ETV Bharat / international

ਭਾਰਤੀਆਂ ਨੂੰ ਬ੍ਰਾਜ਼ੀਲ ਜਾਣ ਲਈ ਹੁਣ ਵੀਜ਼ੇ ਦੀ ਜ਼ਰੂਰਤ ਨਹੀਂ - ਬ੍ਰਿਕਸ

ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਐਲਾਨ ਕੀਤਾ ਹੈ ਕਿ ਚੀਨ ਅਤੇ ਭਾਰਤ ਦੇ ਲੋਕ ਹੁਣ ਬਿਨਾਂ ਵੀਜ਼ਾ ਤੋਂ ਬ੍ਰਾਜ਼ੀਲ ਆ ਸਕਦੇ ਹਨ।

ਭਾਰਤੀ ਹੁਣ ਬਿਨ ਵੀਜ਼ਾ ਬ੍ਰਾਜ਼ੀਲ ਜਾ ਸਕਦੇ ਹਨ
author img

By

Published : Oct 26, 2019, 4:31 PM IST

ਬੀਜਿੰਗ : ਭਾਰਤ ਦੇ ਲੋਕਾਂ ਲਈ ਆਉਣ ਵਾਲੇ ਸਮੇਂ ਵਿੱਚ ਬ੍ਰਾਜ਼ੀਲ ਵਿੱਚ ਦਾਖ਼ਲ ਹੋਣ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਹੋਵੇਗੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਐਲਾਨ ਕੀਤਾ ਹੈ ਕਿ ਚੀਨ ਅਤੇ ਭਾਰਤੀ ਸੈਲਾਨੀਆਂ ਨੂੰ ਹੁਣ ਬ੍ਰਾਜ਼ੀਲ ਵਿੱਚ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਹੈ।

ਬ੍ਰਾਜ਼ੀਲ ਦੇ ਅਖ਼ਬਾਰ 'ਫੋਲਹਾ ਡੇ' ਐੱਸ ਪਾਓਲੋ ਦੀ ਖ਼ਬਰ ਮੁਤਾਬਕ ਰਾਸ਼ਟਰਪਤੀ ਨੇ ਕਿਹਾ ਹੈ ਕਿ ਸ਼ੁਰੂਆਤ ਵਿੱਚ ਇਸ ਦੇ ਲਈ ਦੂਜੇ ਪੱਖ ਵੱਲੋਂ ਛੋਟ ਦੀ ਸ਼ਰਤ ਨਹੀਂ ਹੋਵੇਗੀ। ਬ੍ਰਾਜ਼ੀਲ ਸਰਕਾਰ ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਕੈਨੇਡਾ ਦੇ ਨਾਗਰਿਕਾਂ ਨੂੰ ਘੱਟ ਸਮੇਂ ਦੀ ਸੈਰ ਅਤੇ ਵਪਾਰ ਸਫ਼ਰ ਲਈ ਵੀਜ਼ਾ ਵਿੱਚ ਛੂਟ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਸੂਚੀ ਵਿੱਚ ਅਗਲਾ ਦੇਸ਼ ਭਾਰਤ ਹੋਵੇਗਾ।

ਚੀਨ ਦੀ ਆਬਾਦੀ 1.39 ਅਰਬ ਅਤੇ ਭਾਰਤ ਦੀ 1.3 ਅਰਬ ਹੈ। ਭਾਰਤ ਅਤੇ ਚੀਨ ਦੋਵੇਂ ਬ੍ਰਿਕਸ ਦੇ ਮੈਂਬਰ ਹਨ। ਬ੍ਰਿਕਸ ਦੇ ਤਿੰਨ ਹੋਰ ਦੇਸ਼ ਬ੍ਰਾਜ਼ੀਲ, ਰੂਸ ਅਤੇ ਦੱਖਣੀ ਅਫ਼ਰੀਕਾ ਹਨ। ਬੋਲਸੋਨਾਰੋ ਨੇ ਸ਼ੁੱਕਰਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਅਤੇ ਪ੍ਰਧਾਨ ਮੰਤਰੀ ਲੀ ਕਿਵੰਗ ਨਾਲ ਮੁਲਾਕਾਤ ਕੀਤੀ। ਇਹ ਉਨ੍ਹਾਂ ਦੀ ਚੀਨ ਦੀ ਪਹਿਲੀ ਅਧਿਕਾਰਕ ਯਾਤਰਾ ਹੈ।

ਇਹ ਵੀ ਪੜ੍ਹੋ : ਅਮਰੀਕਾ ਜਾਣਾ ਹੋਇਆ ਹੋਰ ਵੀ ਮੁਸ਼ਕਲ, ਨਵੇਂ ਵੀਜ਼ਾ ਨਿਯਮਾਂ ਦਾ ਐਲਾਨ

Intro:Body:

jhjh

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.