ETV Bharat / international

ਅਮਰੀਕਾ ਵਿੱਚ ਲੰਬੇ ਸਮੇਂ ਤੋਂ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ ਲੋਕ - ਬੇਰੁਜ਼ਗਾਰੀ

ਸਤੰਬਰ ਵਿੱਚ ਮਾਲਕਾਂ ਵੱਲੋਂ 6,61,000 ਨੌਕਰੀਆਂ ਪੈਦਾ ਕੀਤੀਆਂ, ਪਰ ਮਹਾਂਮਾਰੀ ਦੇ ਦੌਰਾਨ 2.2 ਕਰੋੜ ਨੌਕਰੀਆਂ ਵਿੱਚੋਂ ਅੱਧੇ ਤੋਂ ਵੀ ਘੱਟ ਨੌਕਰੀਆਂ ਮੁੜ ਬਹਾਲ ਹੋ ਸਕੀਆਂ ਹਨ।

ਤਸਵੀਰ
ਤਸਵੀਰ
author img

By

Published : Oct 5, 2020, 6:21 PM IST

ਵਾਸ਼ਿੰਗਟਨ: ਲੱਖਾਂ ਲੋਕਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਅਮਰੀਕਾ ਵਿੱਚ ਕੋਵਿਡ -19 ਮਹਾਂਮਾਰੀ ਨਾਲ ਉਦਯੋਗ ਪ੍ਰਭਾਵਿਤ ਹੋਏ ਹਨ। ਬੇਰੁਜ਼ਗਾਰੀ ਦੀ ਮਿਆਦ ਸ਼ੁਰੂ ਹੋਈ, ਹਫ਼ਤਿਆਂ ਤੋਂ ਮਹੀਨਿਆਂ ਤੱਕ ਖਿੱਚੀ ਗਈ ਅਤੇ ਅਜੇ ਵੀ ਇਹ ਸਪੱਸ਼ਟ ਨਹੀਂ ਹੈ ਕਿ ਰੁਜ਼ਗਾਰ ਦੁਬਾਰਾ ਕਦੋਂ ਸ਼ੁਰੂ ਹੋਵੇਗਾ। ਇਸੇ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਵਿੱਚੋਂ ਇੱਕ, ਮੇਗਾਡਾਲੇਨਾ ਵਾਲਿਏਂਟੇ ਫਲੋਰੀਡਾ ਵਿੱਚ ਰਹਿੰਦੀ ਹੈ ਅਤੇ ਸਮਾਰੋਹ ਦੇ ਪ੍ਰਚਾਰ-ਪ੍ਰਸਾਰ ਦੇ ਖੇਤਰ ਨਾਲ ਜੁੜੀ ਹੋਈ ਹੈ।

ਉਨ੍ਹਾਂ ਨੇ ਸੋਚਿਆ ਕਿ ਇਸ ਵਸੰਤ ਵਿੱਚ ਉਸ ਨੂੰ ਬਹੁਤ ਸਾਰਾ ਕੰਮ ਮਿਲੇਗਾ, ਪਰ ਅੱਜ ਦੇ ਹਾਲਾਤਾਂ ਵਿੱਚ, ਉਹ ਇਹ ਸੋਚਣ ਲਈ ਮਜ਼ਬੂਰ ਹੈ ਕਿ ਕੀ ਉਸ ਦਾ ਕੈਰੀਅਰ, ਜੋ ਤਿੰਨ ਦਹਾਕਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਬਣਾਇਆ ਗਿਆ ਸੀ, ਹੁਣ ਖ਼ਤਮ ਹੋ ਗਿਆ ਹੈ? ਮਾਰਚ ਤੱਕ, ਉਸ ਕੋਲ ਬਹੁਤ ਸਾਰੇ ਟੂਰ ਅਤੇ ਪ੍ਰੋਗਰਾਮਾਂ ਦੀ ਜ਼ਿੰਮੇਵਾਰੀ ਸੀ, ਪਰ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਹਾਲਾਤ ਬਦਲ ਗਏ। ਵਾਲਿਏਂਟੇ ਹੁਣ ਬੇਰੁਜ਼ਗਾਰੀ ਭੱਤੇ ਉੱਤੇ ਨਿਰਭਰ ਹੈ।

ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਨੌਕਰੀਆਂ ਗਈਆਂ

ਵੱਡੀ ਗਿਣਤੀ ਵਿੱਚ ਲੋਕ ਮਨੋਰੰਜਨ, ਹੋਟਲ, ਰੈਸਟੋਰੈਂਟ, ਉੱਚ ਸਿੱਖਿਆ ਅਤੇ ਇਸ਼ਤਿਹਾਰਬਾਜ਼ੀ ਸਮੇਤ ਕਈ ਹੋਰ ਖੇਤਰਾਂ ਵਿੱਚ ਨੌਕਰੀਆਂ ਲਈ ਗਏ ਹਨ। ਬਹੁਤ ਸਾਰੇ ਲੋਕ ਛੇ ਮਹੀਨਿਆਂ ਜਾਂ ਵੱਧ ਸਮੇਂ ਤੋਂ ਬੇਰੁਜ਼ਗਾਰ ਹਨ। ਇਹ ਲੰਬੇ ਸਮੇਂ ਦੀ ਬੇਰੁਜ਼ਗਾਰੀ ਦੇ ਦਾਇਰੇ ਵਿੱਚ ਆਉਂਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਲੋਕਾਂ ਦਾ ਭਵਿੱਖ ਧੁੰਦਲਾ ਹੁੰਦਾ ਹੈ। ਉਨ੍ਹਾਂ ਦਾ ਪੇਸ਼ੇਵਰ ਨੈਟਵਰਕ ਵੀ ਪ੍ਰਭਾਵਿਤ ਹੁੰਦਾ ਹੈ, ਜਿਸ ਕਾਰਨ ਲੋਕਾਂ ਲਈ ਨਵੀਂ ਨੌਕਰੀ ਪ੍ਰਾਪਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਵੱਡੀ ਗਿਣਤੀ ਵਿੱਚ ਕਾਰੋਬਾਰ ਵੀ ਬੰਦ ਹੋਏ

ਮਾਰਚ ਅਤੇ ਅਪ੍ਰੈਲ ਵਿੱਚ ਮਹਾਂਮਾਰੀ ਦੇ ਕਾਰਨ ਵੱਡੀ ਗਿਣਤੀ ਵਿੱਚ ਕਾਰੋਬਾਰ ਵੀ ਬੰਦ ਹੋ ਗਏ ਸਨ। ਸ਼ੁੱਕਰਵਾਰ ਨੂੰ ਸਰਕਾਰ ਨੇ ਕਿਹਾ ਕਿ ਸਤੰਬਰ ਵਿੱਚ, ਮਾਲਕਾਂ ਨੇ 6,61,000 ਨੌਕਰੀਆਂ ਪੈਦਾ ਕੀਤੀਆਂ, ਪਰ ਮਹਾਂਮਾਰੀ ਦੌਰਾਨ 2.2 ਕਰੋੜ ਨੌਕਰੀਆਂ ਵਿਚੋਂ ਅੱਧ ਤੋਂ ਘੱਟ ਮੁੜ ਪ੍ਰਾਪਤ ਕਰ ਦਿੱਤੀਆਂ ਗਈਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.