਰਾਜਪਾਲ ਚੌਧਰੀ ਸਰਵਰ ਨੇ ਕਿਹਾ, "ਪ੍ਰਧਾਨ ਮੰਤਰੀ ਇਮਰਾਨ ਖਾਨ ਦੁਆਰਾ 9 ਨਵੰਬਰ ਨੂੰ ਲਾਂਘੇ ਦੇ ਉਦਘਾਟਨ ਤੋਂ ਬਾਅਦ ਸਿਰਫ ਭਾਰਤ ਤੋਂ ਲਗਭਗ ਪੰਜ ਹਜ਼ਾਰ ਸਿੱਖ ਸ਼ਰਧਾਲੂ ਇਥੇ ਹਰ ਰੋਜ਼ ਮੱਥਾ ਟੇਕ ਸਕਣਗੇ।"

ਉਨ੍ਹਾਂ ਉਮੀਦ ਜਤਾਈ ਕਿ ਕਰਤਾਰਪੁਰ ਲਾਂਘੇ ਰਾਹੀਂ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਸੁਧਰਨਗੇ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਾਜਪਾਲ ਤੱਕ ਪਹੁੰਚਣ ਉੱਤੇ ਸਿੱਖ ਸ਼ਰਧਾਲੂਆਂ ਲਈ ਕੀਤੇ ਗਏ ਵੱਖ-ਵੱਖ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।

ਇੱਕ ਅਖਬਾਰ ਮੁਤਾਬਕ ਰਾਜਪਾਲ ਨੇ ਹੋਰ ਸਹੂਲਤਾਂ ਦੇ ਨਾਲ-ਨਾਲ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਹੋਰ ਸਹੂਲਤਾਂ ਤੋਂ ਇਲਾਵਾ ਸ਼ਟਲ ਬੱਸ ਸੇਵਾ ਦਾ ਵੀ ਮੁਆਇਨਾ ਕੀਤਾ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.