ਵਾਸ਼ਿੰਗਟਨ: ਸੰਸਦ ਮੈਂਬਰ ਗ੍ਰੇਗਰੀ ਮੀਕਸ ਜੋ ਕਿ ਅਮਰੀਕਾ ਵਿੱਚ ਸਦਨ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਅਗਲੇ ਮੁਖੀ ਬਣਨ ਜਾ ਰਹੇ ਹਨ, ਭਾਰਤ ਨਾਲ ਮਜ਼ਬੂਤ ਸਬੰਧਾਂ ਦੇ ਹੱਕ ਵਿੱਚ ਹਨ।
ਬੁੱਧਵਾਰ ਨੂੰ ਪ੍ਰਮੁੱਖ ਭਾਰਤੀ-ਅਮਰੀਕੀਆਂ ਦੇ ਸਮੂਹ ਨਾਲ ਡਿਜੀਟਲ ਗੱਲਬਾਤ ਕਰਦਿਆਂ ਮੀਕਸ ਨੇ ਕਿਹਾ ਕਿ ਮਜ਼ਬੂਤ ਰਿਸ਼ਤੇ ਲਈ ਭਾਰਤ ਵਰਗੇ ਦੋਸਤਾਂ ਨਾਲ ਕੰਮ ਕਰਨਾ ਜਾਰੀ ਰੱਖਣਾ ਮਹੱਤਵਪੂਰਨ ਹੈ। ਇਸ ਮੀਟਿੰਗ ਵਿੱਚ ਸੰਸਦ ਮੈਂਬਰ ਰਾਜਾ ਕ੍ਰਿਸ਼ਣਮੂਰਤੀ ਵੀ ਮੌਜੂਦ ਸਨ।
ਡੈਮੋਕਰੇਟਿਕ ਸੰਸਦ ਮੈਂਬਰ ਮੀਕਸ (67) ਨੂੰ ਵੀਰਵਾਰ ਨੂੰ ਸਦਨ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦਾ ਚੇਅਰਮੈਨ ਚੁਣਿਆ ਜਾਣਾ ਹੈ। ਇਸ ਕਮੇਟੀ ਦਾ ਅਧਿਕਾਰ ਖੇਤਰ ਵਿੱਚ ਅਮਰੀਕੀ ਵਿਦੇਸ਼ੀ ਮਾਮਲਿਆਂ ਨਾਲ ਸਬੰਧਤ ਬਿੱਲ ਤੇ ਜਾਂਚ ਆਉਂਦੀ ਹੈ।
ਮੀਕਸ ਨੇ ਕਿਹਾ ਕਿ ਉਹ ਮੁੜ ਤੋਂ ਭਾਰਤ ਜਾਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਪਿਛਲੇ ਸਾਲ ਆਪਣੀ ਵੱਡੀ ਧੀ ਨਾਲ ਆਪਣੀ ਭਾਰਤ ਫੇਰੀ ਨੂੰ ਯਾਦ ਕੀਤਾ।
ਉਸਨੇ ਦੇਸ਼ ਵਿੱਚ ਭਾਰਤੀ-ਅਮਰੀਕੀਆਂ ਦੇ ਯੋਗਦਾਨ ਅਤੇ ਦੋਵਾਂ ਲੋਕਤੰਤਰਾਂ ਦਰਮਿਆਨ ਸਬੰਧ ਮਜ਼ਬੂਤ ਕਰਨ ਲਈ ਉਨ੍ਹਾਂ ਵੱਲੋਂ ਨਿਭਾਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ।
ਮੀਕਸ ਨੇ ਕਿਹਾ ਕਿ ਉਹ ਦੱਖਣੀ ਅਫਰੀਕਾ ਵਿੱਚ ਬਹੁਪੱਖੀਵਾਦ ਨੂੰ ਰੂਪ ਦੇਣ ਵਿੱਚ ਮਹਾਤਮਾ ਗਾਂਧੀ ਵੱਲੋਂ ਨਿਭਾਈ ਭੂਮਿਕਾ ਅਤੇ ਉਸ ਉੱਤੇ ਉਸ ਦੇ ਪ੍ਰਭਾਵ ਅਤੇ ਉਸ ਦੇ ਰੋਲ ਮਾਡਲ ਮਾਰਟਿਨ ਲੂਥਰ ਕਿੰਗ ਤੋਂ ਬਹੁਤ ਪ੍ਰਭਾਵਿਤ ਹੈ।
ਇਸ ਬੈਠਕ ਵਿੱਚ ਕਈ ਲੋਕ ਮੌਜੂਦ ਸਨ, ਜਿਨ੍ਹਾਂ ਵਿੱਚ ਅਮਰੀਕੀ ਭਾਰਤ ਸੁਰੱਖਿਆ ਪਰਿਸ਼ਦ ਦੇ ਪ੍ਰਧਾਨ ਰਮੇਸ਼ ਕਪੂਰ, ਅਮਰੀਕੀ ਯਹੂਦੀ ਭਾਈਚਾਰੇ ਦੇ ਨੁਮਾਇੰਦੇ ਨਿਸਿਮ ਰੁਬੇਨ ਅਤੇ ਪ੍ਰਮੁੱਖ ਭਾਰਤੀ ਅਮਰੀਕੀ ਡਾਕਟਰ ਭਾਰਤ ਬਰਾਈ ਸ਼ਾਮਲ ਸਨ।