ETV Bharat / international

ਅਗਾਉਂ ਚੋਣਾਂ ਕਰਵਾ ਕੇ ਵੀ ਟਰੁਡੋ ਪਹਿਲਾਂ ਵਾਲੀ ਸਥਿਤੀ ‘ਚ ਰਹੇ

ਕੈਨੇਡੀਅਨ ਪ੍ਰਧਾਨ ਮੰਤਰੀ (Canadian PM) ਜਸਟਿਨ ਟੁਰਡੋ (Justin Trudeau) ਵੱਲੋਂ ਅਗਾਉਂ ਚੋਣਾਂ ਕਰਵਾਉਣਾ ਕੋਈ ਬਹੁਤਾ ਵਧੀਆ ਸੌਦਾ ਸਾਬਤ ਨਹੀਂ ਹੋਇਆ। ਹਾਊਸ ਆਫ ਕਾਮਨ (House of Common) ਲਈ ਹੋਈਆਂ ਚੋਣਾਂ (Canadian Election) ਵਿੱਚ ਅਜੇ ਤੱਕ ਦੇ ਰੁਝਾਨਾਂ ਮੁਤਾਬਕ ਉਨ੍ਹਾਂ ਦੀ ਲਿਬਰਲ ਪਾਰਟੀ (Liberal Party) ਜਾਦੂਈ ਅੰਕੜੇ ਤੱਕ ਨਹੀਂ ਪੁੱਜ ਸਕੀ ਪਰ ਇਸ ਸਥਿਤੀ ਵਿੱਚ ਜਰੂਰ ਆ ਗਈ ਕਿ ਉਨ੍ਹਾਂ ਦੀ ਸਰਕਾਰ ਅਸਥਿਰ ਨਹੀਂ ਹੋਵੇਗੀ। ਲਿਬਰਲ ਪਾਰਟੀ 157 ਤੱਕ ਪੁੱਜਦੀ ਦਿਸ ਰਹੀ ਹੈ, ਜਦੋਂਕਿ ਸਰਕਾਰ ਬਣਾਉਣ ਲਈ 170 ਸੀਟਾਂ ਚਾਹੀਦੀਆਂ ਹਨ।

ਅਗਾਉਂ ਚੋਣਾਂ ਕਰਵਾ ਕੇ ਵੀ ਟਰੁਡੋ ਪਹਿਲਾਂ ਵਾਲੀ ਸਥਿਤੀ ‘ਚ ਰਹੇ
ਅਗਾਉਂ ਚੋਣਾਂ ਕਰਵਾ ਕੇ ਵੀ ਟਰੁਡੋ ਪਹਿਲਾਂ ਵਾਲੀ ਸਥਿਤੀ ‘ਚ ਰਹੇ
author img

By

Published : Sep 21, 2021, 1:38 PM IST

Updated : Sep 21, 2021, 1:54 PM IST

ਟੌਰਾਂਟੋ:ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੁਡੋ ਦੀ ਲਿਬਰਲ ਪਾਰਟੀ ਨੂੰ ਭਾਵੇਂ ਕੈਨੇਡਾ ਵਾਲਿਆਂ ਨੇ ਜਿੱਤ ਦਿਵਾ ਦਿੱਤੀ ਪਰ ਸੋਮਵਾਰ ਨੂੰ ਹੋਈਆਂ ਚੋਣਾਂ ਵਿੱਚ ਇਹ ਪਾਰਟੀ ਬਹੁਮਤ ਹਾਸਲ ਨਹੀਂ ਕਰ ਸਕੀ ਹੈ। ਇਨ੍ਹਾਂ ਚੋਣਾਂ ਵਿੱਚ ਪਾਰਟੀ ਦੀ ਸਥਿਤੀ ਦੋ ਸਾਲ ਪਹਿਲਾਂ ਵਰਗੀ ਹੀ ਰਹੀ। ਹਾਲਾਂਕਿ ਲਿਬਰਲ ਪਾਰਟੀ ਦੂਜੀਆਂ ਸਿਆਸੀ ਧਿਰਾਂ ਨਾਲੋਂ ਵੱਧ ਸੀਟਾਂ ਲੈ ਗਈ। ਜਿਕਰਯੋਗ ਹੈ ਕਿ ਜਸਟਿਸ ਟਰੁਡੋ ਆਪਣੇ ਪਿਤਾ ਦੇ ਚਿਹਰੇ ਦਾ ਲਾਹਾ ਲੈ ਕੇ 2015 ਵਿੱਚ ਪਹਿਲੀ ਵਾਰ ਚੋਣ ਜਿੱਤੇ ਤੇ ਇਸ ਉਪਰੰਤ 49 ਸਾਲਾ ਇਹ ਸਿਆਸੀ ਚਿਹਰਾ ਆਪਣੀ ਪਾਰਟੀ ਨੂੰ ਬੁਲੰਦੀਆਂ ਤੱਕ ਲਿਜਾਉਣ ਵਿੱਚ ਸਫਲ ਰਿਹਾ।

  • Thank you, Canada — for casting your vote, for putting your trust in the Liberal team, for choosing a brighter future. We're going to finish the fight against COVID. And we're going to move Canada forward. For everyone.

    — Justin Trudeau (@JustinTrudeau) September 21, 2021 " class="align-text-top noRightClick twitterSection" data=" ">

ਇਹ ਹਨ ਹੁਣ ਤੱਕ ਦੇ ਅੰਕੜੇ

ਕੈਨੇਡਾ ਚੋਣ ਨਤੀਜੇ ਤੇ ਰੁਝਾਨ ਦੱਸਦੇ ਹਨ ਕਿ ਲਿਬਰਲ ਪਾਰਟੀ ਹਾਊਸ ਆਫ ਕਾਮਨਜ਼ ਵਿੱਚ ਬਹੁਮਤ ਦੇ ਜਾਦੂਈ ਅੰਕੜੇ 170 ਤੋਂ 13 ਸੀਟਾਂ ਘੱਟ 157 ਤੱਕ ਪੁੱਜਦੀ ਦਿਸ ਰਹੀ ਹੈ। ਇਨ੍ਹਾਂ ਸੀਟਾਂ ‘ਤੇ ਲਿਬਰਲ ਪਾਰਟੀ ਦੇ ਉਮੀਦਵਾਰ ਜਾਂ ਤਾਂ ਚੋਣ ਜਿੱਤ ਚੁੱਕੇ ਹਨ ਤੇ ਜਾਂ ਫੇਰ ਅੱਗੇ ਚੱਲ ਰਹੇ ਹਨ। ਜਿਥੇ ਤੱਕ ਕੰਜਰਵੇਟਿਵ ਪਾਰਟੀ ਦੀ ਸਥਿਤੀ ਹੈ, ਉਹ 2019 ਵਾਂਗ ਇਸ ਵਾਰ ਵੀ 121 ਸੀਟਾਂ ‘ਤੇ ਜਿੱਤ ਜਾਂ ਅੱਗੇ ਚੱਲ ਰਹੀ ਹੈ ਤੇ ਡੈਮੋਕਰੇਟਸ ਦੇ ਨੁਮਾਇੰਦੇ 29 ਸੀਟਾਂ ‘ਤੇ ਅੱਗੇ ਜਾਂ ਜਿੱਤ ਚੁੱਕੇ ਹਨ, ਇਸ ਨੂੰ ਪੰਜ ਸੀਟਾਂ ਦਾ ਫਾਇਦਾ ਹੁੰਦਾ ਦਿਸ ਰਿਹਾ ਹੈ ਤੇ ਕਿਬੈਕੋਇਸ 28 ਤੇ ਗਰੀਨਜ਼ ‘ਤੇ ਅੱਗੇ ਜਾਂ ਜਿੱਤ ਚੁੱਕੇ ਹਨ। ਅਜਿਹੇ ਵਿੱਚ ਕਿਹਾ ਜਾ ਸਕਦਾ ਹੈ ਕਿ ਭਾਵੇਂ ਟਰੁਡੋ ਦੀ ਪਾਰਟੀ ਬਹੁਗਿਣਤੀ ਤੱਕ ਨਹੀਂ ਪੁੱਜਦੀ ਦਿਸ ਰਹੀ ਪਰ ਉਹ ਅਸਥਿਰ ਵੀ ਨਹੀਂ ਹੋਵੇਗੀ।

ਦੋ ਸਾਲ ਪਹਿਲਾਂ ਕਰਵਾਈਆਂ ਚੋਣਾਂ

ਜਿਕਰਯੋਗ ਹੈ ਕਿ ਟਰੁਡੋ ਨੇ ਦੋ ਸਾਲ ਪਹਿਲਾਂ ਚੋਣ ਕਰਵਾ ਲਈ, ਜਿਸ ਕਾਰਨ ਵਿਰੋਧੀ ਧਿਰਾਂ ਨੇ ਇਹ ਮੁੱਦਾ ਚੁੱਕਿਆ ਕਿ ਟਰੁਡੋ ਨੇ ਆਪਣੇ ਹਿੱਤ ਸਾਧਣ ਲਈ ਪਹਿਲਾਂ ਚੋਣ ਕਰਵਾ ਲਈ। ਬਹੁਗਿਣਤੀ ਤੱਕ ਨਾ ਪੁੱਜਣ ਕਰਕੇ ਮਾਹਰਾਂ ਦਾ ਇਹ ਮੰਨਣਾ ਹੈ ਕਿ ਸੱਤਾ ਹਾਸਲ ਲਈ ਖੇਡਿਆ ਜੂਆ ਟਰੁਡੋ ਹਾਰ ਗਏ ਹਨ, ਕਿਉਂਕਿ ਜਿੱਤ ਵੱਡੀ ਨਹੀਂ ਹੈ। ਮਾਹਰਾਂ ਦਾ ਮੰਣਨਾ ਹੈ ਕਿ ਲੋਕ ਵੀ ਇਹ ਕਥਿਤ ਬੇਲੋੜੀ ਚੋਣ ਨਹੀਂ ਸੀ ਚਾਹੁੰਦੇ।

ਕੰਜਰਵੇਟਿਵ ਪਾਰਟੀ ਵਿਰੋਧ ‘ਚ ਸੀ

ਕੰਜਰਵੇਟਿਵ ਪਾਰਟੀ ਨੇ ਟਰੁਡੋ ਵਿਰੁੱਧ ਕਾਫੀ ਪ੍ਰਚਾਰ ਕੀਤਾ ਤੇ ਦੂਜੇ ਪਾਸੇ ਟਰੁਡੋ ਦੀ ਦਲੀਲ ਸੀ ਕਿ ਕੈਨੇਡਾ ਹੁਣ ਦੁਨੀਆ ਦੇ ਸਭ ਤੋਂ ਵੱਧ ਟੀਕਾਕਰਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਟਰੂਡੋ ਦੀ ਸਰਕਾਰ ਨੇ ਤਾਲਾਬੰਦੀ ਦੇ ਦੌਰਾਨ ਅਰਥ ਵਿਵਸਥਾ ਨੂੰ ਅੱਗੇ ਵਧਾਉਣ ਲਈ ਸੈਂਕੜੇ ਅਰਬਾਂ ਡਾਲਰ ਖਰਚ ਕੀਤੇ ਹਨ ਅਤੇ ਕੈਨੇਡੀਅਨਾਂ ਨੂੰ ਅਜਿਹੀ ਸਰਕਾਰ ਦੀ ਜ਼ਰੂਰਤ ਹੈ ਜੋ ਵਿਗਿਆਨ ਦੀ ਪਾਲਣਾ ਕਰੇ।

ਟੀਕਾਕਰਣ ਦਾ ਧਾਰਨੀ ਹਨ ਟਰੂਡੋ

ਟਰੂਡੋ ਕੈਨੇਡੀਅਨਾਂ ਲਈ ਹਵਾਈ ਜਾਂ ਰੇਲ ਰਾਹੀਂ ਯਾਤਰਾ ਕਰਨ ਲਈ ਟੀਕੇ ਲਾਜ਼ਮੀ ਬਣਾਉਣ ਦਾ ਸਮਰਥਨ ਕਰਦੇ ਹਨ, ਜਿਸਦਾ ਕੰਜ਼ਰਵੇਟਿਵ ਵਿਰੋਧ ਕਰਦੇ ਹਨ। ਅਤੇ ਟਰੂਡੋ ਨੇ ਇਸ਼ਾਰਾ ਕੀਤਾ ਹੈ ਕਿ ਕੰਜ਼ਰਵੇਟਿਵ ਸੂਬਾਈ ਸਰਕਾਰ ਦੁਆਰਾ ਚਲਾਇਆ ਜਾ ਰਿਹਾ ਅਲਬਰਟਾ ਸੰਕਟ ਵਿੱਚ ਹੈ।

ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ “ਹਬਰਿਸ ਦੀ ਅਗਵਾਈ ਕਰਦਿਆਂ ਟਰੂਡੋ ਨੂੰ ਚੋਣਾਂ ਕਰਵਾਈਆਂ ਤੇ ਉਨ੍ਹਾਂ ਨੇ ਅਤੇ ਲਿਬਰਲਾਂ ਨੇ ਚੋਣ ਜਿੱਤੀ ਪਰ ਉਹ ਇਨਾਮ ਗੁਆ ਬੈਠੇ ਜਿਸ ਦੀ ਉਹ ਉਮੀਦ ਕਰ ਰਹੇ ਸਨ। ਲਿਬਰਲਾਂ ਲਈ ਇਹ ਸਿਰਫ ਇੱਕ ਵੱਡੀ ਗੱਲ ਹੈ ਕਿਉਂਕਿ ਦੋ ਹਫਤੇ ਪਹਿਲਾਂ ਇਹ ਪ੍ਰਤੀਤ ਹੋਇਆ ਸੀ ਕਿ ਉਹ ਚੋਣਾਂ ਵਿੱਚ ਜੂਆ ਖੇਡਣ ਤੋਂ ਪਹਿਲਾਂ ਸਰਕਾਰ ਗੁਆ ਦੇਣਗੇ ।”

ਇਹ ਵੀ ਪੜ੍ਹੋ:ਵੈਕਸੀਨ ਤੋਂ ਬਿਨਾਂ ਕੋਰੋਨਾ ਨਾਲ ਮਰਨ ਦਾ ਖਤਰਾ 10 ਗੁਣਾ ਜ਼ਿਆਦਾ: ਖੋਜ

Last Updated : Sep 21, 2021, 1:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.