ETV Bharat / international

ਸੰਯੁਕਤ ਰਾਸ਼ਟਰ ਨੂੰ ਭਾਰਤ ਦਾ ਪੱਤਰ, ਕਿਹਾ- ਯੂਐਨ 'ਚ ਬਿਆਨ ਦਾ ਪਾਕਿਸਤਾਨੀ ਦਾਅਵਾ ਝੂਠਾ - ਪਾਕਿਸਤਾਨ ਦੇ ਝੂਠਾਂ ਦੀ ਸੂਚੀ ਦਾ ਖੁਲਾਸਾ

ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਬੈਠਕ ਵਿੱਚ ਅੱਤਵਾਦ 'ਤੇ ਬਿਆਨ ਦੇਣ ਦੇ ਪਾਕਿਸਤਾਨ ਦੇ ਝੂਠੇ ਦਾਅਵੇ ਬਾਰੇ ਰਸਮੀ ਤੌਰ 'ਤੇ ਸੰਯੁਕਤ ਰਾਸ਼ਟਰ ਨੂੰ ਇੱਕ ਪੱਤਰ ਲਿਖਿਆ ਹੈ।

ਫ਼ੋਟੋ।
ਫ਼ੋਟੋ।
author img

By

Published : Aug 27, 2020, 11:57 AM IST

ਨਿਊਯਾਰਕ: ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੇ ਰਾਜਦੂਤ ਨੇ ਦਾਅਵਾ ਕੀਤਾ ਸੀ ਕਿ ਸੁਰੱਖਿਆ ਪਰਿਸ਼ਦ ਦੀ ਬੈਠਕ ਵਿਚ ਗੁਆਂਢੀ ਦੇਸ਼ ਨੇ ਇਕ ਬਿਆਨ ਦਿੱਤਾ ਹੈ। ਇਸ ਤੋਂ ਬਾਅਦ ਭਾਰਤ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਝੂਠਾਂ ਦੀ ਸੂਚੀ ਦਾ ਖੁਲਾਸਾ ਕੀਤਾ।

ਭਾਰਤ ਨੇ ਹੁਣ ਸੰਯੁਕਤ ਰਾਸ਼ਟਰ ਨੂੰ ਰਸਮੀ ਪੱਤਰ ਲਿਖਿਆ ਹੈ ਅਤੇ ਪਾਕਿਸਤਾਨ ਦੇ ਇਸ ਝੂਠੇ ਦਾਅਵੇ ਬਾਰੇ ਗੱਲ ਕੀਤੀ ਹੈ ਕਿ ਉਸ ਨੇ ਕੌਂਸਲ ਵਿੱਚ ਬਿਆਨ ਦਿੱਤਾ ਹੈ। ਭਾਰਤ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਦਾਅਵੇ ਵਿਚ ਕਹੀਆਂ ਗੱਲਾਂ ਨੂੰ ਇੱਕ-ਇੱਕ ਕਰਕੇ ਮਜਬੂਤੀ ਨਾਲ ਖਾਰਿਜ ਕੀਤਾ ਸੀ।

ਪਾਕਿਸਤਾਨ ਦੇ ਮਿਸ਼ਨ ਨੇ ਇਹ ਝੂਠਾ ਦਾਅਵਾ ਕੀਤਾ ਕਿ ਸੰਯੁਕਤ ਰਾਸ਼ਟਰ ਵਿਚ ਇਸ ਦੇ ਰਾਜਦੂਤ ਮੁਨੀਰ ਅਕਰਮ ਅੱਤਵਾਦੀ ਗਤੀਵਿਧੀਆਂ ਤੋਂ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰਿਆਂ ਬਾਰੇ ਜਨਰਲ ਸੱਕਤਰ ਦੀ ਰਿਪੋਰਟ 'ਤੇ ਸੁਰੱਖਿਆ ਪਰੀਸ਼ਦ ਵਿੱਚ ਚਰਚਾ ਦੌਰਾਨ ਬਿਆਨ ਦਿੱਤਾ ਸੀ। ਹਾਲਾਂਕਿ ਸ਼ਾਂਤੀ ਅਤੇ ਸੁਰੱਖਿਆ ਲਈ ਖਤਰੇ ਨੂੰ ਲੈ ਕੇ ਸੁਰੱਖਿਆ ਪਰੀਸ਼ਦ ਦੀ ਬੈਠਕ ਦੇ ਗ਼ੈਰ-ਮੈਂਬਰ ਦੇਸ਼ਾਂ ਖੁੱਲੀ ਨਹੀਂ ਸੀ।

ਸੰਯੁਕਤ ਰਾਸ਼ਟਰ ਵਿੱਚ ਜਰਮਨੀ ਦੇ ਮਿਸ਼ਨ ਨੇ ਮੀਟਿੰਗ ਦੀ ਇੱਕ ਤਸਵੀਰ ਟਵੀਟ ਕੀਤੀ ਜਿਸ ਵਿੱਚ ਮੈਂਬਰ ਦੇਸ਼ਾਂ ਤੋਂ ਸਿਰਫ 15 ਮੈਂਬਰੀ ਸੁਰੱਖਿਆ ਪਰਿਸ਼ਦ ਦੇ ਰਾਜਦੂਤ ਹੀ ਮੀਟਿੰਗ ਵਿੱਚ ਵੇਖੇ ਜਾ ਸਕਦੇ ਹਨ। ਪਾਕਿਸਤਾਨ ਸੁਰੱਖਿਆ ਪਰਿਸ਼ਦ ਦਾ ਮੈਂਬਰ ਨਹੀਂ ਹੈ।

ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਨੇ ਕਿਹਾ ਸੀ, "ਅਸੀਂ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਮਿਸ਼ਨ ਦਾ ਬਿਆਨ ਵੇਖਿਆ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਬਿਆਨ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਪਾਕਿਸਤਾਨ ਦੇ ਸਥਾਈ ਪ੍ਰਤੀਨਿਧੀ ਨੇ ਦਿੱਤੇ।"

ਭਾਰਤੀ ਮਿਸ਼ਨ ਨੇ ਕਿਹਾ, "ਅਸੀਂ ਸਮਝ ਨਹੀਂ ਸਕੇ ਕਿ ਅਸਲ ਵਿੱਚ ਪਾਕਿਸਤਾਨ ਦੇ ਸਥਾਈ ਪ੍ਰਤੀਨਿਧੀ ਨੇ ਆਪਣਾ ਬਿਆਨ ਕਿੱਥੇ ਦਿੱਤਾ ਕਿਉਂਕਿ ਅੱਜ ਸੁਰੱਖਿਆ ਪਰਿਸ਼ਦ ਦਾ ਸੈਸ਼ਨ ਗੈਰ-ਮੈਂਬਰ ਦੇਸ਼ਾਂ ਲਈ ਖੁੱਲਾ ਨਹੀਂ ਸੀ। ਪਾਕਿਸਤਾਨ ਦੇ ਪੰਜ ਵੱਡੇ ਝੂਠਾਂ ਦਾ ਪਰਦਾਫਾਸ਼ ਹੋਇਆ ਹੈ।"

ਦਹਾਕਿਆਂ ਤੋਂ ਸਰਹੱਦ ਪਾਰ ਦੇ ਅੱਤਵਾਦ ਦੇ ਪਾਕਿਸਤਾਨ ਦੇ ਦਾਅਵਿਆਂ ਨੂੰ ਝੂਠ ਦੱਸਦਿਆਂ ਭਾਰਤ ਨੇ ਕਿਹਾ ਸੀ, ਸੌ ਵਾਰ ਝੂਠ ਬੋਲਣ ਨਾਲ ਉਹ ਸੱਚ ਨਹੀਂ ਹੋ ਜਾਂਦਾ। ਭਾਰਤ ਵਿਰੁੱਧ ਸਰਹੱਦ ਪਾਰ ਅੱਤਵਾਦ ਦਾ ਸਭ ਤੋਂ ਵੱਡਾ ਸਪਾਂਸਰ ਹੁਣ ਖ਼ੁਦ ਨੂੰ ਭਾਰਤ ਵੱਲੋਂ ਅੱਤਵਾਦ ਦਾ ਪੀੜਤ ਦਿਖਾਉਣ ਦਾ ਢੋਂਗ ਕਰ ਰਿਹਾ ਹੈ।

ਅਕਰਮ ਦੇ ਇਸ ਦਾਅਵੇ 'ਤੇ ਕਿ ਪਾਕਿਸਤਾਨ ਨੇ ਅਲ-ਕਾਇਦਾ ਨੂੰ ਖਿੱਤੇ ਤੋਂ ਖਤਮ ਕਰ ਦਿੱਤਾ ਹੈ, ਭਾਰਤ ਨੇ ਕਿਹਾ ਕਿ ਸ਼ਾਇਦ ਪਾਕਿਸਤਾਨ ਦਾ ਸਥਾਈ ਪ੍ਰਤੀਨਿਧੀ ਨਹੀਂ ਜਾਣਦਾ ਸੀ ਕਿ ਓਸਾਮਾ ਬਿਨ-ਲਾਦੇਨ ਉਨ੍ਹਾਂ ਦੇ ਦੇਸ਼ ਵਿੱਚ ਹੀ ਲੁਕਿਆ ਹੋਇਆ ਸੀ ਤੇ ਅਮਰੀਕੀ ਫੌਜਾਂ ਨੇ ਪਾਕਿਸਤਾਨ ਦੇ ਅੰਦਰ ਜਾ ਕੇ ਉਸ ਨੂੰ ਲੱਭਿਆ ਸੀ।

ਪਾਕਿਸਤਾਨ ਦੇ ਝੂਠਾਂ ਨੂੰ ਸਖਤੀ ਨਾਲ ਰੱਦ ਕਰਦਿਆਂ, ਭਾਰਤ ਨੇ ਗੁਆਂਢੀ ਦੇਸ਼ ਦੇ ਇਸ ਦਾਅਵੇ ਨੂੰ ਹਾਸੋਹੀਣਾ ਕਰਾਰ ਦਿੱਤਾ ਕਿ ਭਾਰਤ ਨੇ ਉਸ ਉੱਤੇ ਅੱਤਵਾਦੀਆਂ ਨੂੰ ਭਾੜੇ ਦੇ ਟੱਟੁਆਂ ਵਾਂਗ ਕੰਮ ਸੌਂਪਿਆ ਹੈ।

ਭਾਰਤ ਨੇ ਕਿਹਾ, "ਜਿਸ ਦੇਸ਼ ਨੂੰ ਸਰਹੱਦ ਪਾਰ ਅੱਤਵਾਦ ਦੇ ਕਰਤਾ-ਧਰਤਾ ਵਜੋਂ ਜਾਣਿਆ ਜਾਂਦਾ ਹੈ, ਜਿਸ ਨੇ ਆਪਣੀਆਂ ਗਤੀਵਿਧੀਆਂ ਨਾਲ ਦੁਨੀਆਂ ਨੂੰ ਦਰਦਰ ਪਹੁੰਚਾਇਆ ਹੈ ਉਸ ਦੇਸ਼ ਵੱਲੋਂ ਇਸ ਤਰ੍ਹਾਂ ਦਾ ਦਾਅਵਾ ਕੀਤਾ ਜਾਣਾ ਮੂਰਖਤਾ ਤੋਂ ਘੱਟ ਨਹੀਂ ਹੈ।"

ਭਾਰਤ ਨੇ ਕਿਹਾ ਕਿ ਪਾਕਿਸਤਾਨ ਕੋਲ ਵੱਡੀ ਗਿਣਤੀ ਵਿੱਚ ਅੱਤਵਾਦੀ ਹਨ ਜਿਨ੍ਹਾਂ ਉੱਤੇ ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀ ਲਗਾਈ ਗਈ ਹੈ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਪਾਬੰਦੀਸ਼ੁਦਾ ਅੱਤਵਾਦੀ ਅਤੇ ਸੰਗਠਨ ਪਾਕਿਸਤਾਨ ਵਿੱਚ ਪੂਰੀ ਛੂਟ ਨਾਲ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਖੁਦ ਪਿਛਲੇ ਸਾਲ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਪਾਕਿਸਤਾਨ ਅੰਦਰ 40 ਹਜ਼ਾਰ ਤੋਂ 50 ਹਜ਼ਾਰ ਅੱਤਵਾਦੀਆਂ ਦੇ ਹੋਣ ਦੀ ਗੱਲ ਕਬੂਲੀ ਸੀ। ਅਕਰਮ ਨੇ ਝੂਠੇ ਬਿਆਨ ਵਿੱਚ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕੇ ਜਾਣ ਬਾਰੇ ਭਾਰਤ ਨੇ ਕਿਹਾ ਕਿ ਪਾਕਿਸਤਾਨ, ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਹਾਸੋਹੀਣ ਦਾਅਵੇ ਕਰਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.