ETV Bharat / international

ਅਮਰੀਕੀ ਸੰਸਦ 'ਚ ਪੇਸ਼ ਕੀਤਾ ਗਿਆ ਦੀਵਾਲੀ ਦਿਵਸ ਬਿੱਲ - Diwali

ਊਯਾਰਕ (New York) ਦੀ ਸੰਸਦ ਮੈਂਬਰ ਕੈਰੋਲਿਨ ਬੀ ਮੈਲੋਨੀ (MP Caroline B. Maloney) ਦੀ ਅਗਵਾਈ ਵਾਲੇ ਸੰਸਦ ਮੈਂਬਰਾਂ (Members of Parliament) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਦੀਵਾਲੀ, ਰੌਸ਼ਨੀਆਂ ਦੇ ਤਿਉਹਾਰ (Festival), ਨੂੰ ਸੰਘੀ ਛੁੱਟੀ ਘੋਸ਼ਿਤ ਕਰਨ ਲਈ ਪ੍ਰਤੀਨਿਧੀ ਸਭਾ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਹੈ।

ਅਮਰੀਕੀ ਸੰਸਦ 'ਚ ਪੇਸ਼ ਕੀਤਾ ਗਿਆ ਦੀਵਾਲੀ ਦਿਵਸ ਬਿੱਲ

author img

By

Published : Nov 4, 2021, 7:28 AM IST

ਵਾਸ਼ਿੰਗਟਨ: ਨਿਊਯਾਰਕ (New York) ਦੀ ਸੰਸਦ ਮੈਂਬਰ ਕੈਰੋਲਿਨ ਬੀ ਮੈਲੋਨੀ (MP Caroline B. Maloney) ਦੀ ਅਗਵਾਈ ਵਾਲੇ ਸੰਸਦ ਮੈਂਬਰਾਂ (Members of Parliament) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਦੀਵਾਲੀ, ਰੌਸ਼ਨੀਆਂ ਦੇ ਤਿਉਹਾਰ (Festival), ਨੂੰ ਸੰਘੀ ਛੁੱਟੀ ਘੋਸ਼ਿਤ ਕਰਨ ਲਈ ਪ੍ਰਤੀਨਿਧੀ ਸਭਾ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਹੈ। ਮੈਲੋਨੀ (Maloney) ਨੇ ਇੱਕ ਸਮਾਗਮ ਵਿੱਚ ਕਿਹਾ ਭਾਰਤੀ ਕਾਕਸ ਦੇ ਮੈਂਬਰਾਂ ਦੇ ਨਾਲ ਮੈਂ ਇਸ ਹਫ਼ਤੇ ਦੀਵਾਲੀ ਦਿਵਸ ਐਕਟ ਨੂੰ ਪੇਸ਼ ਕਰਨ ਲਈ ਬਹੁਤ ਖੁਸ਼ ਅਤੇ ਉਤਸ਼ਾਹਿਤ ਹਾਂ, ਜੋ ਕਾਨੂੰਨ ਦੇ ਤਹਿਤ ਦੀਵਾਲੀ (Diwali) ਨੂੰ ਇੱਕ ਸੰਘੀ ਛੁੱਟੀ ਬਣਾ ਦੇਵੇਗਾ।"

ਇਸ ਇਤਿਹਾਸਕ ਬਿੱਲ ਨੂੰ ਪੇਸ਼ ਕਰਨ ਲਈ ਭਾਰਤੀ-ਅਮਰੀਕੀ ਸੰਸਦ ਰਾਜਾ ਕ੍ਰਿਸ਼ਨ ਮੂਰਤੀ ਸਮੇਤ ਕਈ ਸੰਸਦ ਮੈਂਬਰ ਸ਼ਾਮਲ ਹਨ। ਕ੍ਰਿਸ਼ਨਾ ਮੂਰਤੀ ਨੇ ਰੋਸ਼ਨੀ ਦੇ ਤਿਉਹਾਰ ਦੀਵਾਲੀ ਦੇ ਧਾਰਮਿਕ ਅਤੇ ਇਤਿਹਾਸਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਅਮਰੀਕੀ ਕਾਂਗਰਸ ਵਿੱਚ ਇੱਕ ਮਤਾ ਵੀ ਪੇਸ਼ ਕੀਤਾ ਹੈ।

ਮੈਲੋਨੀ ਨੇ ਕਿਹਾ ਕਿ ਇਸ ਸਾਲ ਦੀਵਾਲੀ ਕੋਵਿਡ-19 (Covid) ਦੇ ਹਨੇਰੇ ਤੋਂ ਦੇਸ਼ ਦੀ ਤਰੱਕੀ ਦੀ ਨਿਸ਼ਾਨਦੇਹੀ ਕਰਦੀ ਹੈ। ਉਨ੍ਹਾਂ ਕਿਹਾ, 'ਮੈਨੂੰ ਤੁਹਾਡੇ ਨਾਲ ਹਨੇਰੇ 'ਤੇ ਰੌਸ਼ਨੀ ਦੀ ਜਿੱਤ, ਬੁਰਾਈ 'ਤੇ ਚੰਗਿਆਈ ਦੀ ਜਿੱਤ ਅਤੇ ਅਗਿਆਨਤਾ 'ਤੇ ਗਿਆਨ ਦੀ ਖੋਜ ਦਾ ਜਸ਼ਨ ਮਨਾਉਂਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ... ਸੱਚਮੁੱਚ ਇਸ ਸਾਲ ਦੀਵਾਲੀ ਸਾਡੇ ਦੇਸ਼ ਦੇ ਕੋਵਿਡ (Covid) ਦੇ ਹਨੇਰੇ ਤੋਂ ਬਾਹਰ ਆਉਣ ਦਾ ਪ੍ਰਤੀਕ ਹੈ। ਲਗਾਤਾਰ ਸਫ਼ਰ ਦਾ...

ਇਸ ਤੋਂ ਪਹਿਲਾਂ, ਪ੍ਰਤੀਨਿਧ ਸਦਨ ਵਿੱਚ ਮਤਾ ਪੇਸ਼ ਕਰਨ ਤੋਂ ਬਾਅਦ, ਕ੍ਰਿਸ਼ਨਾ ਮੂਰਤੀ ਨੇ ਕਿਹਾ ਕਿ ਇਹ ਮਤਾ, ਜੋ ਦੀਵਾਲੀ (Diwali) ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਨੂੰ ਸਵੀਕਾਰ ਕਰਦਾ ਹੈ, ਇਸ ਮਹੱਤਵਪੂਰਣ ਮੌਕੇ 'ਤੇ ਭਾਰਤੀ-ਅਮਰੀਕੀਆਂ ਅਤੇ ਦੁਨੀਆ ਭਰ ਦੇ ਪ੍ਰਵਾਸੀਆਂ ਪ੍ਰਤੀ ਡੂੰਘਾ ਸਤਿਕਾਰ ਪ੍ਰਗਟ ਕਰਦਾ ਹੈ।

ਕ੍ਰਿਸ਼ਨਮੂਰਤੀ ਨੇ ਕਿਹਾ, "ਦੀਪਾਵਲੀ ਦੇ ਅਥਾਹ ਧਾਰਮਿਕ, ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਨੂੰ ਪਛਾਣਨ ਲਈ ਇਹ ਮਤਾ ਪੇਸ਼ ਕਰਦੇ ਹੋਏ ਮੈਨੂੰ ਮਾਣ ਹੈ।"

ਉਸ ਨੇ ਕਿਹਾ, 'ਮਹਾਂਮਾਰੀ ਦੇ ਦੌਰਾਨ ਇੱਕ ਹੋਰ ਦੀਵਾਲੀ ਮਨਾਉਂਦੇ ਹੋਏ, ਮੈਂ ਉਮੀਦ ਕਰਦਾ ਹਾਂ ਕਿ ਅਸੀਂ ਦੁਨੀਆ ਵਿੱਚ ਹਨੇਰੇ 'ਤੇ ਪ੍ਰਕਾਸ਼ ਵੇਖਾਂਗੇ। ਮੈਂ ਉਨ੍ਹਾਂ ਪਰਿਵਾਰਾਂ ਲਈ ਸੁਰੱਖਿਅਤ ਅਤੇ ਖੁਸ਼ਹਾਲ ਦੀਵਾਲੀ ਦੀ ਕਾਮਨਾ ਕਰਦਾ ਹਾਂ ਜੋ ਆਪਣੇ-ਆਪਣੇ ਘਰਾਂ ਵਿੱਚ ਦੀਵਾਲੀ ਮਨਾਉਣ ਲਈ ਇਕੱਠੇ ਹੁੰਦੇ ਹਨ ਅਤੇ ਸਾਰਿਆਂ ਲਈ ਚੰਗੀ ਸਿਹਤ ਅਤੇ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਨ।'

ਇਹ ਵੀ ਪੜ੍ਹੋ:ਫੇਸਬੁੱਕ ਚਿਹਰੇ ਦੀ ਪਛਾਣ ਨੂੰ ਬੰਦ ਕਰੇਗਾ, ਡਾਟਾ ਹੋਵੇਗਾ ਖ਼ਤਮ

ETV Bharat Logo

Copyright © 2025 Ushodaya Enterprises Pvt. Ltd., All Rights Reserved.