ਜਿਨੀਵਾ: ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੈ। ਇਸ ਵਾਇਰਸ ਤੋਂ ਛੁੱਟਕਾਰਾ ਪਾਉਣ ਲਈ ਵਿਸ਼ਵ ਭਰ 'ਚ ਟੀਕਾ ਬਣਾਉਣ ਲਈ ਖੋਜ ਕਾਰਜ ਜਾਰੀ ਹਨ। ਸਰਕਾਰਾਂ ਅਤੇ ਆਮ ਲੋਕਾਂ ਨੂੰ ਆਸ ਹੈ ਕਿ ਕੋਰੋਨਾ ਵਾਇਰਸ ਦਾ ਟੀਕਾ ਮਿਲਣ ਤੋਂ ਬਾਅਦ ਇਸ ਬਿਮਾਰੀ ਤੋਂ ਛੁੱਟਕਾਰਾ ਮਿਲ ਜਾਵੇਗਾ।ਇਸੇ ਵਿਚਕਾਰ ਵਿਸ਼ਵ ਸਿਹਤ ਸੰਗਠਨ ਦਾ ਇੱਕ ਅਹਿਮ ਬਿਆਨ ਆਇਆ ਹੈ, ਜਿਸ ਨੇ ਇਸ ਆਸ ਨੂੰ ਕੁਝ ਮੱਧਮ ਕਰ ਦਿੱਤਾ ਹੈ।
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਅਧਾਨੋਮ ਘੇਬ੍ਰੀਏਸਿਸ ਨੇ ਚਿਤਾਵਨੀ ਦਿੱਤੀ ਹੈ ਕਿ ਟੀਕੇ ਲੱਗਣ ਤੋਂ ਬਾਅਦ ਵੀ ਇਸ ਮਹਾਂਮਾਰੀ ਨੂੰ ਰੋਕ ਨਹੀਂ ਸਕਦੇ। ਟੇਡ੍ਰੋਸ ਨੇ ਸੋਮਵਾਰ ਨੂੰ ਕਿਹਾ ਕਿ ਟੀਕਾ ਆਉਣ ਤੋਂ ਬਾਅਦ ਉਹ ਸਾਡੇ ਕੋਲ ਹੋਰ ਮਾਧਿਅਮਾਂ ਨੂੰ ਮਜ਼ਬੂਤ ਕਰੇਗੀ ਪਰ ਉਨ੍ਹਾਂ ਨੂੰ ਤਬਦੀਲ ਨਹੀਂ ਕਰ ਸਕੇਗੀ। ਡਬਲਯੂਐਚਓ ਦੇ ਡਾਇਰੈਕਟਰ-ਜਨਰਲ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਵੈਕਸੀਨ ਆਪਣੇ ਆਪ ਮਹਾਂਮਾਰੀ ਨੂੰ ਨਹੀਂ ਰੋਕ ਸਕੇਗੀ।
ਇਸੇ ਨਾਲ ਹੀ ਟੇਡ੍ਰੋਸ ਨੇ ਇਹ ਵੀ ਕਿਹਾ ਕਿ ਵੈਕਸਿਨ ਪਹੁੰਚਣ ਦੇ ਸ਼ੁਰੂਆਤੀ ਦਿਨਾਂ ਵਿੱਚ ਇਸ ਦੀ ਸਪਲਾਈ ਨੂੰ ਨਿਯੰਤਰਿਤ ਕਰੇਗਾ ਅਤੇ ਸਿਹਤ ਕਰਮਚਾਰੀ, ਬੁੱਢਿਆਂ ਅਤੇ ਹੋਰ ਲੋਕ ਜੋ ਉੱਚ ਜੋਖਮ ਸ਼੍ਰੇਣੀ ਵਿੱਚ ਆਉਂਦੇ ਹਨ ਉਨ੍ਹਾਂ ਨੂੰ ਵੈਕਸਿਨ ਪਹੁੰਚਾਉਣ ਦੀ ਪਹਿਲ ਹੋਵੇਗੀ। ਇਸ ਤੋਂ ਬਾਅਦ ਇਹ ਉਮੀਦ ਕੀਤੀ ਜਾਂਦੀ ਹੈ ਕਿ ਮੌਤਾਂ ਦੀ ਗਿਣਤੀ ਘੱਟ ਜਾਵੇਗੀ ਅਤੇ ਸਿਹਤ ਪ੍ਰਣਾਲੀ ਨੂੰ ਮਜਬੂਤ ਕਰਨ ਵਿੱਚ ਮਦਦ ਮਿਲੇਗੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਚੇਤਾਵਨੀ ਵੀ ਦਿੱਤੀ ਕਿ ਇਸ ਦੇ ਬਾਵਜੂਦ ਕੋਰੋਨਾ ਵਾਇਰਸ ਫੈਲਣ ਲਈ ਬਹੁਤ ਅਨੁਕੂਲ ਵਾਤਾਵਰਣ ਹੋਵੇਗਾ। ਸਵਿਰਲਾਂਸ ਨੂੰ ਜਾਰੀ ਰੱਹਿਣਾ ਪਏਗਾ, ਲੋਕਾਂ ਨੂੰ ਨਿਰੰਤਰ ਟੈਸਟ ਕਰਵਾਉਣੇ ਪੈਣਗੇ। ਉਨ੍ਹਾਂ ਨੂੰ ਆਈਸੋਲੇਸ਼ਨ ਅਤੇ ਦੇਖਭਾਲ ਦੀ ਜ਼ਰੂਰਤ ਹੋਏਗੀ। ਕਾਂਟੇਕਟ ਟ੍ਰੇਸਿੰਗ ਦੀ ਜ਼ਰੂਰਤ ਵੀ ਪਹਿਲਾਂ ਵਾਂਗ ਰਹੇਗੀ। ਵਿਅਕਤੀਗਤ ਪੱਧਰ 'ਤੇ ਲੋਕਾਂ ਨੂੰ ਪਹਿਲਾਂ ਵਾਂਗ ਸੰਭਾਲ ਕਰਨਾ ਜਾਰੀ ਰੱਖਣਾ ਹੋਵੇਗਾ।