ਨਵੀਂ ਦਿੱਲੀ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਨਾਲ਼ ਨਜਿੱਠਣ ਲਈ ਦੇਸ਼ ਦੇ ਰਾਸ਼ਰਪਤੀ ਡੋਨਾਲਡ ਟਰੰਪ ਦੇ ਤਰੀਕੇ ਦੇ ਕੜੇ ਅਲਫਾਜ਼ਾਂ ਵਿੱਚ ਨਿਖੇਧੀ ਕੀਤੀ ਹੈ।
ਓਬਾਮਾ ਨੇ ਸਾਬਕਾ ਪ੍ਰਸ਼ਾਸਨ ਦੇ ਮੈਂਬਰਾਂ ਦੇ ਨਾਲ਼ ਰਾਬਤਾ ਕਰਦਿਆਂ, ਟਰੰਪ ਦੇ ਪਹਿਲੇ ਰਾਸ਼ਟਰੀ ਸਲਾਹਕਾਰ ਮਾਇਕਲ ਫਿਲਨ ਦੇ ਵਿਰੁੱਧ ਕਾਨੂੰਨੀ ਵਿਭਾਗ ਵੱਲੋਂ ਅਪਰਾਧਕ ਮਾਮਲਾ ਰੱਦ ਕੀਤੇ ਜਾਣ ਨੂੰ ਲੈ ਕੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਾਨੂੰਨ ਦੇ ਸ਼ਾਸਨ ਦੇ ਸਿਧਾਤਾਂ ਨੂੰ ਖ਼ਤਰਾ ਹੈ।
ਓਬਾਮਾ ਨੇ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਚੱਲ ਰਹੇ ਰੁਝਾਨਾਂ ਨਾਲ ਲੜ ਰਹੇ ਹਾਂ ਜਿਵੇਂ ਕਿ ਸੁਆਰਥੀ, ਵੰਡਿਆ ਹੋਇਆ ਅਤੇ ਦੂਜਿਆਂ ਨੂੰ ਦੁਸ਼ਮਣ ਵੇਖਣਾ। ਇਨ੍ਹਾਂ ਰੁਝਾਨਾਂ ਨੇ ਅਮਰੀਕੀ ਜੀਵਨ ਵਿੱਚ ਦ੍ਰਿੜਤਾ ਨਾਲ ਇੱਕ ਘਰ ਬਣਾਇਆ ਹੈ। ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਉਹੀ ਵੇਖ ਰਹੇ ਹਾਂ। ਇਸ ਲਈ ਇਸ ਵਿਸ਼ਵਵਿਆਪੀ ਸੰਕਟ 'ਤੇ ਪ੍ਰਤੀਕ੍ਰਿਆ ਅਤੇ ਕਾਰਵਾਈ ਇੰਨੀ ਕਮਜ਼ੋਰ ਅਤੇ ਦਾਗੀ ਹੈ।