ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਕੋਵਿਡ-19 ਕਾਰਨ ਕਾਰੋਬਾਰਾਂ 'ਚ ਲੱਗੇ ਕਰਮਚਾਰੀਆਂ ਲਈ ਸਰਕਾਰ ਵੱਲੋਂ ਤਨਖ਼ਾਹ ਸਬਸਿਡੀ ਦਾ ਪ੍ਰੋਗਰਾਮ ਅਗਸਤ ਦੇ ਅੰਤ ਤੱਕ ਚੱਲੇਗਾ।
ਸਿਨਹੁਆ ਨਿਊਜ਼ ਏਜੰਸੀ ਦੀ ਖਬਰ ਮੁਤਾਬਕ ਟਰੂਡੋ ਨੇ ਸ਼ੁੱਕਰਵਾਰ ਨੂੰ ਓਟਾਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਸ ਐਲਾਨ 'ਤੇ ਭਰੋਸਾ ਕਰਨ ਅਤੇ ਜੇਕਰ ਤੁਸੀਂ ਆਪਣੇ ਕੰਮ ਮੁੜ ਤੋਂ ਚਲਾਉਣਾ ਚਾਹੁੰਦੇ ਹੋਂ ਤਾਂ ਆਪਣੇ ਕਾਮਿਆਂ ਨੂੰ ਵਾਪਿਸ ਲਿਆ ਕੇ ਕੰਮ ਸ਼ੁਰੂ ਕਰੋ।
ਇਹ ਸਬਸਿਡੀ ਕਾਰੋਬਾਰੀਆਂ ਨੂੰ ਉਤਸ਼ਾਹਤ ਕਰਨ ਲਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਪਣੇ ਕਾਮਿਆਂ ਨੂੰ ਤਨਖਾਹਾਂ ਦੇ ਸਕਣ। ਇਸ ਦੀ ਸ਼ੁਰੂਆਤ ਵਿੱਚ 73 ਬਿਲੀਅਨ ਕੈਨੇਡੀਅਨ ਡਾਲਰ (ਲਗਭਗ 52 ਬਿਲੀਅਨ ਅਮਰੀਕੀ ਡਾਲਰ) ਦੀ ਲਾਗਤ ਆਵੇਗੀ।
ਇਹ ਵੀ ਪੜ੍ਹੋ: ਟਰੰਪ ਨੇ ਕੋਵਿਡ -19 ਵੈਕਸੀਨ ਬਣਾਉਣ ਦੀ ਦੌੜ 'ਚ ਭਾਰਤ ਦੇ ‘ਮਹਾਨ ਵਿਗਿਆਨੀਆਂ’ ਦਾ ਕੀਤਾ ਸਨਮਾਨ
ਕਥਿਤ ਤੌਰ 'ਤੇ ਹੁਣ ਤੱਕ 3.4 ਅਰਬ ਕੈਨੇਡੀਅਨ ਡਾਲਰ 120,000 ਤੋਂ ਵੱਧ ਕੰਪਨੀਆਂ ਵੱਲੋਂ ਤਨਖ਼ਾਹ ਸਬਸਿਡੀ' ਤੇ ਖ਼ਰਚ ਕੀਤੇ ਗਏ ਹਨ। ਟਰੂਡੋ ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਮੈਡੀਕਲ ਖੋਜਕਰਤਾਵਾਂ ਨੂੰ 450 ਮਿਲੀਅਨ ਕੈਨੇਡੀਅਨ ਡਾਲਰ ਦੀ ਆਰਜ਼ੀ ਤਨਖ਼ਾਹ ਸਹਾਇਤਾ ਵਜੋਂ ਮੁਹੱਈਆ ਕਰਵਾਏਗੀ। ਇਹ ਪੈਸਾ ਮਹਾਂਮਾਰੀ ਨਾਲ ਪ੍ਰਭਾਵਿਤ ਹੋਈਆਂ ਯੂਨੀਵਰਸਿਟੀਆਂ ਅਤੇ ਮਾਨਤਾ ਪ੍ਰਾਪਤ ਖੋਜ ਸੰਸਥਾਵਾਂ ਨੂੰ ਜਾਵੇਗਾ।