ETV Bharat / international

ਕੋਰੋਨਾ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਉੱਤੇ ਦਿੱਤੀ ਦਸਤਕ - world's highest peak

ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ।ਹੁਣ ਸ਼ਾਇਦ ਹੀ ਦੁਨੀਆਂ ਦੀ ਕੋਈ ਜਗ੍ਹਾ ਹੋਵੇ ਜਿੱਥੇ ਕੋਰੋਨਾ ਵਾਇਰਸ ਦਾ ਸੰਕਰਮਣ ਨਾ ਪਹੁੰਚਿਆ ਹੋਵੇ।ਤੁਸੀ ਅੰਦਾਜ਼ਾ ਲਗਾ ਸਕਦੇ ਹੋ ਕਿ ਵਿਸ਼ਵ ਦੀ ਉੱਚੀ ਚੋਟੀ ਮਾਊਂਟ ਐਵਰੈਸਟ ਉੱਤੇ ਵੀ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ।ਨੇਪਾਲ ਵਿਚ ਮਾਊਂਟ ਐਵਰੈਸਟ ਦੇ ਆਧਾਰ ਕੈਂਪ ਵਿਚ ਰੁੱਕੇ ਇਕ ਪਰਬਤਾਰੋਹੀ ਅਰਲੈਂਡ ਨੇਸ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ।ਉਸ ਨੂੰ ਹੈਲੀਕਾਪਟਰ ਨਾਲ ਕਾਠਮੰਡੂ ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ ਹੈ।

ਕੋਰੋਨਾ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਉੱਤੇ ਦਿੱਤੀ ਦਸਤਕ

author img

By

Published : Apr 24, 2021, 12:11 PM IST

ਕਾਠਮੰਡੂ: ਕੋਰੋਨਾ ਵਾਇਰਸ ਸੰਕਰਮਣ ਵਿਸ਼ਵ ਭਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਉੱਤੇ ਵੀ ਪਹੁੰਚ ਗਿਆ ਹੈ। ਨੇਪਾਲ ਵਿਚ ਮਾਊਂਟ ਐਵਰੈਸਟ ਦੇ ਆਧਾਰ ਕੈਂਪ ਵਿਚ ਰੁੱਕੇ ਇਕ ਪਰਬਤਾਰੋਹੀ ਅਰਲੈਂਡ ਨੇਸ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ।ਉਸ ਨੂੰ ਹੈਲੀਕਾਪਟਰ ਨਾਲ ਕਾਠਮੰਡੂ ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ ਹੈ।

ਪਰਬਤਾਰੋਹੀ ਅਰਲੈਂਡ ਨੇਸ ਨੇ ਸ਼ੁੱਕਰਵਾਰ ਨੂੰ ਦੱਸਿਆ ਹੈ ਕਿ 15 ਅਪ੍ਰੈਲ ਨੂੰ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ। ਉਸਦੇ ਬਾਅਦ ਵੀਰਵਾਰ ਨੂੰ ਹੋਈ ਜਾਂਚ ਵਿਚ ਉਸਦੀ ਰਿਪੋਰਟ ਨਿਗੇਟਿਵ ਆਈ ਹੈ ਅਤੇ ਉਹ ਫਿਲਹਾਲ ਨੇਪਾਲ ਦੇ ਇਕ ਸਥਾਨਕ ਪਰਿਵਾਰ ਦੇ ਨਾਲ ਰਹਿ ਰਹੇ ਹਨ।

ਇਸ ਨੂੰ ਲੈ ਕੇ ਤਜ਼ਰਬੇਕਾਰ ਗਾਈਡ ਆਸਟ੍ਰੀਅਨ ਲੁਕਾਸ ਫਰਨਬੈਸ਼ ਨੇ ਕਿਹਾ ਹੈ ਕਿ ਜੇਕਰ ਸਾਰਿਆਂ ਦੀ ਜਾਂਚ ਕਰਕੇ ਠੋਸ ਕਦਮ ਨਹੀਂ ਚੁੱਕੇ ਗਏ ਤਾਂ ਕੈਂਪ ਵਿਚ ਮੌਜੂਦ ਹਜ਼ਾਰਾਂ ਪਹਾੜੀ ਯਾਤਰੀਆਂ, ਗਾਈਡ ਅਤੇ ਸਹਾਇਕਾਂ ਆਦਿ ਵਿਚ ਵਾਇਰਸ ਫੈਲ ਸਕਦਾ ਹੈ।ਉਹਨਾਂ ਨੇ ਕਿਹਾ ਹੈ ਕਿ ਵਾਇਰਸ ਫੈਲਣ ਕਾਰਨ ਪਹਾੜੀ ਯਾਤਰਾ ਨੂੰ ਮਈ ਤੋਂ ਪਹਿਲਾਂ ਹੀ ਖਤਮ ਕੀਤਾ ਜਾ ਸਕਦਾ ਹੈ।

ਉਹਨਾਂ ਨੇ ਕਿਹਾ ਹੈ ਕਿ ਫਿਲਹਾਲ ਐਮਰਜੈਂਸੀ ਸਥਿਤੀ ਵਿਚ ਬੈਸਿਕ ਕੈਂਪ ਵਿਚ ਵੱਡੇ ਪੈਮਾਨੇ ਉੱਤੇ ਜਾਂਚ ਕਰਨੀ ਚਾਹੀਦੀ ਹੈ।ਕੋਰੋਨਾ ਦੀ ਜਾਂਚ ਕਰਕੇ ਸਾਰੀਆਂ ਟੀਮਾਂ ਨੂੰ ਵੱਖ-ਵੱਖ ਰੱਖਣਾ ਚਾਹੀਦਾ ਹੈ।ਉਹਨਾਂ ਵਿਚ ਕਿਸੇ ਪ੍ਰਕਾਰ ਦਾ ਕੋਈ ਸੰਪਰਕ ਨਹੀਂ ਹੋਣਾ ਚਾਹੀਦਾ ਹੈ।ਇਸ ਨੂੰ ਜਲਦੀ ਕਰਨ ਦੀ ਜਰੂਰ ਹੈ ਨਹੀਂ ਤਾਂ ਬਹੁਤ ਦੇਰੀ ਹੋ ਜਾਵੇਗੀ।ਨੇਪਾਲ ਨੇ ਇਸ ਸਾਲ ਪਹਾੜ ਚੜ੍ਹਨ ਲਈ 337 ਪਰਮਿਟ ਜਾਰੀ ਕੀਤੇ ਹਨ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਈਰਸ ਦਾ ਕਹਿਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਹੁਣ ਕੋਰੋਨਾ ਨੇ ਮਾਊਂਟ ਐਵਰੈਸਟ ਦੀ ਚੋਟੀ ਉੱਤੇ ਵੀ ਦਸਤਕ ਦੇ ਦਿੱਤੀ ਹੈ।ਕੈਂਪ ਵਿਚ ਸਥਿਤ ਸਾਰੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰੱਖਿਆ ਜਾਵੇਗਾ।

ਇਹ ਵੀ ਪੜੋ:ਅੱਜ ਪ੍ਰਧਾਨ ਮੰਤਰੀ ਸਵਾਮੀਤਵ ਯੋਜਨਾ ਤਹਿਤ ਈ-ਪ੍ਰਾਪਰਟੀ ਕਾਰਡਾਂ ਨੂੰ ਵੰਡਣ ਦੀ ਕਰਨਗੇ ਸ਼ੁਰੂਆਤ

ETV Bharat Logo

Copyright © 2025 Ushodaya Enterprises Pvt. Ltd., All Rights Reserved.