ਨਵੀਂ ਦਿੱਲੀ : ਅਮਰੀਕਾ ਨੇ ਰਾਸ਼ਟਰਪਤੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਸੁਪਰ ਕੰਪਿਉਟਿੰਗ ਖੇਤਰ ਵਿੱਚ ਕੰਮ ਕਰਨ ਵਾਲਿਆਂ 5 ਚੀਨੀ ਕੰਪਨੀਆਂ ਦੇ ਸਮੂਹਾਂ ਨੂੰ ਕਾਲੀ-ਸੂਚੀ ਵਿੱਚ ਪਾ ਦਿੱਤਾ ਹੈ।
ਅਮਰੀਕਾ ਦੇ ਵਪਾਰਕ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਕਾਰਵਾਈ ਕੀਤੀ। ਅਮਰੀਕਾ ਦੇ ਵਪਾਰਕ ਵਿਭਾਗ ਦੇ ਇਸ ਕਦਮ ਨਾਲ ਅਗਲੇ ਹਫ਼ਤੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸ ਦੇ ਚੀਨੀ ਹਮ-ਰੁਤਬਾ ਸ਼ੀ ਚਿੰਨਫ਼ਿੰਗ ਨਾਲ ਹੋਣ ਵਾਲੀ ਗੱਲਬਾਤ ਲਈ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ। ਅਮਰੀਕਾ ਅਤੇ ਚੀਨ ਵਿਸ਼ਵ ਦੀਆਂ ਦੋ ਵੱਡੀਆਂ ਅਰਥ-ਵਿਵਸਾਥਾਂ ਵਪਾਰ ਵਿਵਾਦਾਂ ਤੋਂ ਗੁਜ਼ਰ ਰਹੀ ਹੈ। ਵਿਵਾਦ ਨੂੰ ਸੁਲਝਾਉਣ ਲਈ ਦੋਵਾਂ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਹੋ ਰਹੀ ਹੈ।
ਇੰਨ੍ਹਾਂ 5 ਕੰਪਨੀਆਂ ਵਿੱਚ ਸੁਪਰ ਕੰਪਿਉਟਰ ਬਣਾਉਣ ਵਾਲੀ ਸੁਗੋਨ ਵੀ ਸ਼ਾਮਲ ਹੈ। ਇਹ ਮੁੱਖ ਤੌਰ 'ਤੇ ਅਮਰੀਕਾ ਦੀ ਇੰਟੇਲ, ਐਨਵੀਡਿਆ ਅਤੇ ਐਡਵਾਂਸ ਮਾਇਕਰੋ ਡਿਵਾਇਸਾਂ ਵਰਗੀਆਂ ਕੰਪਨੀਆਂ ਦੇ ਉਪਕਰਣਾਂ ਦੀ ਸਪਲਾਈ 'ਤੇ ਨਿਰਭਰ ਕਰਦੀ ਹੈ।
ਇਹ ਵੀ ਪੜ੍ਹੋ : 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਵੱਲੋਂ ਕੀਤਾ ਗਿਆ ਵੱਡਾ ਐਲਾਨ
ਨਾਲ ਹੀ ਸੁਗੋਨ ਦੀਆਂ ਤਿੰਨ ਸਾਥੀ ਕੰਪਨੀਆਂ ਨੂੰ ਵੀ ਕਾਲੀ ਸੂਚੀ ਵਿੱਚ ਪਾਇਆ ਹੈ। ਇਸ ਤੋਂ ਇਲਾਵਾ ਵੁਕਸੀ ਜਿਆਂਗਨਨ ਇੰਸਟੀਚਿਉਟ ਆਫ਼ ਕੰਪਿਉਟਿੰਗ ਤਕਨਾਲੋਜੀ ਨੂੰ ਵੀ ਇਸ ਸੂਚੀ ਵਿੱਚ ਪਾਇਆ ਹੈ।