ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਛੋਟੇ ਭਰਾ ਰਾਬਰਟ ਟਰੰਪ ਦਾ ਦੋਹਾਂਤ ਹੋ ਗਿਆ ਹੈ। 71 ਸਾਲਾ ਬਿਜਨਸਮੈਨ ਰਾਬਰਟ ਦਾ ਨਿਊਯਾਰਕ ਦੇ ਇੱਕ ਹਸਪਤਾਲ 'ਚ ਇਲਾਜ ਚਲ ਰਿਹਾ ਸੀ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਅਨੁਸਾਰ ਰਾਬਰਟ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ ਸੀ। ਟਰੰਪ ਨੇ ਇਸ ਤੋਂ ਪਹਿਲਾਂ ਨਿਊਯਾਰਕ ਸਿਟੀ ਗਸਪਤਾਲ 'ਚ ਗੰਭੀਰ ਰੂਪ 'ਚ ਬਿਮਾਰ ਆਪਣੇ ਭਰਾ ਨਾਲ ਗੱਲਬਾਤ ਵੀ ਕੀਤੀ ਸੀ।
ਡੋਨਾਲਡ ਟਰੰਪ ਨੇ ਆਪਣੇ ਬਿਆਨ 'ਚ ਕਿਹਾ ਕਿ 'ਭਾਰੀ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਮੇਰੇ ਭਰਾ ਦਿਲ ਦੇ ਬਹੁਤ ਨੇੜੇ ਸਨ, ਉਹ ਸਿਰਫ ਮੇਰੇ ਭਰਾ ਹੀ ਨਹੀਂ ਸਗੋਂ ਇੱਕ ਚੰਗੇ ਦੋਸਤ ਵੀ ਸਨ। ਉਹ ਬਹੁਤ ਯਾਦ ਆਉਣਗੇ। ਉਨ੍ਹਾਂ ਦੀਆਂ ਯਾਦਾਂ ਮੇਰੇ ਦਿਲ 'ਚ ਬਣੀਆਂ ਰਹਿਣਗੀਆਂ। ਰਾਬਰਟ ਆਈ ਲਵ ਯੂ।'
ਦੱਸਣਯੋਗ ਹੈ ਕਿ ਰਾਬਰਟ ਟਰੰਪ ਦੇ ਬੇਹਦ ਨੇੜੇ ਸਨ। ਉਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਬਾਰੇ ਆਪਣੀ ਇੱਕ ਰਿਸ਼ਤੇਦਾਰ ਦੀ ਕਿਤਾਬ ਨੂੰ ਛਪਣ ਤੋਂ ਰੋਕਣ ਲਈ ਟਰੰਪ ਪਰਿਵਾਰ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ।
ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਰਾਸ਼ਟਰਪਟੀ ਡੋਨਾਲਡ ਟਰੰਪ ਲਗਾਤਾਰ ਦੂਜੀ ਵਾਰ ਰਾਸ਼ਟਰਪਤੀ ਬਣਨ ਦੀ ਤਿਆਰੀ 'ਚ ਲੱਗੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਟਰੰਪ ਦੀ ਚੋਣ ਮੁਹਿੰਮ ਵਾਲੀ ਟੀਮ 'ਚ ਭਾਰਤੀ- ਅਮਰੀਕੀਆਂ, ਮੁਸਲਮਾਨਾਂ ਅਤੇ ਹੋਰ ਦੱਖਣੀ ਏਸ਼ੀਆਈ ਲੋਕਾਂ ਨੂੰ ਲੁਭਾਉਣ ਲਈ 4 ਨਵੇਂ ਸੰਗਠਨ ਬਣਾਏ ਗਏ ਹਨ।